ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਹੋਈ ਮਾਪੇ ਅਧਿਆਪਕ ਮਿਲਣੀ ਮਾਪਿਆਂ ਨੇ ਬੜੇ ਉਤਸ਼ਾਹ ਨਾਲ ਮਿਲਣੀ ਵਿਚ ਲਿਆ ਹਿੱਸਾ
ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਹੋਈ ਮਾਪੇ ਅਧਿਆਪਕ ਮਿਲਣੀ
ਮਾਪਿਆਂ ਨੇ ਬੜੇ ਉਤਸ਼ਾਹ ਨਾਲ ਮਿਲਣੀ ਵਿਚ ਲਿਆ ਹਿੱਸਾ
ਤਰਨ ਤਾਰਨ 5 ਅਪ੍ਰੈਲ (ਸਟਾਫ ਰਿਪੋਰਟ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਅੱਜ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਅੱਜ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ । ਜਿਸ ਨੂੰ ਕਿ ਬਹੁਤ ਹੀ ਵੱਡੇ ਪੱਧਰ ਤੇ ਹੁੰਗਾਰਾ ਮਿਲਿਆ । ਅੱਜ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਸਰਕਾਰੀ ਐਲੀਮੈਂਟਰੀ, ਮਿਡਲ ਅਤੇ ਹਾਈ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਦੌਰਾਨ ਸਕੂਲਾਂ ਵਿਚ ਅਲੱਗ ਹੀ ਉਤਸ਼ਾਹ ਦੇਖਣ ਨੂੰ ਮਿਲਿਆ । ਅੱਜ ਦੀ ਮਾਪੇ ਅਧਿਆਪਕ ਮਿਲਣੀ ਲਈ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਵੱਲੋਂ ਵਿਦਿਆਰਥੀਆਂ ਦੇ ਮਾਤਾ ਪਿਤਾ ਸਹਿਬਾਨ ਨੂੰ ਵੱਖ ਵੱਖ ਵਟਸਐੱਪ ਗਰੁੱਪਾਂ ਰਾਹੀਂ, ਅਨਾਊਂਸਮੈਂਟਾਂ ਰਾਹੀਂ , ਪੋਸਟਰਾਂ ਰਾਹੀਂ ਅਤੇ ਨਿੱਜੀ ਤੌਰ ਤੇ ਸੰਦੇਸ਼ ਭੇਜ ਕੇ ਇਸ ਮਿਲਣੀ ਲਈ ਸੱਦਾ ਭੇਜਿਆ ਗਿਆ ਸੀ , ਜਿਸਨੂੰ ਮਾਤਾ ਪਿਤਾ ਸਹਿਬਾਨ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਅਤੇ ਬਹੁਤ ਹੀ ਵੱਡੇ ਪੱਧਰ ਤੇ ਸਕੂਲਾਂ ਵਿਚ ਸ਼ਿਰਕਤ ਕੀਤੀ । ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਹਰਭਗਵੰਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਅਜਿਹੀ ਮਿਲਣੀ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਈ। ਇਸ ਮਿਲਣੀ ਦੌਰਾਨ ਮਾਪਿਆਂ ਅਤੇ ਅਧਿਆਪਕ ਸਹਿਬਾਨ ਨੇ ਮਿਲ ਕੇ ਜਿੱਥੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਤੇ ਚਰਚਾ ਕੀਤੀ , ਉਥੇ ਉਹਨਾਂ ਦੇ ਸੁਨਿਹਰੇ ਭਵਿੱਖ ਲਈ ਵੀ ਵਿਉਂਤਬੰਦੀ ਤਿਆਰ ਕੀਤੀ । ਇਸ ਨਾਲ ਵਿਦਿਆਰਥੀਆਂ ਨੂੰ ਸਮਝਣ ਅਤੇ ਉਹਨਾਂ ਨੂੰ ਬਿਹਤਰੀਨ ਸਿੱਖਿਆ ਦੇਣ ਲਈ ਅਧਿਆਪਕ ਸਹਿਬਾਨ ਬਿਹਤਰੀਨ ਯਤਨ ਕਰਨਗੇ ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰ ਜਗਵਿੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰ ਪਰਮਜੀਤ ਸਿੰਘ ਜੀ ਨੇ ਕਿਹਾ ਕਿ ਇਸ ਵਾਰ ਅਧਿਆਪਕ ਸਹਿਬਾਨ ਵੱਲੋਂ ਮਾਤਾ ਪਿਤਾ ਸਹਿਬਾਨ ਨੂੰ ਪੂਰੀ ਤਰ੍ਹਾਂ ਮਾਪੇ ਅਧਿਆਪਕ ਮਿਲਣੀ ਲਈ ਸੁਚੇਤ ਕੀਤਾ ਗਿਆ ਸੀ । ਜਿਸ ਦਾ ਨਤੀਜਾ ਇਹ ਹੋਇਆ ਕਿ ਮਾਪੇ ਅਧਿਆਪਕ ਮਿਲਣੀ ਦੌਰਾਨ ਜਿੱਥੇ ਮਾਤਾ ਪਿਤਾ ਸਹਿਬਾਨ ਨੇ ਵੱਡੀ ਗਿਣਤੀ ਵਿੱਚ ਇਸ ਮਾਪੇ ਅਧਿਆਪਕ ਮਿਲਣੀ ਦੌਰਾਨ ਸ਼ਮੂਲੀਅਤ ਕੀਤੀ , ਉਥੇ ਉਹਨਾਂ ਆਪਣੇ ਬੱਚੇ ਬਾਰੇ ਅਧਿਆਪਕ ਸਹਿਬਾਨ ਨਾਲ ਬੈਠ ਕੇ ਖੁੱਲ ਕੇ ਚਰਚਾ ਕੀਤੀ ਅਤੇ ਅਧਿਆਪਕ ਸਹਿਬਾਨ ਕੋਲੋਂ ਉਸਦੇ ਭਵਿੱਖ ਲਈ ਅਗਵਾਈ ਲੀਹਾਂ ਲਈਆਂ । ਸਕੂਲ ਪ੍ਰਿੰਸੀਪਲ ਮਹਾਸ਼ਾ ਰਾਜਪਾਲ ਕੰਬੋਜ਼ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਤਿਆਬਾਦ ਦੇ ਪ੍ਰਿੰਸੀਪਲ ਮੈਡਮ ਪਰਵਿੰਦਰ ਕੌਰ ਜੀ ਨੇ ਕਿਹਾ ਕਿ ਇਸ ਵਾਰ ਮਾਤਾ ਪਿਤਾ ਸਹਿਬਾਨ ਆਪਣੇ ਬੱਚਿਆਂ ਲਈ ਬਹੁਤ ਹੀ ਉਤਸ਼ਾਹਿਤ ਨਜ਼ਰ ਆਏ ਆਏ ਉਹਨਾਂ ਦਾ ਆਪਣੇ ਬੱਚੇ ਪ੍ਰਤੀ ਨਜ਼ਰੀਆ ਸੰਵੇਦਨਸ਼ੀਲ ਅਤੇ ਸਕਾਰਾਤਮਕ ਸੀ । ਇਸ ਨਾਲ ਸਾਨੂੰ ਵੀ ਵਿਦਿਆਰਥੀ ਬਾਰੇ ਬਹੁਤ ਕੁਝ ਨਵਾਂ ਜਾਣਨ ਅਤੇ ਭਵਿੱਖ ਲਈ ਰਣਨੀਤੀ ਬਣਾਉਣ ਵਿਚ ਮਦਦ ਮਿਲੇਗੀ । ਲੈਕ. ਗੁਰਿੰਦਰ ਸਿੰਘ, ਸਾਇੰਸ ਅਧਿਆਪਕਾ ਮੈਡਮ ਬਲਵਿੰਦਰ ਕੌਰ ਅਤੇ ਲੈਕ. ਸ੍ਰੀ ਪਰਸ਼ੋਤਮ ਲਾਲ ਸ੍ਰ ਸੀਨੀਅਰ ਸੈਕੰਡਰੀ ਸਕੂਲ ਫਤਿਆਬਾਦ ਲੜਕੇ ਨੇ ਦੱਸਿਆ ਕਿ ਵਿਦਿਆਰਥੀਆਂ ਪ੍ਰਤੀ ਉਹਨਾਂ ਦੇ ਮਾਤਾ ਪਿਤਾ ਸਹਿਬਾਨ ਵਿਚ ਇਕ ਚੇਤਨਤਾ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਇੱਕ ਵਧੀਆ ਚਿੰਨ ਹੈ । ਉਹਨਾਂ ਕਿਹਾ ਕਿ ਸਮੂਹ ਅਧਿਆਪਕ ਭਵਿੱਖ ਵਿਚ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਬਹੁਤ ਵੱਡੇ ਸੁਧਾਰ ਲਈ ਆਸਵੰਦ ਹਨ । ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਸ੍ਰ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਬਲਾਕ ਦੇ ਸਮੂਹ ਸਕੂਲਾਂ ਵਿਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਜਿਸ ਦੌਰਾਨ ਮਾਤਾ ਪਿਤਾ ਸਹਿਬਾਨ ਨਾਲ ਗੱਲਬਾਤ ਕੀਤੀ ਗਈ ਅਤੇ ਖੁਸ਼ੀ ਮਹਿਸੂਸ ਹੋਈ ਕਿ ਮਾਤਾ ਪਿਤਾ ਸਹਿਬਾਨ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਤ ਹਨ । ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਵਲਟੋਹਾ ਸ੍ਰੀ ਪਾਰਸ ਖੁੱਲਰ, ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਖਡੂਰ ਸਾਹਿਬ ਸ੍ਰ ਦਿਲਬਾਗ ਸਿੰਘ ਜੀ ਨੇ ਵੱਖ ਵੱਖ ਸਕੂਲਾਂ ਵਿਚ ਮਾਪੇ ਅਧਿਆਪਕ ਮਿਲਣੀ ਦੌਰਾਨ ਮਾਤਾ ਪਿਤਾ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਬੱਚਿਆਂ ਸਬੰਧੀ ਉਹਨਾਂ ਨੂੰ ਪ੍ਰੇਰਨਾ ਦਿੰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ।