ਵਿਧਾਨ ਸਭਾ ਚੋਣਾਂ 2022 : ਰਿਵਾਇਤੀ ਪਾਰਟੀਆਂ ਦੇ 70 ਸਾਲ ਬਨਾਮ ਬਦਲਾਅ ਨੂੰ ਲੈ ਕੇ ਜੰਗ
ਪੰਜਾਬ ਅੰਦਰ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋ ਜਾ ਰਹੀਆਂ ਹਨ । ਇਸ ਸਮੇ ਪੰਜਾਬ ਅੰਦਰ ਇਕ ਨਵੀ ਲਹਿਰ ਉੱਠ ਖੜੀ ਹੈ । ਪੰਜਾਬ ਦੇ ਆਮ ਲੋਕ ਰਿਵਾਇਤੀ ਪਾਰਟੀਆਂ ਦੇ 70 ਸਾਲ ਦੇ ਕਾਰਜਕਾਲ ਨੂੰ ਦੇਖ ਕੇ ਵੋਟ ਪਾਉਂਣ ਦਾ ਮਨ ਬੈਠੇ ਹਨ । ਪਹਿਲੀ ਵਾਰ ਹੋਇਆ ਹੈ ਜਦੋ ਪੰਜਾਬ ਅੰਦਰ ਆਮ ਲੋਕਾਂ ਵਿਚ ਬਦਲਾਅ ਨੂੰ ਲੈ ਕੇ ਲਹਿਰ ਉੱਠ ਖੜ੍ਹੀ ਹੋਈ ਹੈ । ਆਮ ਜਨਤਾ ਦੀ ਜ਼ਬਾਨ ਤੇ ਇਕ ਹੀ ਸਵਾਲ 70 ਸਾਲ ਕਾਂਗਰਸ ਤੇ ਅਕਾਲੀ ਦਲ ਨੂੰ ਦੇਖ ਲਿਆ ਹੈ ਹੁਣ ਲੋਕ ਬਦਲਾਅ ਦੇ ਮੂਡ ਵਿਚ ਹਨ
ਅਪਡੇਟਪੰਜਾਬ ਵਲੋਂ ਪੰਜਾਬ ਅੰਦਰ ਆਮ ਜਨਤਾ ਦੀ ਰਾਏ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਕ ਗੱਲ ਸਾਹਮਣੇ ਆਈ ਲੋਕ ਕਾਫੀ ਸਿਆਣੇ ਹੋ ਗਏ ਹਨ । ਪੰਜਾਬ ਦੀ ਆਮ ਜਨਤਾ ਮੁਫ਼ਤ ਕੁਝ ਨਹੀਂ ਚਾਹੁੰਦੀ ਹੈ । ਜਨਤਾ ਤਾਂ ਸਿਰਫ ਵਿਕਾਸ ਦੀ ਗੱਲ ਕਰ ਰਹੀ ਹੈ। ਲੋਕਾਂ ਦਾ ਵਿਕਾਸ ਤੋਂ ਮਤਲਬ ਪਿੰਡਾਂ ਤੇ ਸ਼ਹਿਰ ਵਿਚ ਗਲੀਆਂ ਨਾਲੀਆਂ ਦਾ ਵਿਕਾਸ ਨਹੀਂ ਹੈ । ਲੋਕ ਦਾ ਕਹਿਣਾ ਹੈ ਕੇ ਗਲੀਆਂ ਨਾਲੀਆਂ ਬਣਾਉਣਾ ਨਹੀਂ ਹੈ ਬਲਕਿ ਵਿਕਾਸ ਦਾ ਮਤਲਬ ਨੌਜਵਾਨਾਂ ਨੂੰ ਰੁਜਗਾਰ ਮਿਲੇ , ਸਰਕਾਰੀ ਸਕੂਲਾਂ ਵਿਚ ਸਿਖਿਆ ਦਾ ਮਿਆਰ ਉਚਾ ਹੋਵੇ , ਬੱਚਿਆਂ ਨੂੰ ਨਿਜੀ ਸਕੂਲਾਂ ਵਿਚ ਨਾ ਜਾਣਾ ਪਵੇ । ਸਰਕਾਰੀ ਸਕੂਲਾਂ ਵਿੱਚ ਵਧਿਆ ਦਰਜੇ ਦੀ ਸਿਖਿਆ ਮਿਲੇ , ਸਕੂਲਾਂ ਨੂੰ ਰੰਗ ਰੋਗਨ ਕਰਾਉਣ ਨੂੰ ਲੋਕ ਵਿਕਾਸ ਨਹੀਂ ਮੰਨ ਰਹੇ ਹਨ । ਆਮ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਹੀ ਸਿਹਤ ਸਹੂਲਤਾਂ ਮਿਲਣ ਅਤੇ ਲੋਕਾਂ ਨੂੰ ਦੂਰ ਨਾ ਜਾਣਾ ਪਵੇਗਾ । ਪੰਜਾਬ ਅੰਦਰ ਰਵਾਇਤੀ ਪਾਰਟੀਆਂ ਨੇ ਲੰਬਾ ਸਮਾਂ ਰਾਜ ਕੀਤਾ ਹੈ ਪਰ ਹਰ ਪਿੰਡ ਵਿੱਚ ਸਿਹਤ ਸਹੂਲਤਾਂ ਮਿਲਣ , ਇਸ ਨੂੰ ਲੈ ਕੇ ਕਿਸੇ ਨਹੀਂ ਸੋਚਿਆ ਹੈ । ਸਾਰੀਆਂ ਪਾਰਟੀਆਂ ਸਭ ਕੁਝ ਮੁਫ਼ਤ ਦੇਣ ਦੀ ਗੱਲ ਕਰ ਰਹੀਆਂ ਹਨ । ਪੰਜਾਬ ਅੰਦਰ ਪਿੱਛੇ 15 – 20 ਸਾਲ ਤੋਂ ਰੇਤ ਮਾਫੀਆ ਨੇ ਪੈਰ ਪਸਾਰ ਲਏ ਹਨ , ਡਰੱਗ ਮਾਫੀਆ , ਸ਼ਰਾਬ ਮਾਫੀਆ , ਨਿਜੀ ਸਕੂਲਾਂ ਦਾ ਮਾਫੀਆ ਪੈਦਾ ਹੋ ਗਿਆ ਹੈ । ਕਈ ਲੀਡਰਾਂ ਨੇ ਆਪਣੇ ਨਿਜੀ ਕਾਲਜ ਖੋਲ ਲਏ ਹਨ । ਸਰਕਾਰੀ ਕਾਲਜਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਹੈ ,ਜਿਸ ਦੇ ਕਾਰਨ ਆਮ ਜਨਤਾ ਰਵਾਇਤੀ ਪਾਰਟੀਆਂ ਤੋਂ ਦੁਖੀ ਹੈ । ਓਹਨਾ ਅੰਦਰ ਗੁੱਸਾ ਹੈ ,ਇਸ ਲਈ ਉਹ ਬਦਲਾਅ ਚਾਹੁੰਦੇ ਹਨ ।
2022 ਦਾ ਵਿਧਾਨ ਸਭਾ ਚੋਣ ਪੰਜਾਬ ਦੀਆਂ ਰਵਾਈਤੀ ਪਾਰਟੀਆਂ ਲਈ ਇਕ ਵੱਡਾ ਝਟਕਾ ਹੋਵੇਗਾ । ਹੁਣ ਲੋਕ ਬੁਨਿਆਦੀ ਸਹੂਲਤਾਂ ਦੀ ਮੰਗ ਕਰ ਰਹੇ ਹਨ । ਉਹ ਮੁਫ਼ਤ ਕੁਝ ਨਹੀਂ ਚਾਹੁੰਦੇ ਹਨ । ਇਸ ਬਾਰ ਪੰਜਾਬ ਦੇ ਵੱਡੇ ਵੱਡੇ ਲੀਡਰਾਂ ਨੂੰ ਝਟਕੇ ਲੱਗਣਗੇ । ਆਮ ਜਨਤਾ ਬਦਲਾਅ ਚੁਹੰਦੀ ਹੈ , ਜਿਹੜੀ ਪਾਰਟੀ ਆਮ ਜਨਤਾ ਦੇ ਮਸਲੀਆ ਦਾ ਹੱਲ ਕਰੇਗੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰੇਗੀ , ਉਹ ਪਾਰਟੀ ਹੀ ਜੀਵਤ ਰਹੇਗੀ । ਪੰਜਾਬ ਦੇ ਵੱਖ ਵੱਖ ਹਲਕਿਆਂ ਵਿੱਚ ਲੋਕਾਂ ਦੀ ਰਾਏ ਜਾਨਣ ਦੀ ਕੋਸ਼ਿਸ ਕੀਤੀ ਗਈ ਤਾਂ ਇਕ ਗੱਲ ਸਾਹਮਣੇ ਆਈ ਕੀ ਲੋਕ ਮਜੂਦਾ ਸਿਸਟਮ ਤੋਂ ਤੰਗ ਆ ਚੁਕੇ ਹਨ ਅਤੇ ਪੰਜਾਬ ਅੰਦਰ ਵੱਡੀ ਤਬਦੀਲੀ ਚਾਹੁੰਦੇ ਹਨ । 70 ਸਾਲ ਬਾਅਦ ਵੀ ਪੰਜਾਬ ਅੰਦਰ ਲੋਕ ਪਿੰਡਾਂ ਵਿੱਚ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ । ਆਮ ਲੋਕਾਂ ਨੂੰ ਵਿਕਾਸ ਦੀ ਮਤਲਬ ਸਮਝ ਆ ਗਿਆ ਹੈ ਕਿ ਵਿਕਾਸ ਸਿਰਫ ਗਲੀਆਂ ਨਾਲੀਆਂ ਪੱਕੀਆਂ ਕਰਨਾ ਨਹੀਂ ਹੈ । ਵਿਕਾਸ ਮਤਲਬ ਮਾਨਵੀ ਵਿਕਾਸ ਹੈ, ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲਣ । ਇਸ ਲਈ ਸਿਆਸੀ ਲੋਕਾਂ ਨੂੰ ਵਿਕਾਸ ਦਾ ਮਤਲਬ ਸਮਝ ਲੈਣਾ ਚਾਹਿਦਾ ਹੈ ਕਿਉਂਕਿ ਹੁਣ ਲੋਕਾਂ ਨੂੰ ਵਿਕਾਸ ਦੇ ਸਹੀ ਮਾਇਨੇ ਕੀ ਹਨ ਸਮਝ ਆ ਗਏ ਹਨ ।