ਸਾਈਲੈਂਟ ਵੋਟ ਤੇ ਸਭ ਦੀ ਨਜ਼ਰ , ਡੇਰਾ ਸਮਰਥਕ ਬਦਲਣਗੇ ਸਮੀਕਰਨ !
ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਕ ਦਿਨ ਦਾ ਸਮਾਂ ਰਹਿ ਗਿਆ ਹੈ ਅਗਲੇ 16 ਘੰਟੇ ਪੰਜਾਬ ਦੇ ਸਮੀਕਰਨ ਬਦਲ ਸਕਦੇ ਹਨ । ਕੱਲ੍ਹ ਐਤਵਾਰ ਹੋ ਹੋਣ ਜਾ ਰਹੀਆ ਚੋਣਾਂ ਵਿਚ ਸਾਰੀਆਂ ਪਾਰਟੀਆਂ ਦੀ ਨਜ਼ਰ ਸਾਈਲੈਂਟ ਵੋਟ ਅਤੇ ਅਕਾਲੀ ਭਾਜਪਾ ਦੀ ਵੋਟ ਡੇਰਾ ਵੋਟ ਤੇ ਟਿਕੀ ਹੋਈ ਹੈ । ਸਾਫ ਹੈ ਕਿ 2017 ਵਿਚ ਸਾਈਲੈਂਟ ਵੋਟ ਤੇ ਡੇਰਾ ਵੋਟ ਨੇ ਸਮੀਕਰਨ ਬਦਲ ਦਿੱਤੇ ਸਨ ।
ਪਿੰਡ ਅੰਦਰ ਆਪ ਤੇ ਸ਼ਹਿਰਾਂ ਅੰਦਰ ਭਾਜਪਾ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ । ਮਾਲਵਾ ਅੰਦਰ ਇਕ ਰਾਤ ਦੇ ਅੰਦਰ ਸਮੀਕਰਨ ਬਦਲ ਸਕਦੇ ਹਨ । ਇਸ ਸਮੇ ਸਭ ਦੀ ਨਜ਼ਰ ਡੇਰਾ ਦੀ ਵੋਟ ਤੇ ਟਿਕੀ ਹੋਈ ਹੈ । ਡੇਰਾ ਵੋਟ ਪੰਜਾਬ ਵਿਚ ਆਪ ਦੇ ਰਾਹ ਵਿਚ ਰੋੜਾ ਬਣ ਸਕਦੀ ਹੈ । ਸੂਤਰਾਂ ਦਾ ਕਹਿਣਾ ਹੈ ਕਿ ਡੇਰਾ ਵੋਟ ਭਾਜਪਾ ਤੇ ਅਕਾਲੀ ਦਲ ਵੱਲ ਜਾ ਰਿਹਾ ਹੈ । ਡੇਰਾ ਕੁਝ ਸੀਟਾਂ ਤੇ ਭਾਜਪਾ ਤੇ ਕੁਝ ਸੀਟਾਂ ਤੇ ਅਕਾਲੀ ਦਲ ਨੂੰ ਸਮਰਥਨ ਦੇ ਰਿਹਾ ਹੈ । ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਮਾਲਵਾ ਅੰਦਰ ਕਈ ਸੀਟਾਂ ਤੇ ਨੁਕਸਾਨ ਸਹਿਣਾ ਪੈ ਸਕਦਾ ਹੈ । ਅਕਾਲੀ ਦਲ ਮਾਲਵਾ ਅੰਦਰ ਅਸਰ ਰੱਖਦਾ ਹੈ , ਇਸ ਲਈ ਕਈ ਸੀਟਾਂ ਤੇ ਅਕਾਲੀ ਦਲ ਨੂੰ ਡੇਰਾ ਵੋਟ ਕਾਰਨ ਫਾਇਦਾ ਮਿਲਣਾ ਤਹਿ ਹੈ । ਆਪ ਨੂੰ ਰੋਕਣ ਲਈ ਸਾਰੀਆਂ ਵਿਰੋਧੀਆਂ ਪਾਰਟੀਆਂ ਪੱਬਾਂ ਭਾਰ ਹੋ ਗਈਆਂ ਹਨ ।
ਇਸ ਦੇ ਨਾਲ ਹੀ ਡੇਰਾ ਸਮਰਥਕਾਂ ਦਾ ਖਾਸ ਤੌਰ ‘ਤੇ ਮਾਲਵੇ ਦੀਆਂ ਸੀਟਾਂ ‘ਤੇ ਵੀ ਅਸਰ ਪੈ ਸਕਦਾ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੇਰਾ ਸਮਰਥਕਾਂ ਦੀ ਵੋਟ ਇਸ ਵਾਰ ਅਕਾਲੀ-ਬਸਪਾ ਅਤੇ ਭਾਜਪਾ ਦੇ ਹੱਕ ‘ਚ ਜਾ ਸਕਦੀ ਹੈ, ਹਾਲਾਂਕਿ ਇਨ੍ਹਾਂ ਦੋਵਾਂ ਪਾਰਟੀਆਂ ਦਾ ਕੋਈ ਗਠਜੋੜ ਨਹੀਂ ਹੈ | ਫਿਰ ਵੀ ਇਨ੍ਹਾਂ ਦੋਵਾਂ ਗਠਜੋੜ ਵਿਚ ਜਿਸ ਸੀਟ ‘ਤੇ ਪਾਰਟੀ ਦੇ ਉਮੀਦਵਾਰ ਦੇ ਜਿੱਤਣ ਦੀ ਜ਼ਿਆਦਾ ਸੰਭਾਵਨਾ ਹੈ, ਡੇਰਾ ਸਮਰਥਕ ਉਸ ਪਾਰਟੀ ਦੇ ਹੱਕ ਵਿਚ ਵੋਟ ਪਾ ਸਕਦੇ ਹਨ। ਜੇਕਰ ਡੇਰਾ ਵੋਟ ਅਕਾਲੀ ਦਲ ਨੂੰ ਮਾਲਵੇ ਵਿਚ ਪੈਂਦਾ ਹੈ ਤਾਂ ਅਕਾਲੀ ਦਲ ਫਾਇਦਾ ਮਿਲ ਸਕਦਾ ਹੈ ।
ਜਾਣਕਾਰਾਂ ਦਾ ਮੰਨਣਾ ਹੈ ਕਿ ਅਗਰ ਆਪ ਮਾਲਵਾ ਵਿੱਚੋ 45 ਸੀਟਾਂ ਹਾਸਿਲ ਕਰਦੀ ਹੈ ਤਾਂ ਹੀ ਆਪ ਦੀ ਸਰਕਾਰ ਬਣ ਸਕੇਗੀ । ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਮਾਲਵਾ ਵਿਚ ਇਸ ਵਾਰ ਨਜ਼ਰ ਨਹੀਂ ਆਏ ਹਨ । ਉਹ ਜ਼ਿਆਦਾ ਮਾਝਾ ਤੇ ਦੁਆਬਾ ਵਿਚ ਹੀ ਨਜ਼ਰ ਆਏ ਹਨ । ਆਪ ਮਾਲਵੇ ਨੂੰ ਲੈ ਕੇ ਕਾਫੀ ਓਵਰ confident ਹੈ । ਲੇਕਿਨ ਡੇਰਾ ਇਸ ਵਾਰ ਫਿਰ ਸਮੀਕਰਨ ਬਦਲਣ ਜਾ ਰਿਹਾ ਹੈ । ਡੇਰਾ ਵੋਟ ਕਾਂਗਰਸ ਨੂੰ ਨਹੀਂ ਜਾਵਗਾ ਇਸ ਦਾ ਕਾਰਨ ਹੈ ਕਿ ਕਾਂਗਰਸ ਸਰਕਾਰ ਵਲੋਂ ਡੇਰਾ ਪ੍ਰਮੁੱਖ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਲਈ ਕਾਫੀ ਕੋਸ਼ਿਸ਼ ਕੀਤੀ ਗਈ ਸੀ । ਬੇਅਦਬੀ ਮਾਮਲੇ ਵਿਚ ਡੇਰਾ ਪ੍ਰਮੁੱਖ ਤੋਂ ਪੁੱਛ ਗਿੱਛ ਵੀ ਕੀਤੀ ਗਈ ਸੀ । ਇਸ ਲਈ ਡੇਰਾ ਵੋਟ ਕਾਂਗਰਸ ਤੇ ਆਪ ਨੂੰ ਨਹੀਂ ਜਾਵੇਗਾ ।