International
ਪਾਕਿਸਤਾਨ ਨੇ ਕਬੂਲਿਆ : ਪਾਕਿਸਤਾਨ ਦਾ ਰਹਿਣ ਵਾਲਾ ਸੀ 26/11 ਮੁੰਬਈ ਹਮਲਿਆਂ ਦਾ ਅੱਤਵਾਦੀ ਕਸਾਬ
ਪਾਕਿਸਤਾਨ ਦਾ ਅਖੀਰ ਪਰਦਾਫਾਸ਼ ਹੋ ਗਿਆ ਹੈ ਹੁਣ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਦਾ ਵੱਡਾ ਬਿਆਨ ਦਿੱਤਾ ਹੈ ਕਿ 26/11 ਮੁੰਬਈ ਹਮਲਿਆਂ ਦਾ ਅੱਤਵਾਦੀ ਮੁਹੰਮਦ ਅਜਮਲ ਕਸਾਬ ਪਾਕਿਸਤਾਨ ਨਾਲ ਸਬੰਧਤ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਖੁਦ ਇਸ ਗੱਲ ਨੂੰ ਮੰਨਿਆ ਹੈ। 26/11 ਨੂੰ ਮੁੰਬਈ ‘ਤੇ ਹਮਲਾ ਕਰਨ ਵਾਲੇ 10 ਪਾਕਿਸਤਾਨੀ ਅੱਤਵਾਦੀਆਂ ‘ਚੋਂ ਸਿਰਫ ਕਸਾਬ ਹੀ ਜ਼ਿੰਦਾ ਫੜਿਆ ਗਿਆ ਸੀ। ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਫਾਂਸੀ ਦਿੱਤੀ ਗਈ। ਇਹ ਹਮਲਾ ਖਤਰਨਾਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਕੀਤਾ ਸੀ।
ਪਾਕਿ ਮੰਤਰੀ ਸ਼ੇਖ ਰਾਸ਼ਿਦ ਦਾ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਨਵਾਜ਼ ਸ਼ਰੀਫ ਨੇ ਅਜਮਲ ਕਸਾਬ ਦਾ ਪਤਾ ਭਾਰਤ ਨੂੰ ਦਿੱਤਾ ਸੀ ਕਿ ਉਹ ਫਰੀਦਕੋਟ ਦਾ ਰਹਿਣ ਵਾਲਾ ਹੈ ਉਸਦਾ ਪਤਾ ਨਵਾਜ ਸ਼ਰੀਫ ਨੇ ਦਿੱਤਾ ਸੀ ।