ਬਿਜਲੀ ਵਾਇਦਾ ਖਿਲਾਫੀ ਦੇ ਵਿਰੁੱਧ ਸਾਰੇ ਵਰਗ ਗੁੱਸੇ ਵਿੱਚ
ਬਿਜਲੀ ਵਾਇਦਾ ਖਿਲਾਫੀ ਦੇ ਵਿਰੁੱਧ ਸਾਰੇ ਵਰਗ ਗੁੱਸੇ ਵਿੱਚ
ਅਸ਼ਵਨੀ ਜੋਸ਼ੀ ਅਤੇ ਭਾਰਤੀ ਅੰਗਰਾ ਦੀ ਸੰਕੇਤਿਕ ਭੁੱਖ ਹੜਤਾਲ
ਨਵਾਂਸ਼ਹਿਰ ਦੇ ਵਿਧਾਇਕ ਦਾ ਸਮਰਥਨ
ਕਿਹਾ,
ਸੱਮਸਿਆ ਸਾਰੇ ਪੰਜਾਬੀਆਂ ਦੀ,
ਵਿਧਾਨ ਸਭਾ ਵਿੱਚ ਚੁੱਕਾਂਗਾ ਇਹ ਮੁੱਦਾ
ਨਵਾਂਸ਼ਹਿਰ: ਸਾਰੇ ਪੰਜਾਬੀਆਂ ਨੂੰ ਬਿਜਲੀ ਦੇ 300 ਯੂਨਿਟ ਬੇਸ਼ਰਤ ਮੁਫ਼ਤ ਦਾ ਚੁਣਾਵੀ ਵਾਇਦਾ ਕਰਕੇ ਸਰਕਾਰ ਵਲੋਂ ਵਾਇਦਾ ਪੂਰਾ ਨਾ ਕਰਨ ਤੇ ਪੂਰੇ ਪੰਜਾਬ ਵਿੱਚ ਵੋਟਰ ਗੁੱਸੇ ਵਿੱਚ ਜਾਪਦਾ ਹੈ।
ਸਮਾਜਸੇਵੀ ਅਸ਼ਵਨੀ ਜੋਸ਼ੀ ਅਤੇ ਭਾਰਤੀ ਅੰਗਰਾ ਨੇ ਅੱਜ ਸੰਕੇਤਿਕ ਭੁੱਖ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਗਵਰਨਰ ਪੰਜਾਬ ਨੂੰ ਬੇਨਤੀ ਕੀਤੀ ਕਿ ਪੰਜਾਬੀਆਂ ਨਾਲ ਧੋਖਾ ਹੋ ਰਿਹਾ ਹੈ।
ਸੱਤਾ ਹਾਸਿਲ ਕਰਨ ਲਈ ਚੁਣਾਵੀ ਛਲਾਵਾ ਕੀਤਾ ਗਿਆ ਹੈ। ਵਾਇਦੇ ਵਿੱਚ ਕਿੱਲੋਵਾਟ ਅਤੇ ਜਾਤਪਾਤ ਦੀ ਕੋਈ ਸ਼ਰਤ ਨਹੀਂ ਸੀ। ਉਹਨਾਂ ਕਿਹਾ ਕਿ ਪੰਜਾਬੀ ਲੋਕ ਸਿਰ ਤੇ ਛੇਤੀ ਬਿਠਾ ਲੈਂਦੇ ਹਨ ਅਤੇ ਲਾਹ ਵੀ ਛੇਤੀ ਦਿੰਦੇ ਹਨ। ਪੰਜਾਬ ਵਿੱਚ ਦਿੱਲੀ ਮਾਡਲ ਨਹੀਂ ਚਾਹੀਦਾ। ਪੰਜਾਬ ਨੂੰ ਪੰਜਾਬ ਮਾਡਲ ਹੀ ਚਾਹੀਦਾ ਹੈ।
ਇਸ ਮੌਕੇ ਸਹਿਮਤੀ ਪ੍ਰਗਟ ਕਰਦੇ ਹੋਏ, ਸ਼ਾਮਿਲ ਨਵਾਂਸ਼ਹਿਰ ਵਿਧਾਇਕ ਡਾ. ਨਛਤਰ ਪਾਲ ਨੇ ਇਸ ਮੁੱਦੇ ਨੂੰ ਵਿਧਾਨ ਸਭਾ ਅਤੇ ਬਿਜਲੀ ਮੰਤਰੀ ਕੋਲ ਚੁੱਕਣ ਦਾ ਭਰੋਸਾ ਦਿੱਤਾ।
ਐਸ ਜੀ ਪੀ ਸੀ ਮੈਬਰ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਇੱਕ ਮਹੀਨੇ ਵਿੱਚ ਹੀ ਠਗੇ ਮਹਿਸੂਸ ਕਰ ਰਹੇ ਹਨ।
ਸਮਾਜ ਸੇਵੀ ਯਸ਼ਪਾਲ ਹਾਫ਼ਿਜ਼ਬਾਦੀ ਨੇ ਕਿਹਾ ਕਿ ਵਾਇਦੇ ਇੰਨ ਬਿੰਨ ਨਿਭਾਣੇ ਚਾਹੀਦੇ ਹਨ।
ਹਰਮੇਸ਼ ਗੁਲੇਰੀਆ, ਮਨੋਜ ਪਾਠਕ
ਅਤੇ ਨਰਿੰਦਰ ਰਾਠੌਰ ਨੇ ਕਿਹਾ ਕਿ ਸਰਕਾਰ ਨੂੰ ਠਗ ਨੀਤੀ ਤੇ ਨਹੀਂ ਉਤਰਨਾ ਚਾਹੀਦਾ।
ਇਸ ਮੌਕੇ ਗਵਰਨਰ ਪੰਜਾਬ ਨੂੰ ਖੁੱਲੀ ਚਿੱਠੀ ਰਾਹੀਂ ਬੇਨਤੀ ਕੀਤੀ ਗਈ ਕਿ ਚੁਣਾਵੀ ਵਾਇਦਿਆਂ ਤੇ ਸਖਤੀ ਨਾਲ ਪਾਲਣ ਕਰਵਾਉਣ ਦੀ ਨੀਤੀ ਬਨਣੀ ਚਾਹੀਦੀ ਹੈ ਤਾਂ ਕਿ ਜਨਤਾ ਨਾਲ ਧੋਖਾ ਨਾ ਹੋਵੇ।
ਇਸ ਮੌਕੇ ਸ਼ਹਿਰ ਦੇ ਮੰਨੇ ਪ੍ਰਮੰਨੇ ਲੋਕ ਸ਼ਾਮਿਲ ਰਹੇ।