ਮਜੀਠੀਆ ਸਮੇਤ ਪੰਜਾਬ ਦੇ 9 ਸਾਬਕਾ ਅਤੇ ਮੌਜੂਦਾ MP /MLA ਦੇ ਖਿਲਾਫ 7 ਮਾਮਲੇ ਦਰਜ
ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਦਿੱਤੀ ਜਾਣਕਾਰੀ
ਪੰਜਾਬ ਦੇ 10 ਸਾਬਕਾ ਅਤੇ ਮੌਜੂਦਾ ਐਮ.ਪੀ./ਐਮ.ਐਲ.ਏ. ਦੇ ਖਿਲਾਫ ਦਰਜ 7 ਐਫ.ਆਈ.ਆਰ. ਦੀ ਜਾਂਚ ਚੱਲ ਰਹੀ ਹੈ ਜਿਸ ਵਿਚ ਬਿਕਰਮ ਸਿੰਘ ਮਜੀਠੀਆ ਜਿਸ ਖਿਲਾਫ 20 ਦਸੰਬਰ ਨੂੰ ਐਨ.ਡੀ.ਪੀ.ਐੱਸ.ਐੱਕਟ ਦੇ ਹੇਠਾਂ ਮੋਹਾਲੀ ਵਿਚ F.I.R. ਦਰਜ ਕੀਤੀ ਗਈ ਹੈ ਉਹ ਵੀ ਸ਼ਾਮਲ ਹੈ।
ਪੰਜਾਬ ਸਰਕਾਰ ਨੇ ਇਹ ਜਾਣਕਾਰੀ ਅੱਜ ਹਾਈਕੋਰਟ ਦੀ ਦਿੱਤੀ ਹੈ। ਬਿਊਰੋ ਔਫ਼ ਇਨਵੈਸਟਿਗੇਸ਼ਨ ਦੇ ਅਨੁਸਾਰ ਜਿਨ੍ਹਾਂ 7 ਮਾਮਲਾ ਦੀ ਜਾਂਚ ਜਾਰੀ ਹੈ, ਉਸ ਵਿਚ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਜੋ ਹੋਰ 6 ਐਫਆਈਆਰ ਹਨ ਉਨ੍ਹਾਂ ਦੀ ਜਾਂਚ ਵੀ ਚੱਲ ਰਹੀ ਹੈ ਜਿਸ ਵਿਚ ਸਾਬਕਾ ਐਮ ਐਲ ਏ ਅਨਿਲ ਜੋਸ਼ੀ ਦੇ ਖਿਲਾਫ 2, ਐਕਸ ਐਮ ਐਲ ਏ ਮਲਕੀਤ ਸਿੰਘ ਖਿਲਾਫ ਇੱਕ, ਇੱਕ ਕੇਸ ਜਿਸ ਵਿਚ ਵਿਧਾਇਕ ਪਵਨ ਕੁਮਾਰ ਟੀਨੂ, ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਬਲਦੇਵ ਸਿੰਘ ਖੇਹਰਾ ਅਤੇ ਸਾਬਕਾ ਵਿਧਾਇਕ ਅਜੀਤ ਸਿੰਘ ਕੋਹਾੜ ਦੋਸ਼ੀ ਹੈ , ਇਕ ਕੇਸ ਜਿਸ ਵਿਚ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਦੋਸ਼ੀ ਹਨ ਅਤੇ ਇਕ ਮਾਮਲੇ ਵਿਚ ਸਾਬਕਾ ਵਿਧਾਇਕ ਵਿਰਸ਼ਾ ਸਿੰਘ ਵੋਲਟੋਹਾ ਦੋਸ਼ੀ ਹੈ , ਇਨਾਂ ਕੇਸਾਂ ਦੀ ਜਾਂਚ ਅਜੇ ਜਾਰੀ ਹੈ।