ਮੰਤਰੀ ਦੇ ਕਮਰੇ ਵਿਚ ਪੰਡਿਤ ਜੀ ਵਲੋਂ ਕੀਤੀ ਧੂਫ ਬੱਤੀ ਵੀ ਨਹੀਂ ਕਰ ਸਕੀ ਵਾਤਾਵਰਨ ਨੂੰ ਸੁੱਧ
ਪੰਜਾਬ ਦੇ ਨਵੇਂ ਬਣੇ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਜਲ ਸਰੋਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਵਜੋਂ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਤੋਂ ਪਹਿਲਾ ਕਮਰਾ ਨੰਬਰ 34 ਵਿਖੇ ਪੰਡਿਤ ਜੀ ਵਲੋਂ ਵਾਤਾਵਰਨ ਨੂੰ ਸੁੱਧ ਕਰਨ ਲਈ ਧੂਫ ਬੱਤੀ ਕੀਤੀ ਗਈ ਅਤੇ ਕੁਝ ਹੀ ਮਿੰਟਾਂ ਵਿਚ ਧੂਫ ਬੱਤੀ ਦਾ ਅਸਰ ਬਿਲਕੁਲ ਖਤਮ ਹੋ ਗਿਆ ।
ਕਮਰੇ ਵਿਚ ਗੰਦੀ ਬਦਬੂ ਇਸ ਕਦਰ ਫੈਲ ਗਈ ਕਿ ਓਥੇ ਖੜਨਾ ਮੁਸ਼ਕਲ ਹੋ ਗਿਆ ਪਰ ਮੰਤਰੀ ਸਾਹਿਬ ਨੂੰ ਅਹੁਦਾ ਸੰਭਾਲਣ ਦਾ ਏਨਾ ਚਾਅ ਸੀ ਕਿ ਉਹ ਬਦਬੂ ਫੈਲਣ ਦੇ ਬਾਵਜੂਦ ਕਮਰੇ ਵਿਚ ਬੈਠੇ ਰਹੇ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਦੇ ਰਹੇ ।
ਅਸਲ ਵਿਚ ਮੰਤਰੀ ਸਾਹਿਬ ਨੇ ਪੰਡਿਤ ਜੀ ਨੂੰ ਬੁਲਾ ਕਿ ਕਮਰੇ ਦਾ ਸ਼ੁੱਧੀਕਰਨ ਤਾਂ ਕਰਵਾਇਆ ਗਿਆ ਪਰ ਮੰਤਰੀ ਸਾਹਿਬ ਨੂੰ ਪਤਾ ਨਹੀਂ ਲੱਗਾ ਕਿ ਕਮਰੇ ਵਿਚ ਇਕ ਚੂਹਾ ਮਰਿਆ ਹੋਇਆ ਹੈ । ਜਿਸ ਕਰਨ ਧੂਫ ਬੱਤੀ ਦੇ ਬਾਵਜੂਦ ਚੂਹੇ ਦੇ ਮਰਨ ਕਰਨ ਗੰਦੀ ਬਦਬੂ ਪੂਰੇ ਕਮਰੇ ਵਿਚ ਫੈਲ ਗਈ ਸੀ । ਅਸਲ ਵਿਚ ਚੂਹਾ ਇਕ ਏ ਸੀ ਵਿਚ ਮਰਿਆ ਹੋਇਆ ਸੀ , ਜਿਸ ਕਾਰਨ ਕਮਰੇ ਵਿਚ ਬੈਠਣਾ ਮੁਸ਼ਕਲ ਹੋ ਗਿਆ ਹੈ । ਕਮਰਾ ਤਾਂ ਮੰਤਰੀ ਸਾਹਿਬ ਨੂੰ ਅਲਾਟ ਕਰ ਦਿਤਾ ਪਰ ਕਿਸੇ ਨੇ ਧਿਆਨ ਨਹੀਂ ਦਿੱਤੀ ਕਿ ਕਮਰੇ ਵਿਚ ਚੂਹਾ ਮਰਿਆ ਹੋਇਆ ਹੈ ।