CM ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਅੱਗੇ ਪੰਜਾਬ ਮਾੜੀ ਵਿੱਤੀ ਹਾਲਤ ਦਾ ਰੋਣਾ ਰੋਇਆ , ਮੰਗਿਆ 1 ਲੱਖ ਕਰੋੜ ਦਾ ਪੈਕਜ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪੰਜਾਬ ਦੀ ਕਮਜ਼ੋਰ ਆਰਥਿਕ ਹਲਾਤ ਦਾ ਰੋਣਾ ਰੋਇਆ ਹੈ ਅਤੇ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ ਆਰਥਿਕ ਪੈਕੇਜ ਦੇਣ ਦੀ ਦੁਹਾਈ ਲਗਾਈ ਹੈ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਰਾਸ਼ਟਰੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਸਾਨੂੰ ਕੇਂਦਰ ਦੇ ਸਹਿਯੋਗ ਦੀ ਲੋੜ ਹੈ। ਪੰਜਾਬ ਦੀ ਆਰਥਿਕ ਹਾਲਤ ਡਾਵਾਂਡੋਲ ਹੈ। ਅਸੀਂ ਸੂਬੇ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ 2 ਸਾਲਾਂ ਲਈ ਪ੍ਰਤੀ ਸਾਲ 50,000 ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕੀਤੀ ਹੈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ।
ਦੱਸਣਯੋਗ ਹੈ ਕਿ ਇਕੱਲੇ ਭਗਵੰਤ ਮਾਨ ਹੀ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਨਹੀਂ ਹਨ, ਜਿਨ੍ਹਾਂ ਨੇ ਕੇਂਦਰ ਅੱਗੇ ਪੰਜਾਬ ਦੀ ਮਾੜੀ ਹਾਲਤ ਦੀ ਦੁਹਾਈ ਦਿਤੀ ਹੈ । ਇਸ ਤੋਂ ਪਹਿਲਾ ਰਹੇ ਮੁੱਖ ਮੰਤਰੀ ਵੀ ਕੇਂਦਰ ਅੱਗੇ ਪੰਜਾਬ ਦੀ ਮਾੜੀ ਵਿੱਤੀ ਹਾਲਤ ਦਾ ਰੋਣਾ ਰੋਂਦੇ ਆਏ ਹਨ । ਪਰ ਕੇਂਦਰ ਵਲੋਂ ਕੋਈ ਸਹਿਯੋਗ ਨਹੀਂ ਮਿਲਿਆ ਹੈ । ਪਿਛਲੀ ਸਰਕਾਰ ਨੇ 31000 ਕਰੋੜ ਦਾ ਕਰਜਾ ਮੁਆਫ ਕਰਾਉਣ ਲਈ ਕੇਂਦਰ ਅੱਗੇ ਹੱਥ ਅੱਡੇ ਪਰ ਕੁਝ ਨਹੀਂ ਹੋਇਆ ਹੈ । ਪੰਜਾਬ ਨੇ ਕਰਜਾ ਵਾਪਸ ਕਰਨਾ ਪੈ ਰਿਹਾ ਹੈ । ਪੰਜਾਬ ਇਸ ਸਮੇ ਮਾੜੀ ਵਿੱਤੀ ਹਾਲਤ ਵਿੱਚੋ ਗੁਜਰ ਰਿਹਾ ਹੈ । ਆਮ ਆਦਮੀ ਪਾਰਟੀ ਦੇ ਸਰਕਾਰ ਨੇ ਲੋਕਾਂ ਨਾਲ ਵਾਇਦੇ ਵੱਡੇ ਵੱਡੇ ਕੀਤੇ ਹਨ ,ਪਰ ਖਜਾਨਾ ਦੀ ਹਾਲਤ ਕਾਫੀ ਮਾੜੀ ਹੈ । ਇਸ ਲਈ ਹੁਣ ਕੇਂਦਰ ਸਰਕਾਰ ਤੋਂ ਪੈਕਜ ਮੰਗ ਰਹੀ ਹੈ ਕਿ ਪੰਜਾਬ ਦੀ ਆਰਥਿਕ ਹਾਲਤ ਡਾਵਾਡੋਲ ਹੈ। ਇਸ ਲਈ ਪੰਜਾਬ ਨੂੰ ਪੈਕੇਜ ਦਿਤਾ ਜਾਵੇ ।