ਪੜੋਸੀ ਮੁਲਕ ਸ੍ਰੀ ਲੰਕਾ ਦਾਣੇ ਦਾਣੇ ਲਈ ਹੋਇਆ ਮੁਹਤਾਜ
ਕਰਜੇ ਦੇ ਬੋਝ ਵਿਚ ਦੱਬਿਆ ਸ੍ਰੀ ਲੰਕਾ ਦਾਣੇ ਦਾਣੇ ਲਈ ਹੋਇਆ ਮੁਹਤਾਜ
ਨਾ ਆਟਾ , ਨਾ ਦੁੱਧ , ਨਾ ਬਿਜਲੀ , ਨਾ ਗੈਸ ਅਤੇ ਗੈਸ ਲੈਣ ਲਈ ਵੱਡੀਆਂ ਵੱਡੀਆਂ ਲਾਈਨਾਂ ਵਿਚ ਲੋਕ ਖੇਡ ਹਨ ਇਸ ਸਮੇ
ਗੰਭੀਰ ਆਰਥਿਕ ਸੰਕਟ ਦੇ ਚਲਦੇ ਸਾਡਾ ਪੜੋਸੀ ਦੇਸ਼ ਸ੍ਰੀ ਲੰਕਾ ਦਾਣੇ ਦਾਣੇ ਲਈ ਮੁਹਤਾਜ ਹੋ ਗਿਆ ਹੈ ਖਾਣ ਦੇ ਸਮਾਨ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਉਸਦੀ ਕਮੀ ਕਾਰਨ ਲੋਕ ਬੇਹੱਦ ਪ੍ਰੇਸਾਨ ਹਨ ਲੋਕਾਂ ਨੂੰ ਖਾਣ ਪੀਣ ਲਈ ਰਾਸ਼ਨ ਨਹੀਂ ਮਿਲ ਰਿਹਾ ਹੈ ਹਾਲਾਂਕਿ ਕਈ ਲੋਕਾਂ ਕੋਲ ਪੈਸੇ ਹਨ ਪਰ ਉਹ ਕਿਸੇ ਕੰਮ ਦੇ ਨਹੀਂ ਹਨ ਕਿਉਂਕਿ ਇਸ ਸਮੇ ਰਾਸ਼ਨ ਹੀ ਨਹੀਂ ਮਿਲ ਰਿਹਾ ਹੈ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ‘ਚ ਵੀਰਵਾਰ ਰਾਤ ਨੂੰ ਭਾਰੀ ਵਿਰੋਧ ਪ੍ਰਦਰਸ਼ਨ ਅਤੇ ਝੜਪਾਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਰਾਜਧਾਨੀ ਕੋਲੰਬੋ ‘ਚ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ। ਕੋਲੰਬੋ ਵਿਚ ਰਾਤ ਨੂੰ 5,000 ਤੋਂ ਵੱਧ ਲੋਕ ਸੜਕਾਂ ‘ਤੇ ਉਤਰ ਆਏ ਅਤੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਘਰ ਵੱਲ ਰੈਲੀ ਕੱਢੀ। ਰਾਸ਼ਟਰਪਤੀ ਭਵਨ ‘ਤੇ ਧਾਵਾ ਬੋਲਣ ਦੀ ਕੋਸ਼ਿਸ਼ ਦੌਰਾਨ ਭੀੜ ਦੀ ਪੁਲਿਸ ਨਾਲ ਝੜਪ ਹੋ ਗਈ, ਜਿਸ ਤੋਂ ਬਾਅਦ ਇਸ ਘਟਨਾ ‘ਚ 45 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੈ।