Punjab

*ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਅਲੂਣਾ ਬਲਾਕ ਰਾਜਪੁਰਾ-1, ਜ਼ਿਲ੍ਹਾ ਪਟਿਆਲਾ ਵਿੱਚ ਸਾਲਾਨਾ ਨਤੀਜਿਆਂ ਅਤੇ ਵਿਸਾਖੀ ‘ਤੇ ਪ੍ਰੀ-ਪ੍ਰਾਇਮਰੀ ਦਾ ਕਰਵਾਇਆ ਗਿਆ ਸਪੈਸ਼ਲ ਸਾਲਾਨਾ ਸਮਾਗਮ*

ਰਾਜਪੁਰਾ 13 ਅਪ੍ਰੈਲ (    )   ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੀ ਦੂਰ-ਅੰਦੇਸ਼ੀ ਸੋਚ ‘ਤੇ ਕੰਮ ਕਰਦਿਆਂ, ਮਨਵਿੰਦਰ ਕੌਰ ਭੁੱਲਰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅਤੇ ਬਲਵਿੰਦਰ ਕੁਮਾਰ  ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਪੁਰਾ-1 ਦੀ ਅਗਵਾਈ ਵਿੱਚ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅਲੂਣਾ ਵਿੱਚ ਸਕੂਲ ਮੈਨੇਜਮੈਂਟ ਕਮੇਟੀ, ਮਾਪਿਆਂ ਅਤੇ   ਸਕੂਲ ਅਧਿਆਪਕਾਂ ਵੱਲੋਂ ਮਿਲ ਕੇ ਸਾਲਾਨਾ ਸਮਾਗਮ ਕਰਵਾਇਆ ਗਿਆ। ਸਟੇਟ ਵੱਲ਼ੋਂ ਜ਼ਾਰੀ ਕੀਤੇ ਪ੍ਰੀ-ਪ੍ਰਾਇਮਰੀ ਕੈਲੰਡਰ ਮੁਤਾਬਿਕ ਵਿਸਾਖੀ ਸਮਾਗਮ ਵਿੱਚ ਬੱਚਿਆਂ ਨੇ ਸੱਭਿਆਚਾਰਕ ਆਈਟਮ ਗਿੱਧਾ, ਭੰਗੜਾ, ਬੋਲੀਆਂ, ਗਰੁਪ ਡਾਂਸ, ਸੋਲੋ ਡਾਂਸ ਆਦਿ ਪੇਸ਼ ਕੀਤਾ। ਮਾਪਿਆਂ ਦੇ ਸਾਥ ਨੇ ਇਸ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲਾਏ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰਜ ਅਨੁਪਮ ਸ਼ਰਮਾ, ਮੇਜਰ ਸਿੰਘ ਅਤੇ ਡਾ. ਨਰਿੰਦਰ ਸਿੰਘ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵੱਲੋਂ ਸ਼ਿਰਕਤ ਕੀਤੀ ਗਈ, ਸਾਲਾਨਾ ਨਤੀਜਾ ਵੀ ਐਲਾਨਿਆ ਗਿਆ ਅਤੇ ਮੌਕੇ ‘ਤੇ ਹੀ ਬੱਚਿਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ ਅਤੇ ਮਾਪਿਆਂ ਨੂੰ  ਸਕੂਲ ਵਿੱਚ ਵੱਧ ਤੋਂ ਵੱਧ ਦਾਖਲੇ ਕਰਵਉਣ ਲਈ ਵੀ ਪ੍ਰੇਰਿਤ ਕੀਤਾ ।
        
           ਸਾਰਿਆਂ ਨੇ ਸਲਾਨਾ ਨਤੀਜਿਆਂ ਵਿੱਚ ਪਹਿਲੀ ਜਮਾਤ ਤੋਂ ਚੌਥੀ ਜਮਾਤ ਤੱਕ ਸਥਾਨ ਪ੍ਰਾਪਤ ਕਰਨ ਵਾਲੇ ਅਤੇ ਸਮੂਹ ਪਾਸ ਹੋਏ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆ । ਕਪੂਰ ਸਿੰਘ ਅਧਿਆਪਕ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੀਆਂ ਸਮਾਗਮ ਨੂੰ ਬਹੁਤ ਸੋਹਣੇ ਤਰੀਕੇ ਨਾਲ਼ ਸਾਂਭਦਿਆਂ ਸਾਰੇ ਲੋਕਾਂ ਨੂੰ ਸਟੇਜ ਤੇ ਵਿਦਆਰਥੀਆਂ ਵੱਲ ਖਿੱਚੀ ਰੱਖਿਆ। ਦਾਨੀ ਸੱਜਣ ਰਤਨ ਮੱਲੀ, ਮਨੀਸ਼ ਯੂ.ਐਸ.ਏ ਨੇ ਪ੍ਰੋਗਰਾਮ ਨੂੰ ਸਫ਼ਲ ਕਰਨ ਵਿੱਚ ਬਹੁਤ ਸਾਥ ਦਿੱਤਾ ਅਤੇ ਇਹ ਵਾਅਦਾ ਕੀਤਾ ਕਿ ਬੱਚਿਆਂ ਦੀਆਂ ਪ੍ਰਤਿਭਾਵਾਂ ਨਿਖਾਰਨ ਲਈ ਓਹਨਾਂ ਦਾ ਹਰ ਸਾਲ ਸਕੂਲ ਨੂੰ ਸਾਥ ਰਹੇਗਾ।
ਇਸ ਮੌਕੇ ਤੇ ਸਕੂਲ ਇੰਚਾਰਜ ਅਧਿਆਪਕ ਰਾਜਵਿੰਦਰ ਕੌਰ,  ਅਧਿਆਪਕ ਲਖਵਿੰਦਰ ਸਿੰਘ ਅਤੇ ਕਪੂਰ ਸਿੰਘ ਵੱਲੋਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਸੀ.ਐਚ. ਟੀਜ ਹਰਬੰਸ ਸਿੰਘ ਚੰਦੂਮਾਜਰਾ, ਪਰਵੀਨ ਕੁਮਾਰ ਪਬਰਾ, ਭਾਰਤ ਭੂਸ਼ਣ  ਖੰਡੌਲੀ, ਬੀ.ਐਮ.ਟੀ. ਪਰਵੀਨ ਕੁਮਾਰ ਅਤੇ ਅਧਿਆਪਕ ਸਤਨਾਮ ਸਿੰਘ ਪੱਬਰਾ, ਸਤਪਾਲ ਕੌਰ ਚੰਦੁਮਾਜਰਾ, ਦਵਿੰਦਰ ਸਿੰਘ ਉਗਾਣੀ, ਰੇਖਾ ਕਟਾਰੀਆ ਬਸੰਤਪੁਰਾ, ਗੁਰਦੀਪ ਸਿੰਘ ਸਰਾਏ ਬਣਜਾਰਾ, ਰੂਬੀ ਮੁਲਤਾਨੀ ਪਹਿਰ ਕਲਾਂ, ਸੁਰਿੰਦਰ ਕੌਰ,ਪਿੰਡ ‘ਤੇ ਨੇੜੇ ਦੇ ਪਤਵੰਤੇ ਸੱਜਣ ਐਡੋਕੇਟ ਹਿਤੇਂਦਰ ਸ਼ਾਰਦਾ, ਕੁਲਦੀਪ ਸਿੰਘ ਪਹਿਲਵਾਨ, ਕੈਪਟਨ ਬਲਦੇਵ ਸਿੰਘ, ਬਲਵਿੰਦਰ ਸਿੰਘ, ਰੇਖਾ ਰਾਣੀ,ਹਰਨੇਕ ਸਿੰਘ ਸਰਪੰਚ, ਮਨਜੀਤ ਸਿੰਘ, ਲਖਵਿੰਦਰ ਸਿੰਘ (ਬਿੰਦੀ) , ਬਲਕਾਰ ਸਿੰਘ ਅਲੂਣਾ ਲੈਕਚਰਾਰ, ਅਮਨਦੀਪ ਸਿੰਘ ਸਹਾਇਕ ਲੈਕਚਰਾਰ, ਬਲਬੀਰ ਸਿੰਘ ਪੰਚ, ਗੋਲਡੀ, ਕੁਲਦੀਪ ਸਿੰਘ ਪੰਚ, ਦਮਨਪ੍ਰੀਤ, ਹਰਮਨ, ਬਲਜਿੰਦਰ ਸਿੰਘ, ਵਿਕਰਮਜੀਤ ਸਿੰਘ ਵਿੱਕੀ ਅਤੇ ਐਸ ਐਮ ਸੀ, ਚੇਅਰਮੈਨ ਸਿਕੰਦਰ ਸਿੰਘ, ਕਮੇਟੀ ਮੈਂਬਰਜ ਸੀਮਾ ਰਾਣੀ, ਬੇਰ ਕੁਮਾਰ, ਜਸਵੰਤ ਸਿੰਘ, ਜੈ ਪ੍ਰਸ਼ਾਦ ਸਿੰਘ, ਪਰਮਜੀਤ ਕੌਰ, ਸੁਖਵਿੰਦਰ ਕੌਰ, ਨਿਸ਼ਾ ਰਾਣੀ ਜੀ ਨੂੰ ਸਨਮਾਨ ਚਿੰਨ੍ਹ ਦਿੰਦੀਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button
error: Sorry Content is protected !!