ਸੱਚ ਦੀ ਰਾਹ : ਮਨਪ੍ਰੀਤ ਬਾਦਲ ਮੰਨੇ ਸਰਕਾਰੀ ਫਰਨੀਚਰ ਉਨ੍ਹਾਂ ਕੋਲ , ਫਰਨੀਚਰ ਨੂੰ 15 ਸਾਲ ਪੁਰਾਣਾ ਦੱਸ ਕੇ ਜਮ੍ਹਾ ਕਰਵਾਏ ਪੈਸੇ , ਖੁਦ ਹੀ ਲਗਾਈ ਬੋਲੀ
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੰਨਿਆ ਹੈ ਕਿ ਉਨ੍ਹਾਂ ਦੀ ਕੋਠੀ ਵਿੱਚੋ ਫਰਨੀਚਰ ਲੈ ਕੇ ਗਏ ਹਨ ਅਤੇ ਉਹ ਫਰਨੀਚਰ 15 ਸਾਲ ਪੁਰਾਣਾ ਸੀ ਕਹਿੰਦੇ ਹੈ ਓਲ੍ਡ ਇੰਜ ਗੋਲ੍ਡ ਇਸ ਲਈ ਮਨਪ੍ਰੀਤ ਬਾਦਲ ਨੇ ਆਪਣੇ ਆਪ ਹੀ ਸਰਕਾਰੀ ਫਰਨੀਚਰ ਦੀ ਬੋਲੀ ਲਗਾਉਂਦੇ ਹੋਏ ਲੋਕ ਨਿਰਮਾਣ ਵਿਭਾਗ ਨੂੰ 184000 ਰੁਪਏ ਜਮ੍ਹਾ ਕਰਵਾ ਦਿੱਤੇ ਹਨ ਜਿਸ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਨੋ ਡੀਉ ਸਰਟੀਫਿਕੇਟ ਵੀ ਹਾਸਲ ਕਰ ਲਿਆ ਹੈ ਮਨਪ੍ਰੀਤ ਬਾਦਲ ਦੇ ਸਪੈਸ਼ਲ ਸਹਾਇਕ ਨੇ ਲੋਕ ਨਿਰਮਾਣ ਵਿਭਾਗ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਤੁਹਾਡੀ ਲਿਸਟ ਅਨੁਸਾਰ 4 ਆਈਟਿਮ ਗਾਇਬ ਹਨ ਅਤੇ ਫਰਨੀਚਰ 15 ਸਾਲ ਪੁਰਾਣਾ ਸੀ ਇਸ ਲਈ 184000 ਰੁਪਏ ਦੀ ਰਾਸ਼ੀ ਜਮ੍ਹਾ ਕਾਰਵਾਈ ਜਾਂਦੀ ਹੈ ਜਦੋ ਕਿ ਸਰਕਾਰੀ ਸਮਾਨ ਜੋ ਪੁਰਾਣਾ ਹੋ ਜਾਂਦਾ ਹੈ ਸਰਕਾਰ ਉਸਦੀ ਬੋਲੀ ਲਗਾਉਂਦੀ ਹੈ ਉਸ ਲਈ ਇਸਤਿਹਾਰ ਦਿੱਤਾ ਜਾਂਦਾ ਹੈ ਫਿਰ ਖੁਲੀ ਬੋਲੀ ਰਹੀ ਸਮਾਨ ਵੇਚਿਆ ਜਾਂਦਾ ਹੈ ਪਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਆਪ ਹੀ ਫਰਨੀਚਰ ਦੀ ਬੋਲੀ ਲਗਾ ਕੇ ਸਰਕਾਰੀ ਖਜਾਨੇ ਵਿਚ ਪੈਸੇ ਜਮ੍ਹਾ ਕਰਵਾ ਦਿੱਤੇ ਹਨ
ਪੰਜਾਬ ਲੋਕ ਨਿਰਮਾਣ ਵਿਭਾਗ ਵਲੋਂ ਇਕ ਮੰਤਰੀ ਦੇ ਤੌਰ ਤੇ ਮਨਪ੍ਰੀਤ ਨੂੰ ਫਰਨੀਚਰ ਦਿਤਾ ਸੀ ਪਰ ਹੁਣ ਜਦੋ ਵਿਧਾਇਕ ਵੀ ਰਹੇ ਹਨ , ਸਰਕਾਰੀ ਸਮਾਨ ਲੈ ਗਏ ਤੇ ਬਾਅਦ ਵਿਚ ਪੈਸੇ ਜਮ੍ਹਾ ਕਰਵਾ ਦਿੱਤੇ ਅਤੇ ਨਵੀ ਪ੍ਰੰਪਰਾ ਸ਼ੁਰੂ ਕਰ ਦਿੱਤੀ ਹੈ ਅੱਗੇ ਤੋਂ ਜਦੋ ਕੋਈ ਮੰਤਰੀ ਹਾਰੇਗਾ ਤੇ ਸਰਕਾਰੀ ਸਮਾਨ ਘਰ ਲੈ ਜਾਵੇਗਾ ਅਤੇ ਬਾਅਦ ਵਿਚ ਪੈਸੇ ਜਮ੍ਹਾ ਕਰਵਾ ਦਾਵਗੇ