Punjab

ਇਕ ਬਿਰਧ ਮਾਤਾ ਨੇ ਖੂਨ ਨਾਲ ਮੁੱਖ ਮੰਤਰੀ ਲਿਖਿਆ ਖਤ, ਮਾਣੂਕੇ ਨੇ CM ਨੂੰ ਸੋਪਿਆ

*ਵਿਧਾਇਕਾ ਮਾਣੂੰਕੇ ਵੱਲੋ CM ਭਗਵੰਤ ਮਾਨ ਨਾਲ ਮੁਲਾਕਾਤ*

ਪੁਲਿਸ ਅੱਤਿਆਚਾਰ ਦੀ ਸਿ਼ਕਾਰ ਮ੍ਰਿਤਕ ਕੁਲਵੰਤ ਕੌਰ ਦਾ ਮਾਮਲਾ ਵੀ ਉਠਾਇਆ

 ਹਲਕਾ ਜਗਰਾਉ  ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੀਬੀ ਸਰਵਜੀਤ ਕੌਰ ਮਾਣੂੰਕੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਜੀ ਕੋਲ ਜਗਰਾਉਜ਼ ਹਲਕੇ ਦੀਆਂ ਮੰਡੀਆਂ ਵਿੱਚ ਕਣਕ ਦੀ ਖ੍ਰੀਦ ਸਬੰਧੀ, ਮੂੰਗੀ ਸਬੰਧੀ, ਮਾਈਨਿੰਗ ਸਬੰਧੀ, ਸੜਕਾਂ ਦੀ ਖਸਤਾ ਹਾਲਤ, ਜਗਰਾਉਜ਼ ਸ਼ਹਿਰ ਦੇ ਸੀਵਰੇਜ ਅਤੇ ਪਾਣੀ ਦੀ ਨਿਕਾਸੀ ਆਦਿ ਤੋਜ਼ ਇਲਾਵਾ ਹਲਕੇ ਦੀਆਂ ਹੋਰ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਤੇ ਉਹਨਾਂ ਦੇ ਹੱਲ ਲਈ ਗਰਾਂਟਾਂ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ, ਤਾਂ ਜੋ ਜਗਰਾਉਜ਼ ਹਲਕੇ ਦੀ ਰੂਪ ਰੇਖਾ ਬਦਲਕੇ ਨਵੀਜ਼ ਦਿੱਖ ਪ੍ਰਦਾਨ ਕੀਤੀ ਜਾ ਸਕੇ। ਉਹਨਾਂ ਦੱਸਿਆ ਹਲਕੇ ਦੇ ਸਰਕਾਰੀ ਕਰਮਚਾਰੀਆਂ ਵੱਲੋਜ਼ ਦਿੱਤੇ ਗਏ ਮੰਗ ਪੱਤਰ ਵੀ ਸਰਕਾਰ ਕੋਲ ਪਹੁੰਚਦੇ ਕੀਤੇ ਗਏ ਹਨ ਤਾਂ ਜੋ ਸਰਕਾਰੀ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਵੀ ਪਹਿਲ ਪੱਧਰ ਤੇ ਨਿਪਟਾਰਾ ਕਰਵਾਇਆ ਜਾ ਸਕੇ।

ਵਿਧਾਇਕਾ ਮਾਣੂੰਕੇ ਨੇ ਹੋਰ ਦੱਸਿਆ ਕਿ ਜਗਰਾਉ  ਹਲਕੇ ਦੇ ਪਿੰਡ ਰਸੂਲਪੁਰ ਦੀ ਲੜਕੀ ਕੁਲਵੰਤ ਕੌਰ, ਜੋ ਪਿਛਲੇ ਸਮੇਜ਼ ਦੌਰਾਨ ਪੁਲਿਸ ਅੱਤਿਆਚਾਰ ਦਾ ਸਿ਼ਕਾਰ ਹੋ ਗਈ ਸੀ ਅਤੇ ਜਿ਼ੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਮੌਤ ਦੇ ਮੂੰਹ ਜਾ ਪਈ ਸੀ। ਹੁਣ ਉਸ ਦੇ ਪਰਿਵਾਰ ਅਤੇ ਬਿਰਧ ਮਾਤਾ ਸੁਰਿੰਦਰ ਕੌਰ ਵੱਲੋਜ਼ ਵੱਖ ਵੱਖ ਸਮਾਜਿੱਕ ਜੱਥੇਬੰਦੀਆਂ ਰਾਹੀ  ਧਰਨਾਂ ਲਗਾਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਬਿਰਧ ਮਾਤਾ ਵੱਲੋ ਜੋ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਖੂਨ ਨਾਲ ਖ਼ਤ ਲਿਖਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਸੋਪਿਆ ਗਿਆ ਸੀ। ਉਹ ਖ਼ਤ ਵਿਧਾਇਕਾ ਮਾਣੂੰਕੇ ਵੱਲੋ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ  ਵੀ ਸੋਪਿਆ ਗਿਆ ਹੈ ਅਤੇ ਦੁਖੀ ਪਰਿਵਾਰ ਨੂੰ ਇਨਸਾਫ਼਼ ਦੇਣ ਲਈ ਵੀ ਮਾਮਲਾ ਉਠਾਇਆ ਹੈ।

ਵਿਧਾਇਕਾ ਨੇ ਕਿਹਾ ਕਿ ਜਗਰਾਉਜ਼ ਹਲਕੇ ਦੇ ਲੋਕਾਂ ਨੇ ਉਹਨਾਂ ੱ 40 ਹਜ਼ਾਰ ਦੇ ਲਗਭਗ ਵੱਡੀ ਲੀਡ ਦਿਵਾਕੇ ਦੂਜੀ ਵਾਰ ਵਿਧਾਨ ਸਭਾ ਵਿੱਚ ਭੇਜਿਆ ਹੈ ਅਤੇ ਉਹ ਹਲਕੇ ਦੇ ਲੋਕਾਂ ਦੀ ਧੀ ਬਣਕੇ ਸੇਵਾ ਕਰੇਗੀ ਅਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਕੇ ਵਿਚਰੇਗੀ। ਉਹਨਾਂ ਆਖਿਆ ਕਿ ਹਲਕੇ ਦੇ ਵਿਕਾਸ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾਣਗੇ ਅਤੇ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਪੂਰੀਆਂ ਕਰਨ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਉਹਨਾਂ ਪ੍ਰੋਫੈਸਰ ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਟੂਰੇ, ਕੁਲਵਿੰਦਰ ਸਿੰਘ ਕਾਲਾ, ਪ੍ਰੀਤਮ ਸਿੰਘ ਅਖਾੜਾ, ਗੁਰਪ੍ਰੀਤ ਸਿੰਘ ਨੋਨੀ, ਸਰਪੰਚ ਗੁਰਨਾਮ ਸਿੰਘ ਭੈਣੀ, ਗੋਪੀ ਸ਼ਰਮਾਂ, ਸੋਨੀ ਕਾਉਜ਼ਕੇ, ਛਿੰਦਰਪਾਲ ਸਿੰਘ ਮੀਨੀਆਂ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਸਨੀ ਬੱਤਰਾ, ਹਿੰਮਤ ਵਰਮਾਂ ਆਦਿ ਵੀ ਹਾਜ਼ਰ ਸਨ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!