Punjab
ਰੋਡ ਸੇਫਟੀ ਸੈੱਲ ਵਲੋਂ ਸਮੂਹ ਵਿਦਿਆਰਥੀਆਂ ਨੂੰ ਮੌਸਮ ਦੀ ਤਬਦੀਲੀ ਕਾਰਨ ਬੀਮਾਰੀਆਂ ਤੋਂ ਬੱਚਣ ਅਤੇ ਸਮਾਜਿਕ ਸੁਰੱਖਿਆ ਸਬੰਧੀ ਜਾਗਰੂਕਤਾ ਕੈਂਪ
ਪਟਿਆਲਾ 1 ਅਪ੍ਰੈਲ ( ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਕਟੋਰੀ ਵਿਖੇ ਇੰਸਪੈਕਟਰ ਟ੍ਰੈਫਿਕ ਪੁਸ਼ਪਾ ਦੇਵੀ ਰੋਡ ਸੇਫਟੀ ਸੈੱਲ ਵਲੋਂ ਸਮੂਹ ਵਿਦਿਆਰਥੀਆਂ ਨੂੰ ਮੌਸਮ ਦੀ ਤਬਦੀਲੀ ਕਾਰਨ ਫੈਲੀਆਂ ਡੇਂਗੂ, ਮਲੇਰੀਆਂ ਵਰਗੀਆਂ ਬੀਮਾਰੀਆਂ ਤੋਂ ਬੱਚਣ ਲਈ ਦੱਸਿਆ ਗਿਆ। ਉਨ੍ਹਾਂ ਨੇ ਸਮਾਜਿਕ ਬੁਰਾਈਆਂ ਦਹੇਜ ਪ੍ਰਥਾ, ਨਸ਼ਿਆ, ਭਰੂਣ-ਹੱਤਿਆ ਅਤੇ ਭ੍ਰਿਸ਼ਟਾਚਾਰ ਆਦਿ ਨੂੰ ਠੱਲ ਪਾਉਣ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਕਿਹਾ ਅਤੇ ਸੀ ਐਮ ਸਾਹਿਬ ਵਲੋਂ ਭ੍ਰਿਸ਼ਟਾਚਾਰ ਵਿਰੁੱਧ 9501200200 ਨੰਬਰ ਅਤੇ ਐਮਰਜੈਂਸੀ ਨੰਬਰ 181, 112 ਬਾਰੇ ਵੀ ਜਾਣਕਾਰੀ ਦਿੱਤੀ।
ਸਾਈਬਰ ਕ੍ਰਾਈਮ ਬਾਰੇ ਵਿਦਿਆਰਥੀਆਂ ਨੂੰ ਬਾਖੂਬੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਲਤ ਅਨਸਰਾਂ ਨੂੰ ਤਹਿ ਤੱਕ ਲੱਭਿਆ ਜਾ ਸਕਦਾ ਹੈ ਜੇ ਤੁਸੀਂ ਇਸ ਤਰ੍ਹਾਂ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਚੇਤੰਨ ਰਹੋ।
ਬਲੈਕ ਸਪੋਟਸ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਹੀਕਲ ਨਾ ਚਲਾਉਣ, ਹੈਲਮੇਟ ਪਾਉਣ ਅਤੇ ਡਰਾਇਵਿੰਗ ਲਾਇਸੈਂਸ ਅਤੇ ਜ਼ਰੂਰੀ ਦਸਤਾਵੇਜ਼ ਰੱਖਣ, ਵਹੀਕਲ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨ ਤੇ ਓਵਰਸਪੀਡਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਸੜਕੀ ਹਾਦਸਿਆਂ ਨੂੰ ਘਟਾ ਸਕਦੇ ਹਾਂ।
ਉਨ੍ਹਾਂ ਨੇ ਐਸਪੀਸੀ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਸਰਕਾਰ ਦੀਆਂ ਹਦਾਇਤਾਂ ਅਤੇ ਮਾਨਯੋਗ ਕੋਰਟ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਐਸਐਸਪੀ ਵੱਲੋਂ ਨਿੱਜੀ ਧਿਆਨ ਦੇ ਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹੇ ਪਟਿਆਲਾ ਦੇ ਜ਼ਿਲ੍ਹਾ ਮੈਂਟਰ ਦੀਪਕ ਵਰਮਾਂ ਵੀ ਹਾਜ਼ਰ ਰਹੇ ਅਤੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਜਾਣਕਾਰੀ ਤੁਹਾਡੇ ਜੀਵਨ ਵਿਚ ਮਾਰਗ ਦਰਸ਼ਕ ਬਣੇਗੀ ।