Punjab

ਜਿਹਨਾਂ ਦਾ ਆਪਣੀਆਂ ਸੀਟਾਂ ਸਭ ਤੋਂ ਵੱਧ ਬੋਲੀ ਲਾਉਣ ਨੁੰ ਵੇਚਣਾ ਤੈਅ ਹੈ, ਉਹਨਾਂ ਨੁੰ ਵੋਟਾਂ ਨਾ ਪਾਓ : ਪ੍ਰਕਾਸ਼ ਸਿੰਘ ਬਾਦਲ

ਕਿਹਾ ਕਿ ਆਮ ਆਦਮੀ ਪਾਰਟੀ ਨੁੰ ਵੋਟਾਂ ਪਾਉਣਾ ਪੰਜਾਬ ਨਾਲ ਧਰੋਹ ਕਮਾਉਣਾ ਹੋਵੇਗਾ ਕਿਉਂਕਿ ਕੇਜਰੀਵਾਲ ਨੇ ਸੂਬੇ ਦੇ ਖਿਲਾਫ ਸੁਪਰੀਮ ਕੋਰਟ ਵਿਚ ਕੇਸ ਦਾਇਰ ਕੀਤਾ ਹੈ

ਕਿਹਾ ਕਿ ਬਾਹਰਲਿਆਂ ਵੱਲੋਂ ਪੰਜਾਬ ਨੁੰ ਗੁਲਾਮ ਬਣਾਉਣ ਦਾ ਮੌਕਾ ਲੱਭਣ ਤੋਂ ਰੋਕਣ ਲਈ ਚੋਣਾਂ ਲੜ ਰਿਹਾ ਹਾਂ : ਬਾਦਲ

 

ਚੰਡੀਗੜ੍ਹ, ਬਠਿੰਡਾ, 17 ਫਰਵਰੀ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਨੇ ਅੱਜ  ਲੋਕਾਂ ਨੁੰ ਅਪੀਲ ਕੀਤੀ ਕਿ ਉਹ ਉਹਨਾਂ ਨੁੰ ਵੋਟਾਂ ਨਾ ਪਾਉਣ ਜਿਹਨਾਂ ਦਾ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੁੰ ਆਪਣੀ ਵਫਾਦਾਰੀ ਵੇਚਣਾ ਤੈਅ ਹੈ ਤੇ ਇਹ ਲੋਕ ਚੋਣਾਂ ਮੁਕਣ ਮਗਰੋਂ ਆਪਣੇ ਨਿੱਜੀ ਮੁਫਾਦਾਂ ਲਈ ਹੋਰ ਪਾਰਟੀਆਂ ਵਿਚ ਸ਼ਾਮਲ ਹੋ ਜਾਣਗੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ  ਬਾਦਲ ਨੇ ਕਿਹਾ ਕਿ ਅਜਿਹੇ ਮੌਕਾਪ੍ਰਸਤ ਚੋਣ ਮੈਦਾਨ ਵਿਚ ਹਨ ਜੋ ਸੂੁਬੇ ਨੁੰ ਖੁੱਲ੍ਹੀ ਸਿਆਸੀ ਮੰਡੀ ਵਿਚ ਤਬਦੀਲ ਕਰਨ ਦਾ ਮੌਕਾ ਭਾਲ ਰਹੇ ਹਨ।
ਬਾਦਲ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਇਹ ਤਜ਼ਰਬਾ ਹੋਇਆ ਸੀ ਕਿ ਆਮ ਆਦਮੀ ਪਾਰਟੀ ਦੇ 20 ਵਿਚੋਂ 11 ਵਿਧਾਇਕਾਂ ਨੇ ਆਪਣੇ ਆਪ ਨੁੰ ਹੋਰਨਾਂ ਨੁੰ ਵੇਚ ਦਿੱਤਾ ਸੀ ਤੇ ਲੋਕਾਂ ਦੇ ਫਤਵੇ ਨਾਲ ਧੋਖਾ ਕੀਤਾ ਸੀ।

ਉਹਨਾਂ ਕਿਹਾ ਕਿ ਪੰਜਾਬ ਨੁੰ ਜ਼ਿੰਮੇਵਾਰ ਲੀਡਰਸ਼ਿਪ ਦੀ ਲੋੜ ਹੈ ਜੋ ਅਸਥਿਰਤਾ ਤੇ ਹਫੜਾ ਦਫੜੀ ਤੋਂ ਬਚਾਵੇ। ਉਹਨਾਂ ਕਿਹਾ ਕਿ ਜੇਕਰ ਮੌਕਾਪ੍ਰਸਤ ਤੇ ਸਵਾਰਥੀ ਲੋਕਾਂ ਨੁੰ ਸੂਬਾ ਬਰਬਾਦ ਕਰਨ ਦਾ ਮੌਕਾ ਦੇ ਦਿੱਤਾ ਤਾਂ ਪੰਜਾਬ ਵਿਚ ਜੰਗਲ ਦਾ ਰਾਜ ਹੋ ਜਾਵੇਗਾ ਤੇ ਕਾਨੁੰਨ ਦਾ ਰਾਜ ਖਤਮ ਹੋ ਜਾਵੇਗਾ।

ਅਕਾਲੀ ਆਗੂ ਨੇ ਆਮ ਆਦਮੀ ਪਾਰਟੀ ਦੇ ਕਨਵੀਲਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬੀਆਂ ਤੋਂ ਮੌਕਾ ਮੰਗਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਤੇ ਸੂਬੇ ਤੋਂ ਇਸਦੇ ਦਰਿਆਈ ਪਾਣੀ ਖੋਹਣ ਵਾਸਤੇ ਸੁਪਰੀਮ ਕੋਰਟ ਵਿਚ ਕੇਸ ਦਾਇਰ ਕੀਤਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿਚ ਗੁਰੂ ਸਾਹਿਬਾਨ ਦੀ ਭਾਸ਼ਾ ਪੜ੍ਹਾਉਣ ’ਤੇ ਪਾਬੰਦੀ ਲਗਾ ਦਿੰਤੀ ਹੈ ਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਜ਼ੋਰਦਾਰ ਰਿਵੋਧ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹੇ ਵਿਅਕਤੀ ਨੂੰ ਮੌਕਾ ਮਿਲ ਗਿਆ ਤਾਂ ਪੰਜਾਬ ਸਭ ਕੁਝ ਗੁਆ ਲਵੇਗਾ ਕਿਉਂਕਿ ਭਗਵੰਤ ਮਾਨ ਵਿਚ ਕੇਜਰੀਵਾਲ ਨੁੰ ਸੂਬੇ ਨੁੰ ਲੁੱਟਣ ਤੋਂ ਰੋਕਣ ਦੀ ਜੁਰੱਅਤ ਨਹੀਂ ਹੈ।

ਇਸ ਤੋਂ ਪਹਿਲਾਂ ਲੰਬੀ ਹਲਕੇ ਵਿਚ ਵਿਸ਼ਾਲ ਰੈਲੀ ਨੁੰ ਸੰਬੋਧਨ ਕਰਦਿਆਂ  ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਬਹੁਤੇ ਉਮੀਦਵਾਰਾਂ ਨੇ ਪੈਸੇ ਨਾਲ ਟਿਕਟਾਂ ਖਰੀਦੀਆਂ ਹਨ ਅਤੇ ਜੇਕਰ ਉਹ ਚੁਣੇ ਗਏ ਤਾਂ ਉਹ ਯਕੀਨੀ ਤੌਰ ’ਤੇ ਪੈਸੇ ਲਈ ਤੇ ਹੋਰ ਸਵਾਰਥਾਂ ਲਈ ਆਪਣੀਆਂ ਸੀਟਾਂ ਵੇਚ ਦੇਣਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ 62 ਉਮੀਦਵਰ ਤੇ ਕਾਂਗਰਸ ਦੇ ਬਹੁਤੇ ਉਮੀਦਵਾਰ ਦਲਬਦਲੂ ਹਨ ਜਿਹਨਾਂ ਨੇ ਆਪਣੀ ਮੌਜੂਦਾ ਪਾਰਟੀ ਛੱਡ ਕੇ ਹੋਰ ਸਿਆਸੀ ਪਾਰਟੀ ਅਪਣਾਈ ਹੈ ਤੇ ਉਹਨਾਂ ਦਾ ਇਮਾਨਦਾਰੀ ਨਾਲ ਕੋਈ ਸਰੋਕਾਰ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਇਹ ਉਮੀਦਵਾਰ ਚੁਣੇ ਗਏ ਤਾਂ ਤੁਸੀਂ ਵੇਖੋਗੇ ਕਿ ਪੰਜਾਬ ਵਿਧਾਇਕਾਂ ਦੀ ਖਰੀਦਾਰੀ ਦੀ ਥਾਂ ਬਣ ਜਾਵੇਗਾ।

ਸਾਬਕਾ ਮੁੱਖ ਮੰਤਰੀ ਨੇ ਹਿਾ ਕਿ  ਇਕ ਸਿਆਸੀ ਪਾਰਟੀ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਉਸ ਵੱਲੋਂ ਲੋਕਾਂ ਦੀ ਮਰਜ਼ੀ ਅਨੁਸਾਰ ਕੀਤੇ ਤੇ ਨਿਭਾਏ ਵਾਅਦਿਆਂ ਤੋਂ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਲੋਕਾਂ ਨਾਲ ਕੀਤੇ ਵਾਅਦੇ ਨਿਭਾਏ ਹਨ ਭਾਵੇਂ ਉਹ ਕਿਸਾਨਾਂ ਨੁੰ ਮੁਫਤ ਬਿਜਲੀ ਦੇਣ ਦੀ ਗੱਲ ਹੋਵੇ ਜਾਂ ਫਿਰ ਗਰੀਬਾਂ ਨੁੰ ਸ਼ਗਨ, ਆਟਾ ਦਾਲ ਜਾਂ ਬੁਢਾਪਾ ਪੈਨਸ਼ਨਾਂ ਦਾ ਲਾਭ ਦੇਣ ਜਾਂ ਫਿਰ ਸੂਬੇ ਵਿਚ ਐਕਸਪ੍ਰੈਸਵੇਅ ਬਣਾਉਦ, ਪੰਜਾਬ ਨੁੰ ਬਿਜਲੀ ਸਰਪਲੱਸ ਬਣਾਉਣ, ਸੁਵਿਧਾ ਕੇਂਦਰ, ਮੈਰੀਟੋਰੀਅਸ ਸਕੂਲ, ਕੌਮਾਂਰਤੀ ਹਵਾਈ ਅੱਡੇ ਬਣਾਉਣ ਜਾਂ ਫਿਰ ਵਿਰਾਸਤ ਦੀ ਸੰਭਾਲ ਦੀ ਗੱਲ ਹੋਵੇ। ਉਹਨਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੁੰ ਚੁਣੌਤੀ ਦਿੱਤੀ ਕਿ ਉਹ ਇਕ ਵੀ ਅਜਿਹੀ ਗੱਲ ਦੱਸਣ ਜਿਹੜੇ ਅਕਾਲੀ ਦਲ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਹੋਵੇ ਤੇ ਨਿਭਾਈ ਨਾ ਹੋਵੇ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਬਾਹਰਲਿਆਂ ਨੂੰ ਪੰਜਾਬ ਵਿਚ ਜੜ੍ਹਾ ਲਗਾਉਣ ਤੇ ਫਿਰ ਸੁਬੇ ਦੇ ਲੋਕਾਂ ਨੁੰ ਗੁਲਾਮ ਬਣਾਉਣ ਦੇ ਯਤਨਾਂ ਨੂੰ ਰੋਕਣ ਲਈ ਚੋਣ ਲੜਨ ਦਾ ਫੈਸਲਾ ਲਿਆ। ਉਹਨਾਂ ਕਿਹਾ ਕਿ ਮੈਂ ਸੂਬੇ ਦੀ ਸਿਆਸੀ ਸਥਿਰਤਾ ਦੇ ਨਾਲ ਨਾਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਯਕੀਨੀ ਬਣਾਉਣਾ ਚਾਹੁੰਦਾ ਹਾਂ ਜੋ ਕਿ ਵਿਕਾਸ ਤੇ ਪ੍ਰਗਤੀ ਲਈ ਮੁਢਲੀ ਸ਼ਰਤ ਹੈ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!