Punjab

ਪੰਜ ਸਾਲ ਸੱਤਾ ‘ਚ ਰਹੀ ਕਾਂਗਰਸ ਦੇ ਆਗੂਆਂ ਨੂੰ ਹੁਣ ਨਸ਼ਾ ਮਾਫੀਆ ਦੀ ਸਤਾਉਣ ਲੱਗੀ ਚਿੰਤਾ: ਭਗਵੰਤ ਮਾਨ

-ਕਾਂਗਰਸੀ ਆਗੂ ਔਜਲਾ ਵੱਲੋਂ ਡੀਜੀਪੀ ਨੂੰ ਲਿਖੇ ਪੱਤਰ ਬਾਰੇ ਮਾਨ ਨੇ ਕਾਂਗਰਸ ਸਰਕਾਰ ‘ਤੇ ਚੁੱਕੇ ਸਵਾਲ

ਚੰਡੀਗੜ, 24 ਫਰਵਰੀ 2022
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਸੂਬੇ ‘ਚ ਚੱਲਦੇ ਡਰੱਗ ਮਾਫੀਆ ਅਤੇ ਨਸ਼ੇ ਦੇ ਜਾਰੀ ਕਹਿਰ ਬਾਰੇ ਹੁਣ ਸੱਤਾਧਾਰੀ ਕਾਂਗਰਸ ਦੇ ਆਗੂ ਵੀ ਦੁਹਾਈ ਪਾਉਣ ਲੱਗੇ ਹਨ। ਉਨਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਪੁਲੀਸ ਨੂੰ ਪੱਤਰ ਲਿਖ ਕੇ ਇਸ ਸੱਚ ਨੂੰ ਪ੍ਰਵਾਨ ਕਰ ਲਿਆ ਹੈ ਕਿ ਕਾਂਗਰਸ ਦੇ ਰਾਜ ਵਿੱਚ ਨਸ਼ੇ ਦਾ ਕਹਿਰ ਜਾਰੀ ਰਿਹਾ ਹੈ ਅਤੇ ਡਰੱਗ ਮਾਫੀਆ ਦਾ ਸਿਆਸੀ ਆਗੂਆਂ ਨਾਲ ਗੱਠਜੋੜ ਬਣਿਆ ਰਿਹਾ ਹੈ। ਮਾਨ ਨੇ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਉਹ ਹੁਣ ਪੰਜਾਬ ਦੇ ਮੁੱਦਿਆਂ ਬਾਰੇ ਦਿਖਾਵੇ ਦੀ ਚਿੰਤਾ ਕਰਨੀ ਹੀ ਛੱਡ ਦੇਣ, ਕਿਉਂਕਿ ਵੋਟਰਾਂ ਨੇ ਵੱਡੀ ਗਿਣਤੀ ਵੋਟਾਂ ਪਾ ਕੇ ਸੂਬੇ ਦੀ ਵਾਂਗਡੋਰ ਆਮ ਆਦਮੀ ਪਾਰਟੀ ਦੇ ਸਪੁਰਦ ਕਰ ਦਿੱਤੀ ਹੈ ਅਤੇ 10 ਮਾਰਚ ਤੋਂ ਬਾਅਦ ਪੰਜਾਬ ਦੀ ਫਿਜ਼ਾ ਬਦਲ ਜਾਵੇਗੀ।
ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੋਸ਼ ਲਾਇਆ, ”ਕਾਂਗਰਸ ਦੇ ਆਗੂਆਂ ਨੇ 2017 ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸ੍ਰੀ ਗੁੱਟਕਾ ਸਾਹਿਬ ਫੜ ਕੇ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ। ਕਾਂਗਰਸ ਦੇ ਆਗੂ ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਰਾਜਭਾਗ ਦਾ ਆਨੰਦ ਮਾਣਦੇ ਰਹੇ, ਪਰ ਨਾ ਨਸ਼ਾ ਖਤਮ ਹੋਇਆ ਅਤੇ ਨਾ ਹੀ ਨਸ਼ੇ ਮਾਫੀਆ ਦੇ ਸਰਪ੍ਰਸਤ ਸਿਆਸੀ ਆਗੂਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ। ਸਗੋਂ ਕਾਂਗਰਸੀ ਆਗੂਆਂ ਨੇ ਡਰੱਗ ਮਾਫੀਆ ਨਾਲ ਗੱਠਜੋੜ ਕਰਕੇ ਧਨ ਦੌਲਤ ਇੱਕਠੀ ਕਰਨ ‘ਤੇ ਹੀ ਜ਼ੋਰ ਲਾਈ ਰੱਖਿਆ।” ਉਨਾਂ ਕਿਹਾ ਕਿ ਹੁਣ ਜਦੋਂ ਪੰਜਾਬ ਵਿੱਚੋਂ ਕਾਂਗਰਸ ਦਾ ਰਾਜ ਖਤਮ ਹੋ ਗਿਆ ਹੈ ਤਾਂ ਕਾਂਗਰਸ ਦੇ ਆਗੂ ਸੂਬੇ ਦੇ ਪੁਲੀਸ ਮੁੱਖੀ ਨੂੰ ਚਿੱਠੀਆਂ ਲਿਖ ਕੇ ਨਸ਼ੇ ਦਾ ਕਹਿਰ ਜਾਰੀ ਰਹਿਣ ਦੀ ਦੁਹਾਈ ਦੇ ਰਹੇ ਹਨ ਅਤੇ ਪੁਲੀਸ ਮੁੱਖੀ ਦੇ ਘਰ ਅੱਗੇ ਧਰਨਾ ਲਾਉਣ ਦੀ ਚਿਤਾਵਨੀ ਦੇ ਰਹੇ ਹਨ। ਮਾਨ ਨੇ ਸਵਾਲ ਕੀਤੇ ਕਿ ਬੀਤੇ ਪੰਜ ਸਾਲਾਂ ਦੌਰਾਨ ਕਾਂਗਰਸ ਦੇ ਆਗੂ ਨਸ਼ੇ ਦੇ ਮੁੱਦੇ ‘ਤੇ ਕਿਉਂ ਚੁੱਪ ਰਹੇ? ਕਾਂਗਰਸੀ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰਾਂ ਅੱਗੇ ਧਰਨੇ ਕਿਉਂ ਨਹੀਂ ਲਾਏ? ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ‘ਤੇ ਕਾਂਗਰਸ ਸਰਕਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ?
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ 2017 ਤੋਂ ਹੀ ਪੰਜਾਬ ‘ਚ ਡਰੱਗ ਮਾਫੀਆ ਅਤੇ ਨਸ਼ੇ ਦੇ ਕਹਿਰ ਬਾਰੇ ਆਵਾਜ਼ ਚੁੱਕਦੀ ਆ ਰਹੀ ਹੈ। ਭਾਂਵੇਂ 2017 ਦੀਆਂ ਚੋਣਾ ਵੇਲੇ ਕਾਂਗਰਸੀ ਆਗੂਆਂ ਨੇ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਦੇ ਵੋਟਰਾਂ ਨੂੰ ਭਰਮਾ ਲਿਆ ਸੀ, ਪਰ ਇਸ ਵਾਰ ਸਮੂਹ ਵੋਟਰ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਲਾਲਚ ਅਤੇ ਵਾਅਦੇ ‘ਚ ਨਹੀਂ ਫਸੇ ਅਤੇ ਵੋਟਰਾਂ ਨੇ ਖੁੱਲੇ ਮਨ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ। ਮਾਨ ਨੇ ਦਾਅਵਾ ਕੀਤਾ ਕਿ 10 ਮਾਰਚ ਤੋਂ ਬਾਅਦ ਪੰਜਾਬ ‘ਚ ਲੋਕਾਂ ਦੀਆਂ ਉਮੀਦਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ‘ਆਪ’ ਦੀ ਸਰਕਾਰ ਆਪਣਾ ਫਰਜ਼ ਸਮਝ ਕੇ ਸੂਬੇ ਵਿਚੋਂ ਨਸ਼ਾ ਖ਼ਤਮ ਕਰੇਗੀ, ਡਰੱਗ ਮਾਫੀਆ ਖਿਲਾਫ਼ ਸਖ਼ਤ ਕਾਰਵਾਈ ਕਰੇਗੀ ਅਤੇ ਡਰੱਗ ਮਾਫੀਆ ਨੂੰ ਸਰਪ੍ਰਸਤੀ ਦੇਣ ਵਾਲੇ ਸਿਆਸੀ ਆਗੂਆਂ ਨੂੰ ਜੇਲਾਂ ਵਿੱਚ ਸੁੱਟੇਗੀ।

AAP government will eradicate drug menace from Punjab, take stern against drug mafia: Bhagwant Mann 

-After five years of Congress rule and patronizing drug mafia, now Congressmen are worried: Bhagwant Mann

-Bhagwant Mann raised questions about Congress leader Aujla’s letter to DGP

Chandigarh, February 24

Aam Aadmi Party (AAP) Punjab Chief Ministerial candidate and MP Bhagwant Mann said that the ruling Congress leaders were now complaining about the ongoing drug mafia and drug menace in the state, and they sleeping on it soundly while being in power. He said that Congress MP Gurjit Singh Aujla had written a letter to the Punjab Police acknowledging the fact that drug menace was rampant in the Congress state and drug mafia was forming alliance with political leaders. Mann claimed that Congress party and their leaders should stop worrying about issues pertaining Punjab and its people as they are voted out of power for sure.

In a statement issued from the party headquarters on Thursday, Bhagwant Mann alleged, “Congress leaders under the leadership of Capt Amarinder Singh had taken an oath in 2017 to eradicate drugs. The Congress leaders continued to enjoy the benefits of government for five years under the leadership of Capt. Amarinder Singh and Charanjit Singh Channi, but no action was taken against the drug lords and no action was taken against the patron political leaders of the drug mafia. Instead, the Congress leaders insisted on amassing wealth by forming alliances with the drug mafia.” Mann asked why Congress leaders have remained silent on the issue of drugs for the last five years. Why Congress leaders did not hold dharnas in front of the houses of former Chief Minister Capt. Amarinder Singh and Chief Minister Charanjit Singh Channi? Why the Congress government did not act on the report of the Special Investigation Team?

Bhagwant Mann said that Aam Aadmi Party has been raising its voice against drugs and drug mafia since 2017. Although the Congress leaders had misled the voters of Punjab by swearing a sacred oath during the 2017 elections, but this time voters did not fall prey to the false promises of Congress, Akali Dal Badal and Bhartiya Janata Party. They have voted for the Aam Aadmi Party and after March 10, AAP government would be formed in Punjab as per the expectations of the people and the AAP government would fulfil its duty to eradicate drugs from the state, take stern action against drug mafia and drug mafia’s political patrons.

 

Related Articles

Leave a Reply

Your email address will not be published. Required fields are marked *

Back to top button
error: Sorry Content is protected !!