Punjab
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ 91ਵੀਂ ਬਰਸੀ ਮੌਕੇ ਭਾਕਿਯੂ(ਏਕਤਾ-ਉਗਰਾਹਾਂ) ਨੇ 18 ਜ਼ਿਲ੍ਹਿਆਂ ਵਿੱਚ 23 ਥਾਂਵਾਂ ‘ਤੇ ਸ਼ਰਧਾਂਜਲੀ ਸਮਾਗਮ ਸਾਮਰਾਜ ਵਿਰੋਧੀ ਦਿਨ ਵਜੋਂ ਮਨਾਇਆ*
*ਅੱਜ ਜਲਾਲਾਬਾਦ ਵਿਖੇ ਵੀ ਸ਼ਹੀਦੇ ਆਜ਼ਮ ਸਰਦਾਰ ਭਗਤ ਦਾ ਸ਼ਹੀਦੀ ਸਮਾਗਮ ਮਨਾਇਆ ਗਿਆ*
23 ਮਾਰਚ (ਜਲਾਲਾਬਾਦ ) ਇਨਕਲਾਬੀ ਕੌਮੀ ਆਜ਼ਾਦੀ ਲਹਿਰ ਦੇ ਆਪਾਵਾਰੂ ਜੁਝਾਰੂ ਆਗੂਆਂ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ 91ਵੀਂ ਬਰਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ 18 ਜ਼ਿਲ੍ਹਿਆਂ ਵਿੱਚ 23 ਥਾਂਵਾਂ ‘ਤੇ ਸ਼ਰਧਾ ਤੇ ਉਤਸ਼ਾਹ ਨਾਲ ਸਾਮਰਾਜ ਵਿਰੋਧੀ ਦਿਨ ਵਜੋਂ ਮਨਾਈ ਗਈ। *ਉੱਥੇ ਅੱਜ ਜਲਾਲਾਬਾਦ ਦੀ ਦਾਣਾ ਮੰਡੀ ਵਿਖੇ ਵੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ *ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਗੁਰਭੇਜ ਸਿੰਘ ਰੋਹੀ ਵਾਲਾ* ਨੇ ਦੱਸਿਆ ਕਿ ਸਾਰੇ ਸ਼ਹੀਦੀ ਸਮਾਗਮਾਂ ਵਿੱਚ ਪ੍ਰਵਾਰਾਂ ਸਮੇਤ ਸ਼ਾਮਲ ਹੋਏ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਕਈ ਸੰਘਰਸ਼ਸ਼ੀਲ ਦੇ ਮੁਲਾਜ਼ਮ, ਠੇਕਾ ਕਾਮੇ, ਵਿਦਿਆਰਥੀ, ਨੌਜਵਾਨ ਅਤੇ ਜਮਹੂਰੀ ਕਾਰਕੁੰਨ ਵੀ ਸ਼ਾਮਲ ਸਨ। *ਅੱਜ ਧਰਨੇ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਤੇ ਜ਼ਿਲ੍ਹਾ ਆਗੂ ਜਨਰਲ ਸਕੱਤਰ ਗੁਰਬਾਜ਼ ਸਿੰਘ, ਸਲਾਹਕਾਰ ਸੁਰਜੀਤ ਸਿੰਘ ਐਸ.ਡੀ.ਉ,ਪੂਰਨ ਸਿੰਘ,ਸੀ.ਮੀਤ ਪ੍ਰਧਾਨ ਗੁਰਮੀਤ ਸਿੰਘ ਮੰਨੇ ਵਾਲਾ, ਜ਼ਿਲ੍ਹਾ ਆਗੂ ਜਗਸੀਰ ਸਿੰਘ ਘੌਲਾ, ਅਮ੍ਰਿਤ ਪਾਲ ਸਿੰਘ ਮਗਨਰੇਗਾ, ਸੰਤਪਾਲ ਰਿੰਟਾ ਚੱਕ ਨਿਧਾਨਾ,ਪੂਨਮ ਪੀਰ ਮੁਹੰਮਦ,ਮੈਡਮ ਵੀਰਪਾਲ ਕੌਰ ਸਾਰੇ ਬਲਾਕ ਸਕੱਤਰ, ਇਕਾਂਈ ਤੇ ਹੋਰ* ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਜਦੋਂ ਸ਼ਹੀਦਾਂ ਦੀ ਲਾਮਿਸਾਲ ਕੁਰਬਾਨੀ ਦੀ ਜੈ-ਜੈਕਾਰ ਕਰਦਿਆਂ *ਉਨ੍ਹਾਂ ਵੱਲੋਂ ਫਾਂਸੀ ਦੇ ਤਖਤੇ ਤੋਂ ” ਇਨਕਲਾਬ ਜ਼ਿੰਦਾਬਾਦ” ਅਤੇ” ਸਾਮਰਾਜਵਾਦ ਮੁਰਦਾਬਾਦ” ਦੇ ਨਾਹਰੇ ਲਾਏ ਤਾਂ ਤਣੇ ਹੋਏ ਮੁੱਕਿਆਂ ਨਾਲ ਪੰਡਾਲ ਗੂੰਜ ਉੱਠੇ।
ਉਨ੍ਹਾਂ ਕਿਹਾ ਕਿ ਅੱਜ ਵੀ ਈਸਟ ਇੰਡੀਆ ਵਰਗੀਆਂ ਦਰਜਨਾਂ ਦਿਓਕੱਦ ਸਾਮਰਾਜੀ ਕੰਪਨੀਆਂ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਦੀ ਕਿਰਤ ਕਮਾਈ ਨੂੰ ਚੂੰਡ-ਚੂੰਡ ਕੇ ਅਤੇ ਸੱਤਾਧਾਰੀ ਹਾਕਮਾਂ ਦੀ ਮਿਲੀਭੁਗਤ ਰਾਹੀਂ ਦੇਸ਼ ਦੇ ਖਜ਼ਾਨੇ ਲੁੱਟ-ਲੁੱਟ ਕੇ ਦੇਸ਼ ਨੂੰ ਆਰਥਿਕ ਤੌਰ ‘ਤੇ ਤਬਾਹ ਕਰ ਰਹੀਆਂ ਹਨ।* ਇਸ ਲਈ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦਿਆਂ ਹੁਣ ਸਾਰੇ ਕਿਰਤੀ ਲੋਕਾਂ ਨੂੰ ਸੰਸਾਰ ਵਪਾਰ ਸੰਸਥਾ ਦੀਆਂ ਸਾਮਰਾਜੀ ਨੀਤੀਆਂ ਵਿਰੁੱਧ ਜਾਨਹੂਲਵੇਂ ਵਿਸ਼ਾਲ ਸਾਂਝੇ ਘੋਲ਼ ਜੇਤੂ ਨਿਹਚਾ ਨਾਲ ਬੁਲੰਦੀਆਂ ਵੱਲ ਲਿਜਾਣ ਦੀ ਲੋੜ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਖੇਤੀ ਵਿਰੋਧੀ ਕਾਲ਼ੇ ਕਾਨੂੰਨਾਂ ਵਿਰੁੱਧ ਸਵਾ ਸਾਲ ਤੋਂ ਵੱਧ ਸਮਾਂ ਗਹਿਗੱਚ ਘੋਲ਼ ਜਿੱਤ ਤੱਕ ਲੜਿਆ ਗਿਆ ਹੈ। ਕਿਰਤੀ ਲੋਕਾਂ ਨੂੰ ਧਰਮਾਂ ਜਾਤਾਂ ਦੇ ਨਾਂ ‘ਤੇ ਪਾੜ ਕੇ ਰੱਖਣ ਵਾਲੇ ਇਨ੍ਹਾਂ ਲੁਟੇਰਿਆਂ ਪੱਖੀ ਸੱਤਾਧਾਰੀਆਂ ਦੀਆਂ ਸਾਮਰਾਜੀ ਚਾਲਾਂ ਨੂੰ ਨਸ਼ਰ ਕਰਨ ਵਾਲ਼ੀ ਅਤੇ ਇਨ੍ਹਾਂ ਚਾਲਾਂ ਦਾ ਅਸਰਦਾਰ ਟਾਕਰਾ ਕਰਨ ਵਾਲ਼ੀ ਸ਼ਹੀਦਾਂ ਦੀ ਇਨਕਲਾਬੀ ਵਿਚਾਰਧਾਰਾ ਉੱਪਰ ਵੀ ਜਿੱਤ ਦੀ ਗਰੰਟੀ ਖਾਤਰ ਡਟਵਾਂ ਪਹਿਰਾ ਦੇਣ ਦੀ ਲੋੜ ਉਭਾਰੀ ਗਈ। ਇਨ੍ਹਾਂ ਲੋੜਾਂ ਨੂੰ ਮੁੱਖ ਰੱਖਦਿਆਂ ਹੀ ਅੱਜ ਦੇ ਦੌਰ ਵਿੱਚ ਸੰਘਰਸ਼ਸ਼ੀਲ ਕਿਸਾਨਾਂ ਨਾਲ ਵਾਅਦਾਖਿਲਾਫੀ ਕਰਨ ਅਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਕੰਟਰੋਲ ਹਥਿਆਉਣ ਵਾਲ਼ੀ ਕੇਂਦਰੀ ਭਾਜਪਾ ਹਕੂਮਤ ਖਿਲਾਫ ਇੱਕਜੁਟ ਕਿਸਾਨ ਘੋਲ਼ ਦੇ ਸੱਦੇ ਜੀ-ਜਾਨ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ ਗਿਆ। ਇਹਦੇ ਨਾਲ ਹੀ ਹਰ ਕਿਰਤੀ ਵਰਗ ਦੇ ਲੋਕਾਂ ਵੱਲੋਂ ਲੜੇ ਜਾ ਰਹੇ ਇਸ ਤਰ੍ਹਾਂ ਦੇ ਸਾਮਰਾਜ ਵਿਰੋਧੀ ਘੋਲਾਂ ਨਾਲ਼ ਸੰਗਰਾਮੀ ਇੱਕਜੁਟਤਾ ਕਾਇਮ ਕਰਨ ਦੀ ਲੋੜ ਉਤੇ ਜੋਰ ਦਿੱਤਾ ਗਿਆ। ਇਸ ਮੋਕੇ ਅੱਜ ਸਰਵ ਮਿੱਤਰ ਬਲਾਕ ਪ੍ਰਧਾਨ ਗੁਰਹਰਸਹਾਏ, ਮੇਜਰ ਸਿੰਘ ਖਾਲਸਾ, ਪਿੱਪਲ ਸਿੰਘ ਘਾਗਾ,ਸੁਦਰਸ਼ਨ ਸਿੰਘ ਸੁੱਲਾ,ਸਰਵਨ ਕਾਲੂ ਵਾਲਾ,ਅਮਰੀਕ ਸਿੰਘ, ਪ੍ਰਿੰਸੀਪਲ ਮਾਨਵਦੀਪ ਕਾਲੜਾ,ਸਰ ਅਰਸ਼ਦੀਪ,ਜੰਗੀਰ ਚੰਦ,ਗੁਰਮੀਤ ਸਿੰਘ ਚੱਕ ਨਿਧਾਨ,ਗੁਰਮੇਲ ਸਿੰਘ ਮਾਹੂਆਣਾ, ਮਨਜੀਤ ਸਿੰਘ ਘੱਟਿਆ ਵਾਲਾ,ਸਾਰਜ ਸਿੰਘ ਘਾਗਾ,ਹਰਵਿੰਦਰ ਸਿੰਘ ਅਰਨੀਵਾਲਾ,ਸੱਤਪਾਲ ਬੂਰ ਸਿੰਘ ਆਦਿ ਆਗੂਆ ਨੇ ਸੰਬੋਧਨ ਕੀਤਾ।