ਫਿਰੋਜ਼ਪੁਰ ਚ 930 ਕਿਸਾਨਾਂ ਨੂੰ ਵਾਰੰਟ ਜਾਰੀ, ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿਸਾਨਾਂ ਖਿਲਾਫ਼ ਜਾਰੀ ਵਾਰੰਟ ਜਲਦ ਹੋਣਗੇ ਰੱਦ
ਪੰਜਾਬ ਦੇ ਫਿਰੋਜ਼ਪੁਰ ਚ ਸਹਿਕਾਰੀ ਬੈਂਕਾਂ ਵਲੋਂ 930 ਕਿਸਾਨਾਂ ਨੂੰ ਵਾਰੰਟ ਜਾਰੀ ਕਰਨ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ । ਜਿਥੇ ਕਿਸਾਨ ਸੰਗਠਨਾਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਓਥੇ ਵਿਰੋਧੀ ਧਿਰ ਵਲੋਂ ਪੰਜਾਬ ਸਰਕਾਰ ਨੇ ਨਿਸ਼ਾਨਾ ਸਾਧਿਆ ਹੈ । ਦੱਸਣਯੋਗ ਹੈ ਕਿ ਫਿਰੋਜ਼ਪੁਰ ਦੇ ਕਿਸਾਨ ਬਖਸ਼ੀਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਸਾਨ ਨੂੰ ਛੁਡਵਾਇਆ ਹੈ।
ਕਿਸਾਨਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਦੇ ਸਹਿਕਾਰਤਾ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿਸੇ ਵੀ ਕਿਸਾਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਕਿਸਾਨਾਂ ਖਿਲਾਫ਼ ਜਾਰੀ ਵਾਰੰਟ ਜਲਦ ਰੱਦ ਹੋਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਕਰਜ਼ ਚੋਂ ਬਾਹਰ ਕੱਢਣ ਲਈ ਪਾਲਿਸੀ ਲਿਆਵਾਂਗੇ ਮਾਨ ਸਰਕਾਰ ਜਲਦ ਨਵੀਂ ਪਾਲਿਸੀ ਲੈ ਕੇ ਆਵੇਗੀ। ਚੀਮਾ ਨੇ ਕਿਹਾ ਕਿ ਕਾਂਗਰਸ ਨੇ ਜਾਂਦੇ ਜਾਂਦੇ ਕਿਸਾਨਾਂ ਖਿਲਾਫ ਗਿਰਫਤਾਰੀ ਵਾਰੰਟ ਜਾਰੀ ਕਰ ਦਿਤੇ ਉਹ ਵਰੰਟਾਂ ਨੂੰ ਹੁਣ ਦੁਬਾਰਾ ਜਾਰੀ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਖਿਲਾਫ ਜਾਰੀ ਵਾਰੰਟ ਰੱਦ ਹੋਣਗੇ