Punjab
ਪਰਗਟ ਸਿੰਘ ਨੇ ਕਿਹਾ ਮਤਾ ਸਿਰਫ਼ ਮਤਾ ਬਣ ਕੇ ਨਾ ਰਹਿ ਜਾਵੇ, ਇਸ ਲਈ ਕੋਈ ਨਿਯਮ ਬਣਾਓ
ਪਰਗਟ ਸਿੰਘ ਨੇ ਕਿਹਾ ਮਤਾ ਸਿਰਫ਼ ਮਤਾ ਬਣ ਕੇ ਨਾ ਰਹਿ ਜਾਵੇ, ਇਸ ਲਈ ਕੋਈ ਨਿਯਮ ਬਣਾਓ
ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੇ ਮੈਂਬਰ ਪਰਗਟ ਸਿੰਘ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਕਾਂਗਰਸ ਦਾ ਜੇਹੜਾ ਨੇਤਾ ਗ਼ਲਤ ਕੰਮ ਕਰਦਾ ਉਸਨੂੰ ਠੋਕਿਆ ਜਾਵੇ। ਪਰਗਟ ਸਿੰਘ ਨੇ ਕਿਹਾ ਕਿ ਸਕੂਲ ਫੀਸਾਂ ਲੈ ਚੁੱਕੇ ਹਨ। ਇਸ ਲਈ ਇਹ ਫ਼ੈਸਲਾ ਅਗਲੇ ਲਾਗੂ ਹੋਵੇਗਾ। ਪਰਗਟ ਸਿੰਘ ਨੇ ਕਿਹਾ ਕਿ ਸਮੇ ਸਮੇ ਦੀਆਂ ਸਰਕਾਰਾਂ ਨੇ ਜੋ ਚੰਡੀਗੜ੍ਹ ਦਾ 60 ਫੀਸਦੀ ਹਿੱਸਾ ਕੱਢ ਲਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਸਦਨ ਵਿੱਚ ਐਸ ਵਾਈ ਐਲ ਦੀ ਗੱਲ ਹੋਣੀ ਹੈ। ਦਿੱਲੀ ਸਰਕਾਰ ਨੇ ਇਸ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਵੀ ਦਿੱਤਾ ਹੈ। ਪਰਗਟ ਸਿੰਘ ਨੇ ਕਿਹਾ ਮਤਾ ਸਿਰਫ਼ ਮਤਾ ਬਣ ਕੇ ਨਾ ਰਹਿ ਜਾਵੇ ਇਸ ਲਈ ਕੋਈ ਨਿਯਮ ਬਣਾਓ , ਅਸੀਂ ਤੁਹਾਡੇ ਨਾਲ਼ ਹਾਂ।