Punjab

ਰੇਤ ਮਾਫੀਆ ਦਾ ਖੁਲਾਸ਼ਾ ਕਰਨ ਵਾਲੇ ਨੇ ਮੁੱਖ ਮੰਤਰੀ ਤੋਂ ਖ਼ਤਰਾ ਦੱਸ High Court ਤੋਂ ਮੰਗੀ ਸੁਰੱਖਿਆ

ਹਾਈਕੋਰਟ ਨੇ ਡੀ ਜੀ ਪੀ ਨੂੰ ਸੁਰੱਖਿਆ ਯਕੀਨੀ ਬਣਾਉਣ ਦੇ ਆਦੇਸ਼
ਕੁਝ ਦਿਨ ਪਹਿਲਾ ਬਿਕਰਮ ਮਜੀਠੀਆ ਨਾਲ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਵਿਚ ਨਾਜਾਇਜ ਮਾਈਨਿੰਗ ਅਤੇ ਰੇਤ ਮਾਫੀਆ ਦਾ ਖੁਲਾਸ਼ਾ ਕਰਨ ਵਾਲੇ ਜਸਪਾਲ ਸਿੰਘ ਢਿਲੋਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਖ਼ਤਰਾ ਦੱਸਦੇ ਹੋਏ ਹਾਈਕੋਰਟ ਵਿਚ ਪਟੀਸ਼ਨ ਦਾਖਿਲ ਕੀਤੀ ਹੈ ਅਤੇ ਸੁਰੱਖਿਆ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਇਸ ਖੁਲਾਸੇ ਤੋਂ ਬਾਅਦ ਉਸਨੂੰ ਡਰ ਹੈ ਕਿ ਪੰਜਾਬ ਸਰਕਾਰ ਉਸ ਨੂੰ ਕਿਸੇ ਨਾ ਕਿਸੇ ਮਾਮਲੇ ਵਿਚ ਫਸ ਸਕਦੀ ਹੈ, ਇਸ ਲਈ ਉਸ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਪਟੀਸ਼ਨਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਢੁਕਵੇਂ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!