
.ਏ.ਪੀ ਸਿਨਹਾ, ਮੁੱਖ ਸਕੱਤਰ, ਪੰਜਾਬ ਖੂਨ ਦਾਨ ਕੈਪ ਸਬੰਧੀ ਪੋਸਟਰ ਜਾਰੀ ਕਰਦੇ ਹੋਏ।
ਚੰਡੀਗੜ੍ਹ ( ) : ਪੰਜਾਬ ਸਟੇਟ, ਆਈ.ਏ.ਐਸ ਆਫੀਸਰਜ਼ ਐਸੋਸੀਏਸ਼ਨ, PCS(EB) ਆਫੀਸਰਜ਼ ਐਸੋਸੀਏਸ਼ਨ, PSS-1 ਆਫੀਸਰਜ਼ ਐਸੋਸੀਏਸ਼ਨ, ਜੁਆਇੰਟ ਐਕਸ਼ਨ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 11.03.2025 ਦਿਨ ਮੰਗਲਵਾਰ ਨੂੰ ਪੰਜਾਬ ਸਿਵਲ ਸਕੱਤਰੇਤ-2 ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਸਬੰਧੀ ਮੁੱਖ ਸਕੱਤਰ, ਪੰਜਾਬ ਸ੍ਰੀ ਕੇ.ਏ.ਪੀ ਸਿਨਹਾ ਜੀ ਵੱਲੋ ਇਸ ਖੂਨਦਾਨ ਕੈਂਪ ਦਾ ਪੋਸਟਰ ਜਾਰੀ ਕੀਤਾ ਗਿਆ। ਉਹਨਾ ਕਿਹਾ ਕੀ ਇਹ ਇੱਕ ਨੇਕ ਉਪਰਾਲਾ ਹੈ ਜੋ ਮੁਲਾਜਮਾ ਵੱਲੋ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਹਨਾਂ ਵੱਲੋ ਵੱਧ ਤੋ ਵੱਧ ਅਧਿਕਾਰੀਆਂ / ਕਰਮਚਾਰੀਆਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਗਈ, ਤਾਂ ਜੋ ਲੋੜ ਪੈਣ ਤੇ ਕੀਮਤੀ ਜਾਣਾ ਨੂੰ ਬਚਾਇਆ ਜਾ ਸਕੇ। ਇਸ ਮੋਕੋ ਸੁਖਚੈਨ ਖਹਿਰਾ, ਪਰਮਦੀਪ ਸਿੰਘ ਭਬਾਤ, ਸੁਸ਼ੀਲ ਫੌਜੀ, ਮਨਜੀਤ ਰੰਧਾਵਾ, ਮਲਕੀਅਤ ਔਜਲਾ, ਅਜੀਤ ਸਿੰਘ, ਭੁਪਿੰਦਰ ਝੱਜ , ਲਲੀਤ ਕੁਮਾਰ, ਸੁਦੇਸ਼ ਕੁਮਾਰੀ, ਜਸਪ੍ਰੀਤ ਰੰਧਾਵਾ, ਕੁਲਵੰਤ ਸਿੰਘ, ਬਲਰਾਜ ਦਾਓ ਆਦਿ ਮੁਲਾਜ਼ਮ ਆਗੂ ਮੋਜ਼ੂਦ ਸਨ