ਫੀਸਾਂ ਦੀ ਪੜਤਾਲ ਨੂੰ ਭਟਕਾਉਣ ਲਈ ਗੁਰਦਾਸਪੁਰ ਕਾਂਡ ਦੀ ਵਰਤੋਂ ਕਰਕੇ ਸਰਕਾਰ ਤੇ ਦਬਾਓ ਪਾਉਣ ਲਈ ਅੱਜ ਪ੍ਰਾਈਵੇਟ ਸਕੂਲ ਕੀਤੇ ਗਏ ਬੰਦ
ਫੀਸਾਂ ਦੀ ਪੜਤਾਲ ਨੂੰ ਭਟਕਾਉਣ ਲਈ ਗੁਰਦਾਸਪੁਰ ਕਾਂਡ ਦੀ ਵਰਤੋਂ ਕਰਕੇ ਸਰਕਾਰ ਤੇ ਦਬਾਓ ਪਾਉਣ ਲਈ ਅੱਜ ਪ੍ਰਾਈਵੇਟ ਸਕੂਲ ਕੀਤੇ ਗਏ ਬੰਦ
ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਕਾਰਵਾਈ ਲਈ ਸਰਕਾਰ ਤੋਂ ਕੀਤੀ ਮੰਗ
ਇੱਕ ਛੋਟੀ ਬੱਚੀ ਨਾਲ ਹੋਈ ਮੰਦਭਾਗੀ ਘਟਨਾ, ਗੁਰਦਾਸਪੁਰ ਕਾਂਡ ਦੀ ਆਂਚ ਸਕੂਲ ਪ੍ਰਬੰਧਕਾਂ ਨੂੰ ਲੱਗਣ ਕਾਰਨ ਸਕੂਲ ਐਸੋਸੀਏਸ਼ਨ ਵੱਲੋਂ ਅੱਜ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ ਬੰਦ ਕੀਤੇ ਗਏ ਹਨ ਜਿਸ ਨਾਲ ਪੰਜਾਬ ਦੇ ਲਗਭਗ ਵੀਹ ਲੱਖ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ ।
ਵਰਨਣ ਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਹਫਤੇ ਹੀ ਪ੍ਰਾਈਵੇਟ ਸਕੂਲਾਂ ਨੂੰ ਫ਼ੀਸ ਨਾ ਵਧਾਉਣ ਦੇ ਜ਼ੁਬਾਨੀ ਹੁਕਮ ਦਿੱਤੇ ਸਨ ਜਿਸ ਨੂੰ ਪੰਜਾਬ ਦੇ ਕਿਸੇ ਵੀ ਪ੍ਰਾਈਵੇਟ ਸਕੂਲ ਨੇ ਨਹੀਂ ਮੰਨਿਆ ਅਤੇ ਆਪਣੀ ਮਨਮਰਜ਼ੀ ਨਾਲ ਫ਼ੀਸਾਂ ਅਤੇ ਹੋਰ ਖ਼ਰਚਿਆਂ ਦਾ ਵਾਧਾ ਕੀਤਾ ਹੈ । ਬਾਅਦ ਵਿਚ ਪੰਜਾਬ ਸਰਕਾਰ ਨੇ ਪੜਤਾਲੀਆ ਕਮੇਟੀ ਬਣਾ ਕੇ ਹਰੇਕ ਸਕੂਲ ਦੇ ਖਾਤਿਆਂ ਦੀ ਪੜਤਾਲ ਕਰਨ ਲਈ ਸਕੂਲਾਂ ਵੱਲੋਂ ਵਸੂਲੇ ਜਾਂਦੇ ਫੀਸਾਂ ਅਤੇ ਫੰਡਾਂ ਦੇ ਵੇਰਵੇ ਇੱਕ ਹਫ਼ਤੇ ਦੇ ਅੰਦਰ ਅੰਦਰ ਮੰਗੇ ਹਨ ਜਿਸ ਕਾਰਨ ਪ੍ਰਾਈਵੇਟ ਸਕੂਲਾਂ ਵਿੱਚ ਹੜਕੰਪ ਮੱਚ ਗਿਆ ਹੈ।
ਵਰਨਣ ਯੋਗ ਹੈ ਕਿ ਇਸੇ ਸਮੇਂ ਦੇ ਆਸ ਪਾਸ ਗੁਰਦਾਸ ਪੁਰ ਦੇ ਇੱਕ ਪ੍ਰਾਈਵਟ ਸਕੂਲ ਦੀ ਇੱਕ ਛੋਟੀ ਬੱਚੀ ਨਾਲ ਹੋਈ ਸ਼ਰਮਨਾਕ ਘਟਨਾ ਕਾਰਨ ਸਕੂਲ ਪ੍ਰਬੰਧਕ ਪੁਲਿਸ ਦੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ ਅਤੇ ਕੁਝ ਵਿਅਕਤੀ ਗ੍ਰਿਫਤਾਰ ਵੀ ਕੀਤੇ ਹੋਏ ਹਨ। ਇਸ ਪੂਰੇ ਕਾਂਡ ਨੂੰ ਪ੍ਰਾਈਵੇਟ ਸਕੂਲਾਂ ਵੱਲੋਂ ਆਨੇ ਬਹਾਨੇ ਉਪਰੋਕਤ ਪੜਤਾਲ ਤੋਂ ਬਚਣ ਲਈ ਪੂਰੇ ਪੰਜਾਬ ਵਿੱਚ ਸਕੂਲ ਬੰਦ ਕਰਕੇ ਵਰਤਿਆ ਜਾ ਰਿਹਾ ਹੈ। ਜਦ ਕਿ ਸਕੂਲ ਪੁਲਿਸ ਨੂੰ ਸਹੀ ਤੱਥ ਦੇ ਕੇ ਪੜਤਾਲ ਵਿੱਚ ਸਹਿਯੋਗ ਦੇ ਸਕਦੇ ਹਨ ਅਤੇ ਅਦਾਲਤ ਰਾਹੀਂ ਵੀ ਰਾਹਤ ਲੈ ਸਕਦੇ ਹਨ।
ਕਿਉਂਕਿ ਪ੍ਰਾਈਵੇਟ ਸਕੂਲ ਸਿਰਫ ਵਪਾਰਕ ਅਦਾਰੇ ਹਨ ਜੋ ਗਰਮੀਆਂ ਸਰਦੀਆਂ ਅਤੇ ਹੋਰ ਛੁੱਟੀਆਂ ਵਿੱਚ ਸਕੂਲ ਬੰਦ ਹੋਣ ਤੋਂ ਬਾਅਦ ਵੀ ਵਿਦਿਆਰਥੀਆਂ ਕੋਲੋਂ ਬੰਦ ਪਏ ਸਕੂਲਾਂ ਦੇ ਕੰਪਿਊਟਰਾਂ ਖੇਡ ਮੈਦਾਨਾਂ ਬਿਜਲੀ ਪਾਣੀ ਆਦਿ ਦੇ ਪੂਰੇ ਖਰਚੇ ਵਸੂਲ ਕਰਕੇ ਮਾਲਾਮਾਲ ਹੁੰਦੇ ਹਨ। ਜਦੋਂ ਕਿ ਹੋਰ ਵਪਾਰਿਕ ਫੈਕਟਰੀਆਂ ਆਦਿ ਵਿਚ ਇਸ ਤਰ੍ਹਾਂ ਦੀ ਛੁੱਟੀਆਂ ਕਰਨ ਨਾਲ ਉਤਪਾਦਨ ਬੰਦ ਹੋ ਜਾਂਦਾ ਹੈ ਅਤੇ ਵਪਾਰਕ ਅਦਾਰੇ ਘਾਟੇ ਵਿੱਚ ਚਲੇ ਜਾਂਦੇ ਹਨ ਪਰ ਸਕੂਲ ਅਜਿਹੇ ਵਪਾਰਕ ਅਦਾਰੇ ਹਨ ਜਿਨ੍ਹਾਂ ਨੂੰ ਕਿਸੇ ਵੀ ਛੁੱਟੀ ਕਾਰਨ ਕਦੇ ਕੋਈ ਘਾਟਾ ਨਹੀਂ ਪੈਂਦਾ ਕਿਉਂ ਕਿ ਉਹ ਤਾਂ ਆਪਣੇ ਖਰਚੇ ਪਹਿਲਾਂ ਹੀ ਵਸੂਲ ਕਰ ਲੈਂਦੇ ਹਨ, ਉਸ ਤੋਂ ਬਾਅਦ ਵਿਦਿਆਰਥੀਆਂ ਦੀ ਪੜ੍ਹਾਈ ਠੀਕ ਤਰ੍ਹਾਂ ਹੋਵੇ ਜਾਂ ਨਾ ਹੋਵੇ। ਇਸੇ ਗੱਲ ਦਾ ਲਾਹਾ ਲੈ ਕੇ ਸਕੂਲਾਂ ਨੇ ਅੱਜ ਬੰਦ ਦਾ ਸੱਦਾ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਫੀਸਾਂ ਪਹਿਲਾਂ ਹੀ ਵਸੂਲ ਲਈਆਂ ਹਨ ।
ਮਾਪਿਆਂ ਦੀਆਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਵਜ੍ਹਾ ਸਕੂਲ ਬੰਦ ਕਰ ਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰਨ ਖਿਲਾਫ ਸਕੂਲਾਂ ਖ਼ਿਲਾਫ਼ ਬਣਦੀ ਕਾਰਵਾਈ ਹੋਵੇ ਅਤੇ ਇੱਕ ਦਿਨ ਇਕ ਦਿਨ ਦੀ ਬਣਦੀ ਫੀਸ ਮਾਪਿਆਂ ਨੂੰ ਵਾਪਸ ਦਿਵਾਈ ਜਾਵੇ ਅਤੇ ਜਾਂਚ ਕੀਤੀ ਜਾਵੇ ਕਿ ਸਕੂਲ ਸੰਵਿਧਾਨਿਕ ਪ੍ਰਕ੍ਰਿਆ ਨੂੰ ਅਪਣਾਉਣ ਦੀ ਥਾਂ ਪਹਿਲਾਂ ਹੀ ਸਰਕਾਰ ਅਤੇ ਮਾਪਿਆਂ ਖਿਲਾਫ ਦਬਾਓ ਦੀ ਰਣਨੀਤੀ ਕਿਉਂ ਅਪਣਾ ਰਹੇ ਹਨ। ਉਨ੍ਹਾਂ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਕ ਹਫਤੇ ਦੇ ਵਿਚ ਹਰੇਕ ਸਕੂਲ ਦੀ ਫੀਸਾਂ ਦੀ ਪੜਤਾਲ ਕਰਨ ਤੋਂ ਇਲਾਵਾ ਸਕੂਲਾਂ ਦੀਆਂ ਬੈਲੈਂਸ ਸ਼ੀਟਾਂ ਜਨਤਕ ਕਰਵਾਈਆਂ ਜਾਣ ਕਿਉਂਕਿ ਇਹ ਸਾਰੇ ਹੀ ਵੱਡੇ ਪ੍ਰਾਫਿਟ ਵਿਚ ਹਨ ਕਈ ਸਕੂਲਾਂ ਕੋਲ ਪੰਜ ਤੋਂ ਦੱਸ ਕਰੋੜ ਸਾਲਾਨਾ ਦਾ ਪ੍ਰਾਫਿਟ ਪਿਆ ਹੈ । ਇਸ ਲਈ ਕਰੋਨਾ ਕਾਲ ਦੌਰਾਨ ਮਾਪਿਆਂ ਨੂੰ ਹੋਏ ਆਰਥਿਕ ਨੁਕਸਾਨ ਨੂੰ ਵੇਖਦੇ ਹੋਏ ਸਰਕਾਰ ਨੂੰ ਸਖਤੀ ਨਾਲ ਫੀਸਾਂ ਨਾ ਵਧਾਉਣ ਦੇ ਐਲਾਨ ਨੂੰ ਲਾਗੂ ਕਰਵਾਉਣਾ ਚਾਹੀਦਾ ਹੈ।
ਦੂਜੇ ਪਾਸੇ ਜੇਕਰ ਸਕੂਲਾਂ ਵਾਲੇ ਉਸ ਬੱਚੀ ਨਾਲ ਹਮਦਰਦੀ ਪ੍ਰਗਟਾਉਣ ਲਈ ਹੜਤਾਲ ਕਰ ਰਹੇ ਹਨ ਤਾਂ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਚ ਵਾਪਰ ਚੁੱਕੀਆਂ ਹਨ ਅਤੇ ਕਈ ਕੇਸਾਂ ਵਿੱਚ ਸਕੂਲ ਪ੍ਰਬੰਧਕਾਂ ਖਿਲਾਫ ਪਹਿਲਾਂ ਹੀ ਕਾਰਵਾਈ ਹੋਈ ਹੈ ਉਦੋਂ ਕਦੇ ਵੀ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਕੋਈ ਅਜਿਹੀ ਹੜਤਾਲ ਨਹੀਂ ਕੀਤੀ। ਵਰਨਣਯੋਗ ਹੈ ਕਿ ਇਕ ਕਤਲ ਮੋਹਾਲੀ ਦੇ ਮੈਰੀਟੋਰੀਅਸ ਸਕੂਲ ਵਿੱਚ ਹੋਇਆ ਸੀ ਉਸ ਕਤਲ ਦੇ ਪਰਚੇ ਵਿੱਚ ਸਕੂਲ ਪ੍ਰਬੰਧਕਾਂ ਖਿਲਾਫ ਵੀ ਕਾਰਵਾਈ ਜਾਰੀ ਹੈ।
ਤਾਂ ਗੁਰਦਾਸਪੁਰ ਦੀ ਮੰਦਭਾਗੀ ਘਟਨਾ ਵਿੱਚ ਦੋਸ਼ੀਆਂ ਨੂੰ ਬਚਾਉਣ ਲਈ ਸਰਕਾਰ ਤੇ ਦਬਾਓ ਪਾਉਣਾ ਗ਼ਲਤ ਹੈ ਉਹਨਾਂ ਨਾਲ ਹੀ ਮਾਪਿਆਂ ਨੂੰ ਬੇਨਤੀ ਕੀਤੀ ਕਿ ਸਕੂਲਾਂ ਵਾਲੇ ਸ਼ਾਤਰ ਵਪਾਰੀ ਹਨ ਜੋ ਫੀਸ ਜਾਂਚ ਕਮੇਟੀ ਨੂੰ ਗਲਤ ਜਾਣਕਾਰੀ ਦੇ ਕੇ ਕਾਰਵਾਈ ਤੋਂ ਬਚਣ ਦੀ ਕੋਸ਼ਿਸ ਕਰਨਗੇ। ਇਸ ਮਾਪੇ ਅਤੇ ਸੰਸਥਾਵਾਂ ਸਕੂਲਾਂ ਵੱਲੋ ਮੰਗੀਆਂ ਫੀਸਾਂ ਦੇ ਵੇਰਵੇ ਸਰਕਾਰ ਨੂੰ ਭੇਜਣ ਤਾਂ ਸਕੂਲ ਸਰਕਾਰ ਤੱਕ ਗਲਤ ਜਾਣਕਾਰੀ ਨਾ ਪਹੁੰਚਾ ਸਕਣ ਅਤੇ ਸਕੂਲ ਵੱਲੋਂ ਸਿੱਖਿਆ ਦੇ ਕੀਤੇ ਜਾਂਦੇ ਵਪਾਰੀਕਰਨ ਤੇ ਰੋਕ ਲੱਗ ਸਕੇ।