Punjab
CM ਭਗਵੰਤ ਮਾਨ ਵਲੋਂ ਫੀਸਾਂ ਵਧਾਉਣ ਵਾਲੇ ਨਿੱਜੀ ਸਕੂਲਾਂ ਖਿਲਾਫ ACTION ਦੀ ਤਿਆਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਓਹਨਾ ਨਿੱਜੀ ਸਕੂਲਾਂ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ ਜਿਨ੍ਹਾਂ ਵਲੋਂ ਮੁੱਖ ਮੰਤਰੀ ਦੇ ਫੀਸ ਨਾ ਵਧਾਉਣ ਦੇ ਐਲਾਨ ਤੋਂ ਬਾਅਦ ਫੀਸਾਂ ਵਿਚ ਵਾਧਾ ਕੀਤਾ ਗਿਆ ਹੈ । ਮੁੱਖ ਮੰਤਰੀ ਦੇ ਹੁਕਮਾਂ ‘ਤੇ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਜਾਂਚ ਦੇ ਆਦੇਸ਼ ਦਿੱਤੇ ਨੇ। ਮੋਹਾਲੀ, ਡੇਰਾਬਸੀ ਤੇ ਖਰੜ ਦੇ ਸਕੂਲਾਂ ਦੀ ਜਾਂਚ ਹੋਵੇਗੀ। ਸੋਮਵਾਰ ਤੋਂ 419 ਸਕੂਲਾਂ ‘ਚ ਫੀਸਾਂ ਦੀ ਪੜਤਾਲ ਹੋਵੇਗੀ। ਫੀਸ ਵਸੂਲੀ ਦੇ ਰਿਕਾਰਡ ਇਕੱਠੇ ਕਰਨ ਦੇ ਹੁਕਮ ਦਿੱਤੇ ਗਏ ਨੇ।
ਜਾਂਚ ਟੀਮ ‘ਚ 17 ਪ੍ਰਿੰਸੀਪਲ, ਹੈੱਡ ਮਾਸਟਰ ਸ਼ਾਮਿਲ ਨੇ। ਇੱਕ ਹਫ਼ਤੇ ‘ਚ ਜਾਂਚ ਟੀਮ ਰਿਪੋਰਟ ਸੌਂਪੇਗੀ। 2022-23 ਦੀ ਫੀਸ, ਐਨੂਅਲ ਚਾਰਜਿਜ਼ ਸਮੇਤ ਸਾਰੇ ਚਾਰਜਿਸ਼ ਦੀ ਜਾਂਚ ਕੀਤੀ ਜਾਵੇਗੀ। ਦੱਸ ਦਇਏ ਕਿ, ਮੁੱਖ ਮੰਤਰੀ ਭਗਵੰਤ ਮਾਨ ਨੇ, ਪ੍ਰਾਈਵੇਟ ਸਕੂਲਾਂ ‘ਤੇ ਫੀਸ ਵਧਾਉਣ ਦੀ ਪਾਬੰਦੀ ਲਗਾਈ ਹੈ.