Punjab
ਮੋਹਾਲੀ ਦੇ ਮੈਡੀਕਲ ਕਾਲਜ ਨੂੰ ਤਬਦੀਲ ਕਰਨ ਦਾ ਪ੍ਰਸਤਾਵ, ਜਗ੍ਹਾ ਦੀ ਤਲਾਸ਼ ਜਾਰੀ
ਮੋਹਾਲੀ ਦੇ ਮੈਡੀਕਲ ਕਾਲਜ ਨੂੰ ਤਬਦੀਲ ਕਰਨ ਦਾ ਪ੍ਰਸਤਾਵ, ਜਗ੍ਹਾ ਦੀ ਤਲਾਸ਼ ਜਾਰੀ
ਮੋਹਾਲੀ ਵਿਖੇ ਪਿਛਲੀ ਕਾਂਗਰਸ ਸਰਕਾਰ ਵਲੋਂ ਸਰਕਾਰੀ ਹਸਪਤਾਲ ਫੇਸ 6 ਵਿਖੇ ਬਣਾਏ ਗਏ ਮੈਡੀਕਲ ਕਾਲਜ ਨੂੰ ਤਬਦੀਲ ਕਰਨ ਦਾ ਪ੍ਰਸਤਾਵ ਸਰਕਾਰ ਵਲੋਂ ਤਿਆਰ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਨੇ ਦੱਸਿਆ ਕਿ ਇਸ ਨੂੰ ਲੈ ਕੇ ਪ੍ਰਸਤਾਵ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ਹੈ। ਸਿੰਗਲਾ ਨੇ ਕਿਹਾ ਕਿ ਮੋਹਾਲੀ ਵਿਖੇ ਜੋ ਮੈਡੀਕਲ ਕਾਲਜ ਬਣ ਰਿਹਾ ਹੈ ਉਸਦੀ ਜਗ੍ਹਾ ਠੀਕ ਨਹੀਂ ਹੈ। ਪਿੱਛੇ ਗੰਦਾ ਨਾਲਾ ਨਿਕਲਦਾ ਹੈ। ਇਸ ਲਈ ਮੈਡੀਕਲ ਕਾਲਜ ਕਿਸੇ ਹੋਰ ਜਗ੍ਹਾ ਤੇ ਬਣਨਾ ਚਾਹੀਦਾ ਹੈ। ਇਸ ਲਈ ਕੋਈ ਹੋਰ ਜਗ੍ਹਾ ਦੀ ਤਲਾਸ਼ ਕੀਤੀ ਜਾ ਰਹੀ ਹੈ। ਤਾਂ ਕੇ ਚੰਗੀ ਜਗ੍ਹਾ ਤੇ ਹਸਪਤਾਲ ਬਣਾਇਆ ਜਾ ਸਕੇ। ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜ ਸਿਰਫ ਚਾਰ ਦੀਵਾਰੀ ਹੀ ਕੀਤੀ ਗਈ ਹੈ। ਕਲਾਸਾਂ ਜੋ ਓਥੇ ਇੰਸਟੀਚਿਊਟ ਬਣਿਆ ਹੈ , ਓਥੇ ਲੱਗ ਰਹੀਆਂ ਹਨ। ਸਰਕਾਰ ਦੀ ਕੋਸ਼ਿਸ਼ ਹੈ ਕਿ ਮੈਡੀਕਲ ਕਾਲਜ ਕਿਸੇ ਚੰਗੀ ਜਗ੍ਹਾ ਤੇ ਬਣਾਇਆ ਜਾਵੇ।