ਲੋਕਾਂ ਦੇ ਫਤਵੇ ਤੇ ਖ਼ਤਰੇ ਦੇ ਬੱਦਲ : ਚੋਣ ਨਤੀਜਿਆਂ ਤੋਂ ਪਹਿਲਾ ਪਾਰਟੀਆਂ ਤੇ ਖਰੀਦ ਫਰੋਕਟ ਦਾ ਖ਼ਤਰਾ ਮੰਡਰਾਇਆ
Updatepunjab Desk
ਸਾਡਾ ਦੇਸ਼ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ । ਇਸ ਸਮੇ ਪੰਜਾਬ ਅੰਦਰ ਲੋਕਾਂ ਦੇ ਫਤਵੇ ਉਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗ ਪਏ ਹੈ । ਪੰਜਾਬ ਅੰਦਰ ਵੋਟਾਂ ਅਮਨ ਤੇ ਅਮਾਨ ਨਾਲ ਪਈਆਂ ਹਨ । ਲੋਕਾਂ ਦੇ ਫਤਵੇ ਨੂੰ ਖਰੀਦ ਫਰੀਕਟ ਰਾਹੀਂ ਬਦਲਣ ਦੀ ਚਰਚਾ ਨੇ ਜੋੜ ਫੜ ਲਿਆ ਹੈ । ਕਈ ਸਿਆਸੀ ਪਾਰਟੀਆਂ ਇਸ ਸਮੇ ਆਪਣੇ ਉਮੀਦਵਾਰਾਂ ਨੂੰ ਪੰਜਾਬ ਤੋਂ ਬਾਹਰ ਕਿਸੇ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾ ਰਹੀਆਂ ਹਨ । ਇਸ ਸਮੇ ਕਈ ਸਿਆਸੀ ਦਲ ਆਪਣੇ ਉਮੀਦਵਾਰਾਂ ਨੂੰ ਲੈ ਕੇ ਚਿੰਤਤ ਦਿਖਾਈ ਦੇ ਰਹੇ ਹਨ । ਕਾਂਗਰਸ ਵੀ ਇਸ ਸਮੇ ਡਰ ਰਾਹੀਂ ਹੈ , ਕਿਤੇ ਗੋਆ ਦੀ ਤਰ੍ਹਾਂ ਜਿੱਤੀ ਬਾਜੀ ਹੀ ਨਾ ਹਾਰ ਜਾਈਏ ।
ਆਮ ਆਦਮੀ ਪਾਰਟੀ ਵੀ ਪੂਰੀ ਤਰ੍ਹਾਂ ਸਤਰਕ ਹੋ ਗਈ ਹੈ । ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੀ ਆਪਣੇ ਉਮੀਦਵਾਰਾਂ ਨੂੰ ਕਿਸੇ ਸੁਰੱਖਿਅਤ ਥਾਂ ਤੇ ਲੈ ਕੇ ਜਾਣ ਬਾਰੇ ਸੋਚ ਰਹੀ ਹੈ । ਪੰਜਾਬ ਅੰਦਰ ਪਹਿਲਾ ਕਦੇ ਇਸ ਤਰ੍ਹਾਂ ਦਾ ਖ਼ਤਰਾ ਨਹੀਂ ਮੰਡਰਾਇਆ ਹੈ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੰਡਰਾ ਰਿਹਾ ਹੈ ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜ਼ੇ 10 ਮਾਰਚ ਨੂੰ ਆਉਣਾ ਹੈ, ਪਰ ਨਤੀਜਿਆਂ ਤੋਂ ਪਹਿਲਾ ਵਿਧਾਇਕਾਂ ਦੀ ਖਰੀਦ ਫਰੋਕਟ ਦਾ ਡਰ ਕਈ ਪਾਰਟੀਆਂ ਨੂੰ ਸਤਾਉਣ ਲੱਗ ਪਿਆ ਹੈ । ਜਿਸ ਕਾਰਨ ਕਈ ਦਲ ਆਪਣੇ ਉਮੀਦਵਾਰਾਂ ਨੂੰ ਪੰਜਾਬ ਤੋਂ ਬਾਹਰ ਲੈ ਕੇ ਜਾ ਰਹੇ ਹਨ । ਇਸ ਸਮੇ ਭਾਜਪਾ ਦੇ ਵੱਡੇ ਨੇਤਾ ਦਾਅਵਾ ਕਰ ਰਹੇ ਹਨ ਕਿ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣੇਗੀ । ਇਸ ਨਾਲ ਕਈ ਸਿਆਸੀ ਪਾਰਟੀਆਂ ਨੂੰ ਪਸੀਨੇ ਆਉਣੇ ਸ਼ੁਰੂ ਹੋ ਗਏ ਹਨ । ਭਾਜਪਾ ਨੇ ਸੱਤਾ ਹਾਸਲ ਕਾਰਨ ਲਈ ਪਹਿਲਾ ਡੇਰਾ ਸੱਚਾ ਸੌਦਾ ਦਾ ਪੱਤਾ ਖੇਲਿਆ ਹੈ । ਹੁਣ ਸਿਆਸੀ ਪਾਰਟੀਆਂ ਡਰ ਰਹੀਆਂ ਹੈ ਕਿ ਭਾਜਪਾ ਕੋਈ ਵੀ ਪੱਤਾ ਖੇਲ ਸਕਦੀ ਹੈ । ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਫਿਰ ਇਕੱਠੇ ਹੋਣ ਜਾਣ ਰਹੇ ਹਨ ਤੇ ਮਿਲ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਵਿਚ ਹਨ। ਇਸ ਸਮੇ ਪੰਜਾਬ ਅੰਦਰ ਚਰਚਾ ਜ਼ੋਰ ਤੇ ਹੈ ਕਿ ਚੋਣ ਨਤੀਜਿਆਂ ਨੂੰ ਕਈ ਸਿਆਸੀ ਦਲ ਖਰੀਦ ਫਰੋਖਤ ਰਹੀ ਬਦਲਣ ਦੀ ਕੋਸ਼ਿਸ਼ ਵਿਚ ਹਨ ।
ਪੰਜਾਬ ਅੰਦਰ ਕਦੇ ਵੀ ਇਹ ਨਹੀਂ ਹੋਇਆ ਕਿ ਤ੍ਰਿਸ਼ੰਕੁ ਵਿਧਾਨ ਸਭਾ ਬਣੇ । ਪੰਜਾਬ ਦੇ ਲੋਕ ਇਸ ਬਾਰ ਵੀ ਕਿਸੇ ਇਕ ਪਾਰਟੀ ਨੂੰ ਫਤਵਾ ਦੇਣਗੇ । ਇਸ ਦਾ ਵੱਡਾ ਕਾਰਨ ਹੈ ਕਿ ਲੋਕਾਂ ਨੇ ਇਸ ਬਾਰ ਪੰਜਾਬ ਅੰਦਰ ਬਦਲਾਅ ਨੂੰ ਲੈ ਕੇ ਵੋਟ ਪਾਈ ਹੈ । ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 70 ਸਾਲ ਪੁਰਾਣੀਆ ਪਾਰਟੀਆਂ ਨੂੰ ਦੇਖ ਲਿਆ ਹੈ । ਇਸ ਬਾਰ ਕੁਝ ਨਵਾਂ ਕਰਕੇ ਦੇਖਦੇ ਹਾਂ । ਸਿਆਸੀ ਪਾਰਟੀਆਂ ਵਿਚ ਡਰ ਹੈ ਕਿ ਕਿਤੇ ਉਨ੍ਹਾਂ ਦੇ ਲੀਡਰ ਦਗਾ ਨਾ ਦੇਣ ਜਾਣ, ਪਰ ਇਸ ਸਮੇ ਚਰਚਾ ਹੈ ਕਿ ਖਰੀਦ ਫਰੋਕਟ ਦੀ ਹੋ ਰਹੀ ਪਰ ਇਹ ਵੀ ਦੇਖਣਾ ਹੋਵੇਗਾ ਕੀ ਖਰੀਦ ਫਰੋਕਟ ਕਰਨ ਵਾਲਿਆ ਨੂੰ ਕਿੰਨੀਆ ਸੀਟਾਂ ਮਿਲਦੀਆਂ ਹਨ । ਕਿੱਤੇ ਇਹ ਨਾ ਹੋਵੇ ਕਿ ਚੋਣ ਨਤੀਜਿਆਂ ਵਿਚ ਇਹਨਾਂ ਦਾ ਸਫਾਇਆ ਹੋ ਜਾਵੇ ਅਤੇ ਉਨ੍ਹਾਂ ਦੀਆਂ ਖਰੀਦ ਫਰੋਖਤ ਦੀਆਂ ਉਮੀਦਾਂ ਧਰੀ ਦੀਆਂ ਧਰੀਆਂ ਰਹਿ ਜਾਣ । ਇਸ ਬਾਰ ਪੰਜਾਬ ਦੇ ਚੋਣ ਨਤੀਜੇ ਹੈਰਾਨੀ ਕਰਨ ਵਾਲੇ ਹੋਣਗੇ ਤੇ ਪੰਜਾਬ ਦੇ ਲੋਕ ਇਕ ਹੀ ਪਾਰਟੀ ਨੂੰ ਫਤਵਾ ਦੇ ਕੇ ਲੀਡਰਾਂ ਦੇ ਮੂੰਹ ਬੰਦ ਕਰਨਗੇ ।