ਕਾਂਗਰਸ 5 ਸਾਲ ਦੇ ਮਾਫੀਆ ਰਾਜ ਕਰਕੇ ਹਾਰੀ : ਨਵਜੋਤ ਸਿੱਧੂ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ‘ਤਾਜਪੋਸ਼ੀ’ ਤੋਂ ਪਹਿਲਾਂ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ 5 ਸਾਲ ਦੇ ਮਾਫੀਆ ਰਾਜ ਕਰਕੇ ਹਾਰੀ ਤੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਤੱਕ ਮਾਫੀਆ ਚ ਸ਼ਾਮਿਲ ਸੀ। ਉਹ ਬੀਤ ਗਏ , ਚਲੇ ਗਏ ਹਨ ਉਨ੍ਹਾਂ ਕਿਹਾ ਕਿ ਮੇਰੀ ਲੜਾਈ ਕਿਸੇ ਨਿਜੀ ਬੰਦੇ ਨਾਲ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿਸ ਦਿਨ ਮਾਫੀਆ ਖਤਮ ਹੋਵੇਗਾ, ਉਸ ਦਿਨ ਪੰਜਾਬ ਉਠੇਗਾ ਤੇ ਕਿਹਾ ਕਿ ਸਿਆਸਤ ਨੂੰ ਧੰਦਾ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਦੇ ਹੌਂਦ ਦੀ ਲੜਾਈ ਹੈ। ਸਿੱਧੂ ਨੇ ਕਿਹਾ ਦੁੱਖ ਵਿਚ ਬਹੁਤ ਸ਼ਰੀਕ ਹੋ ਜਾਂਦੇ ਹਨ । ਖੁਸ਼ੀ ਵਿਚ ਜਰੂਰ ਸ਼ਰੀਕ ਹੋਣ ਚਾਹਿਦਾ ਹੈ । ਸਿੱਧੂ ਨੇ ਅੱਜ ਜਾਂ ਪੰਜਾਬ ਰਹੇਗਾ ਜਾਂ ਮਾਫੀਆ ਰਹੇਗਾ । ਸੂਬੇ ਨੂੰ ਪਿਆਰ ਕਰਨ ਵਾਲੇ ਬਿਨਾ ਕਿਸੇ ਨਫ਼ੇ ਨੁਕਸਾਨ ਤੋਂ ਲੜਦੇ ਰਹਿਣਗੇ ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਦੂਲੋ ਨੇ ਕਿਹਾ ਕਿ ਰਾਜਾ ਵੜਿੰਗ ਅੱਗੇ ਚੁਣੋਤੀ ਵੱਡੀ ਹੈ। ਕਾਂਗਰਸ ਦੇ ਉਮੀਦਵਾਰ 92 ਸੀਟਾਂ ਤੇ ਚੋਣ ਗਏ ਹਨ ਤੇ ਕਈ ਮੰਤਰੀਆਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਉਨ੍ਹਾਂ ਕਿਹਾ ਕਿ ਕਾਂਗਰਸ ਤੇ ਰਾਜਾ ਵੜਿੰਗ ਰਾਜਾ ਵੜਿੰਗ ਨੂੰ ਲੋਕਾਂ ਨੂੰ ਦੱਸਣਾ ਪੈਣਾ ਕਿ ਕਾਂਗਰਸ ਪਾਰਟੀ ਮਾਫੀਆ ਨਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਫੀਆ ਕਰਕੇ ਹੀ ਕਾਂਗਰਸ C ਚੋਣਾਂ ਚ ਹਾਰ ਹੋਈ।