Punjab

ਕੇਜਰੀਵਾਲ ਨੇ ਦਿੱਲੀ  ਦੇ ਠੇਕਾ ਕਰਮਚਾਰੀਆਂ ਨੂੰ ਕੀਤਾ ਪੱਕਾ

ਦਿੱਲੀ / ਚੰਡੀਗੜ੍ਹ, 9 ਫਰਵਰੀ
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਜਲ ਬੋਰਡ ਦੇ ਸਾਰੇ ਕੱਚੇ ਕਰਮਚਾਰੀਆਂ ਦੀ ਨੌਕਰੀ ਪੱਕੀ ਕਰਨ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਵਿੱਚ ਅੱਜਕੱਲ ਸਰਕਾਰੀ ਚੀਜ਼ਾਂ ਦਾ ਨਿੱਜੀਕਰਨ ਕਰਨ ਦਾ ਰਿਵਾਜ ਹੋ ਗਿਆ ਹੈ। ਅਸੀਂ ਦਿੱਲੀ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਸੁਧਾਰ ਕੇ ਸਰਵਜਨਿਕ ਖੇਤਰਾਂ ਦਾ ਮਹੱਤਵ ਦੱਸਿਆ ਹੈ। ਅੱਜ ਜ਼ਰੂਰਤ ਸਰਵਜਨਿਕ ਖੇਤਰਾਂ ਨੂੰ ਵੇਚਣ ਦੀ ਨਹੀ, ਉਨਾਂ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ। ਸਰਕਾਰੀ ਖੇਤਰਾਂ ਨੂੰ ਸੁਧਾਰ ਕੇ ਹੀ ਅਸੀਂ ਆਮ ਲੋਕਾਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰ ਸਕਦੇ ਹਾਂ।
ਕੇਜਰੀਵਾਲ ਨੇ ਕਿਹਾ ਕਿ ਅੱਜਕੱਲ ਦੇਸ਼ ਵਿੱਚ ਇਹ ਮਹੌਲ ਬਣਾ ਦਿੱਤਾ ਗਿਆ ਹੈ ਕਿ ਸਰਕਾਰੀ ਸਕੂਲਾਂ, ਹਸਪਤਾਲਾਂ ਅਤੇ ਕੰਪਨੀਆਂ ਨੂੰ ਸਰਕਾਰ ਨਹੀਂ ਚਲਾ ਸਕਦੀ। ਇਨਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦੇਵੋ ਜਾਂ ਕਿਸੇ ਤਰ੍ਹਾਂ ਨਿੱਜੀਕਰਨ ਕਰ ਦੇਵੋ। ‘ਆਪ’ ਦੀ ਸਰਕਾਰ ਨੇ ਇਹ ਸਿੱਧ ਕੀਤਾ ਕਿ ਜੇ ਸਰਕਾਰ ਇਮਾਨਦਾਰ ਹੋਵੇ ਅਤੇ ਚਾਹੇ ਤਾਂ ਸਹੀ ਤਰੀਕੇ ਨਾਲ ਸਰਕਾਰੀ ਸਕੂਲ ਅਤੇ ਹਸਪਤਾਲ ਵੀ ਚਲਾ ਸਕਦੀ ਹੈ ਅਤੇ ਲੋਕਾਂ ਨੂੰ ਸਰਕਾਰੀ ਕਰਮਚਾਰੀਆਂ ਦੇ ਰਾਹੀਂ ਚੰਗੀਆਂ ਸਹੂਲਤਾਂ ਵੀ ਦੇ ਸਕਦੀ ਹੈ। ਇਹ ਵੀ ਫਰਮ ਫ਼ੈਲਾਇਆ ਗਿਆ ਹੈ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਂਦਾ ਹੈ ਤਾਂ ਉਹ ਕੰਮ ਨਹੀਂ ਕਰਦੇ। ਇਹ ਸਭ ਤੋਂ ਵੱਡਾ ਝੂਠ ਹੈ। ਕੇਜਰੀਵਾਲ ਦਾ ਮੰਨਣਾ ਕਿ ਪੱਕੇ ਹੋਣ ‘ਤੇ ਸਰਕਾਰੀ ਕਰਮਚਾਰੀ ਪਹਿਲਾਂ ਤੋਂ ਦੁਗਣਾ ਕੰਮ ਕਰਨਗੇ।
ਬੁੱਧਵਾਰ ਨੂੰ ਚੰਡੀਗੜ੍ਹ ਪਾਰਟੀ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਦੇ ਹਜ਼ਾਰਾਂ ਕੱਚੇ ਮੁਲਾਜ਼ਮਾਂ ਦੀ ਉਮੀਦ ਜਾਗੀ ਹੈ। ਆਮ ਆਦਮੀ ਪਾਰਟੀ ਨੇ ਲੰਮੇਂ ਸਮੇਂ ਤੋਂ ਸੜਕਾਂ ‘ਤੇ ਸੰਘਰਸ਼ ਕਰ ਰਹੇ ਕੱਚੇ ਕਰਮਚਾਰੀਆਂ, ਈਟੀਟੀ ਅਤੇ ਟੀਈਟੀ ਅਧਿਆਪਕਾਂ ਦੇ ਵਿਰੋਧ ਪ੍ਰਦਰਸ਼ਨ ਦਾ ਹਮੇਸ਼ਾ ਸਾਥ ਦਿੱਤਾ ਹੈ। ਵਿਧਾਨ ਸਭਾ ਵਿੱਚ ਵੀ ‘ਆਪ’ ਵਿਧਾਇਕਾਂ ਨੇ ਕਈ ਵਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਮੁੱਦਾ ਚੁਕਿਆ ਹੈ। ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਵਿਭਾਗਾਂ ਦੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰੇਗੀ ਅਤੇ ਉਨ੍ਹਾਂ ਨੂੰ ਸਨਮਾਨਜਨਕ ਤਨਖ਼ਾਹ ਦੇਵੇਗੀ।
ਮਾਨ ਨੇ ਕਿਹਾ ਕਿ ਚੰਨੀ ਸਰਕਾਰ ਨੇ ਪੰਜਾਬ ਦੇ 36000 ਕੱਚੇ ਕਰਮਚਾਰੀਆਂ ਨਾਲ ਝੂਠ ਬੋਲਿਆ ਕਿ ਉਨ੍ਹਾਂ ਦੀ ਨੌਕਰੀ ਪੱਕੀ ਕਰ ਦਿੱਤੀ ਹੈ। ਜਦੋਂਕਿ ਇਹ ਫਾਇਲ ਰਾਜਪਾਲ ਕੋਲ ਫਸੀ ਹੋਈ ਸੀ ਅਤੇ ਬਾਅਦ ਵਿੱਚ ਰਾਜਪਾਲ ਨੇ ਉਸ ‘ਤੇ ਆਪਣੀ ਮੰਨਜ਼ੂਰੀ ਵੀ ਨਹੀਂ ਦਿੱਤੀ। ਪਰ ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪੂਰੇ ਪੰਜਾਬ ਵਿੱਚ ਆਪਣੀ ਤਸਵੀਰ ਨਾਲ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਵਾਲੇ ਬੋਰਡ ਤੇ ਬੈਨਰ ਲਵਾਏ ਅਤੇ ਉਸ ‘ਤੇ ਸਰਕਾਰੀ ਖਜ਼ਾਨੇ ਵਿੱਚੋਂ ਕਰੋੜਾਂ ਰੁਪਏ ਖਰਚ ਕੀਤੇ ਗਏ। ਕਾਂਗਰਸ ਪਿੱਛਲੀਆਂ ਦੋ ਚੋਣਾ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਦੀ ਰਹੀ ਹੈ, ਪਰ ਸਰਕਾਰ ਬਣਨ ‘ਤੇ ਉਨ੍ਹਾਂ ‘ਤੇ ਪੁਲੀਸ ਦੀਆਂ ਲਾਠੀਆਂ ਚੱਲਦੀਆਂ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੱਚੇ ਕਰਮਚਾਰੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਅਤੇ ਕੱਚੇ ਮੁਲਾਜ਼ਮਾਂ ਨੂੰ ਧਰਨੇ ਪ੍ਰਦਰਸ਼ਨਾਂ ਤੋਂ ਮੁਕਤੀ ਮਿਲੇਗੀ ਅਤੇ ਉਨ੍ਹਾਂ ਨੂੰ ਆਪਣਾ ਹੱਕ ਮੰਗਣ ਲਈ ਪੁਲੀਸ ਦੀਆਂ ਲਾਠੀਆਂ ਨਹੀਂ ਖਾਣਗੀਆਂ ਪੈਣਗੀਆਂ।

Kejriwal regularizes contractual employees of Delhi Jal Board

Chandigarh, February 9

In Delhi, Kejriwal government of Aam Aadmi Party has announced to regularize the jobs of all the temporary employees of the Jal Board. Kejriwal said that it has become a trend in the country to privatize government sectors. We have showed the importance of public sectors by improving the condition of government schools and hospitals in Delhi. Today the need is to reform public sectors, not to sell them. We can provide better facilities to the common people only by reforming the government sectors.

Arvind Kejriwal said that nowadays a norm has been created in our country that government cannot run government schools, hospitals and companies. So, they hand them over to private companies or privatize them some other way. AAP government in Delhi has proved that if the government is honest and have clear intentions, then it can successfully run government schools and hospitals and can also provide good facilities to the people through government employees. He said that the stereotype, that says that government employees don’t work once they are regular, is false. He said that he’s sure that regularised workers will work just as hard as before.

In a statement issued from the Chandigarh Party Headquarters on Wednesday, Aam Aadmi Party’s Punjab chief ministerial candidate Bhagwant Mann said that this decision of the Kejriwal government has given hope to thousands of temporary employees of Punjab. The Aam Aadmi Party has always supported the protests of employees, ETT and TET teachers who have been struggling on the streets for their rights. In Punjab assembly also, AAP MLAs have raised the issue of temporary employees many times. Mann promised that the Aam Aadmi Party government in Punjab will regularize the temporary or contractual employees of all departments and to give them respectable salary.

Mann said that the Channi government lied to 36000 temporary workers of Punjab that their jobs were regularized. While that file was still in the Governor’s office and later the Governor did not approve it. But in order to mislead the people, Chief Minister Channi put advertisements and hoardings all over Punjab and spent crores of rupees of tax payers’ hard earned money from the exchequer. The Congress has been promising to regularize the temporary and contractual workers for the last two elections, but after coming to the government, they lathicharged them. Mann said that our government will solve all the problems of temporary employees and unemployed youth. With the formation of the Aam Aadmi Party government, unemployed youth and temporary employees of Punjab will get freedom from dharna-demonstration and they will not have to suffer police batons for their demands and rights.

Related Articles

Leave a Reply

Your email address will not be published. Required fields are marked *

Back to top button
error: Sorry Content is protected !!