ਪੰਜਾਬ ਵਿਧਾਨ ਸਭਾ ਚੋਣਾਂ 2022: ਪੰਜਾਬ ਵਿੱਚ ਆਦਰਸ਼ ਚੋਣ ਜਾਬਤਾ ਲੱਗਣ ਤੋਂ ਬਾਅਦ 424.42 ਕਰੋੜ ਕੀਮਤ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ
ਪੰਜਾਬ ਵਿਧਾਨ ਸਭਾ ਚੋਣਾਂ 2022: ਪੰਜਾਬ ਵਿੱਚ ਆਦਰਸ਼ ਚੋਣ ਜਾਬਤਾ ਲੱਗਣ ਤੋਂ ਬਾਅਦ 424.42 ਕਰੋੜ ਕੀਮਤ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ
ਚੰਡੀਗੜ੍ਹ, 14 ਫਰਵਰੀ:
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ, ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ ਚੋਣ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ 13 ਫਰਵਰੀ, 2022 ਤੱਕ 424.42 ਕਰੋੜ ਰੁਪਏ ਦੀ ਕੀਮਤ ਦਾ ਸਾਮਾਨ ਜ਼ਬਤ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ: ਐਸ ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਪੰਜਾਬ ਆਬਕਾਰੀ ਵਿਭਾਗ ਦੀਆਂ ਨਿਗਰਾਨ ਟੀਮਾਂ ਨੇ 29.57 ਕਰੋੜ ਰੁਪਏ ਦੀ 49.25 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ। ਇਸੇ ਤਰ੍ਹਾਂ, ਇਨਫੋਰਸਮੈਂਟ ਵਿੰਗਾਂ ਨੇ 324.56 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਅਤੇ 29.69 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਹੈ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 1528 ਕਮਜ਼ੋਰ ਖੇਤਰਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ 4290 ਵਿਅਕਤੀਆਂ ਦੀ ਸ਼ਨਾਖਤ ਗੜਬੜੀ ਕਰਨ ਵਾਲੇ ਸੰਭਾਵੀ ਸਰੋਤਾਂ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਵਿੱਚੋਂ 3753 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ ਜਦਕਿ ਬਾਕੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ 2450 ਵਿਅਕਤੀਆਂ ਨੂੰ ਸੀ.ਆਰ.ਪੀ.ਸੀ. ਐਕਟ ਦੀਆਂ ਰੋਕਥਾਮ ਵਾਲੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਾਰੇ 3135 ਕੇਸਾਂ ਵਿੱਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ 26705 ਨਾਕੇ ਲਗਾਏ ਗਏ ਹਨ।
ਡਾ: ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ `ਤੇ ਅਮਲ ਕਰਦਿਆਂ ਰਾਜ ਵਿੱਚ ਹੁਣ ਤੱਕ ਕੁੱਲ 3,90,170 ਲਾਇਸੈਂਸੀ ਹਥਿਆਰਾਂ ਵਿੱਚੋਂ 379565 ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ। ਜਦੋਂ ਕਿ ਸੂਬੇ ਵਿੱਚ 127 ਬਿਨਾਂ ਲਾਇਸੈਂਸ ਦੇ ਹਥਿਆਰ ਜ਼ਬਤ ਕੀਤੇ ਗਏ ਹਨ।
पंजाब विधानसभा चुनाव 2022: पंजाब में आदर्श चुनाव आचार संहिता लागू होने के बाद 424.42 करोड़ कीमत की संपत्ति ज़ब्त: मुख्य निर्वाचन अधिकारी
चंडीगढ़, 14 फरवरी:
पंजाब विधानसभा चुनाव के मद्देनजऱ आदर्श चुनाव आचार संहिता लागू होने के बाद विभिन्न प्रवर्तन टीमों ने आदर्श चुनाव आचार संहिता लागू होने से 13 फरवरी, 2022 तक 424.42 करोड़ रुपए कीमत की संपत्ति ज़ब्त की है।
इस सम्बन्धी जानकारी देते हुए मुख्य निर्वाचन अधिकारी, पंजाब डॉ. एस करुणा राजू ने आज बताया कि पंजाब आबकारी विभाग के निगरानी दलों ने 29.57 करोड़ रुपए की 49.25 लाख लीटर शराब ज़ब्त की है। इसी तरह, प्रवर्तन विंग ने 324.56 करोड़ रुपए के नशीले पदार्थ बरामद किए हैं और 29.69 करोड़ रुपए की बेनामी नकदी भी ज़ब्त की है।
मुख्य निर्वाचन अधिकारी ने बताया कि 1,528 संवेदनशील क्षेत्रों को चिन्हित किया गया है। इसके अलावा 4,290 व्यक्तियों की पहचान अशांति फैलाने वाले संभावित स्रोतों के रूप में की गई है। उन्होंने कहा कि इन व्यक्तियों में से 3,753 व्यक्तियों के विरुद्ध पहले ही कार्रवाई शुरु की जा चुकी है जबकि शेष व्यक्तियों को भी काबू कर लिया जाएगा। उन्होंने यह भी बताया कि सुरक्षा के नज़रिए से 2,450 व्यक्तियों को सी.आर.पी.सी. अधिनियम की निवारक धाराओं के अंतर्गत गिरफ़्तार किया गया है।
उन्होंने आगे बताया कि सभी 3,135 मामलों में ग़ैर-ज़मानती वॉरंट जारी किए जा चुके हैं। उन्होंने कहा कि राज्य भर में 26,705 नाके लगाए गए हैं।
डॉ. राजू ने बताया कि चुनाव आयोग की हिदायतों पर अमल करते हुए राज्य में अब तक कुल 3,90,170 लाइसेंसी हथियारों में से 3,79,565 हथियार जमा करवाए जा चुके हैं। जबकि राज्य में 127 बिना लाइसेंस के हथियार ज़ब्त किए गए हैं।
– PUNJAB ASSEMBLY ELECTIONS 2022: VALUABLES WORTH Rs 424.42 CRORES SEIZED IN PUNJAB AFTER ENFORCEMENT OF CODE: CEO PUNJAB
CHANDIGARH, February 14:
After the Model Code of Conduct came into force in the state for Punjab Vidhan Sabha elections, various enforcement teams have seized valuables worth Rs 424.42 crores since the implementation of Election model code of conduct till February 13, 2022.
Giving details in this regard, Chief Electoral Officer (CEO) Punjab Dr S Karuna Raju today said that the Punjab Excise surveillance teams have seized 49.25 lakh litres of liquor worth Rs 29.57 crore. Similarly, the enforcement wings have also recovered psychotropic substances amounting to Rs 324.56 crores besides confiscating unaccounted cash of Rs 29.69 crore, he added.
The Chief Electoral Officer revealed that as many as 1528 vulnerable hamlets have been identified. Besides this, 4290 persons have been identified as probable sources of trouble, he said adding that out of these persons preventive action had already been initiated against 3753 persons while the remaining would also be brought to book. He also informed that from a security point of view 2450 persons have been bound down under preventive sections of CrPC act.
He informed that all the 3135 cases of non-bailable warrants have been executed. As many as 26705 nakas are operational across the State, he added.
While implementing the directions of the election commission, Dr Raju said that of total 3,90,170 licensed weapons in the state 379565 weapons have been deposited till date. Whereas, 127 without licenses weapons were seized in the state.
————-