ਉਮੀਦਵਾਰਾਂ ਤੇ ਪਾਰਟੀ ਨੂੰ ਸਮੋਸੇ ,ਭਟੂਰੇ ਸਮੇਤ ਖਾਣ ਪੀਣ ਦੀਆਂ ਵਸਤਾਂ ਦਾ ਚੋਣ ਕਮਿਸ਼ਨ ਨੂੰ ਦੇਣਾ ਪਵੇਗਾ ਹਿਸਾਬ
ਉਮੀਦਵਾਰਾਂ ਤੇ ਪਾਰਟੀ ਨੂੰ ਸਮੋਸੇ . ਭਟੂਰੇ ਸਮੇਤ ਖਾਣ ਪੀਣ ਦੀਆਂ ਵਸਤਾਂ ਦਾ ਚੋਣ ਕਮਿਸ਼ਨ ਨੂੰ ਦੇਣਾ ਪਵੇਗਾ ਹਿਸਾਬ
ਚੋਣ ਕਮਿਸ਼ਨ ਵਲੋਂ ਖਾਣ ਪੀਣ ਦੀਆਂ ਵਸਤਾਂ ਸਮੇਤ ਹੋਰ ਵਸਤਾਂ ਦੇ ਰੇਟ ਤਹਿ , ਦੁੱਧ ਦੀ ਕੀਮਤ 45 ਰੁਪਏ ਕਿਲੋ ਤਹਿ
ਪੰਜਾਬ ਵਿਧਾਨ ਸਭਾ ਦੀ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਨੂੰ ਸਮੋਸੇ ਤੋਂ ਲੈ ਕੇ ਹਰ ਖਾਣ ਪੀਣ ਵਾਲੀ ਵਸਤੂ ਦਾ ਹਿਸਾਬ ਦੇਣਾ ਪਵੇਗਾ ਕਿ ਕਿੰਨੇ ਸਮੋਸੇ ਤੇ ਹੋਰ ਖਾਣ ਪੀਣ ਦਾ ਸਮਾਂ ਪ੍ਰਚਾਰ ਦੌਰਾਨ ਵੰਡਿਆ ਗਿਆ ਹੈ
ਚੋਣ ਕਮਿਸ਼ਨ ਨੇ ਰਜਨੀਤਕ ਪਾਰਟੀਆਂ ਤੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿਚ ਇਸਤੇਮਾਲ ਕੀਤੀ ਜਾਨ ਵਾਲੀਆ ਵਸਤਾਂ ਦੀ ਕੀਮਤ ਨਿਰਧਾਰਿਤ ਕਰ ਦਿਤਾ ਹੈ ਜੋ ਓਹਨੇ ਦੇ ਚੋਣ ਖਰਚੇ ਦਾ ਹਿੱਸਾ ਹੋਵੇਗੀ ਚੋਣ ਕਮਿਸ਼ਨ ਵਲੋਂ ਬ੍ਰੈਡ ਪਕੌੜੇ ਦੀ ਕੀਮਤ 10 ਰੁਪਏ ਛੋਲੇ ਭਟੂਰੇ ਦੀ ਕੀਮਤ 30 ਰੁਪਏ ਪ੍ਰਤੀ ਪਲੇਟ , ਕਾੱਫੀ ਦੀ ਕੀਮਤ 12 ਰੁਪਏ ਪ੍ਰਤੀ ਕਪ , ਕਚੋਰੀ ਦੀ ਕੀਮਤ 12 ਰੁਪਏ ,ਦੁੱਧ 45 ਰੁਪਏ ਲੀਟਰ , ਪਨੀਰ ਪਕੌੜਾ ਇਕ 12 ਰੁਪਏ , ਪਰੌਂਠਾ 25 ਰੁਪਏ ਚਾਹ 12 ਰੁਪਏ ਪ੍ਰਤੀ ਕਪ , ਮੱਛੀ 550 ਰੁਪਏ ਕਿਲੋ . ਚਿਕਨ 200 ਰੁਪਏ ਕਿਲੋ , ਲੱਸੀ 20 ਰੁਪਏ , ਟਿਕੀ 20 ਰੁਪਏ ਤੇ ਬਰਗਰ 20 ਰੁਪਏ ਤੇ ਅਤੇ ਸੈਂਡਵਿਚ ਦੀ ਕੀਮਤ 10 ਰੁਪਏ ਨਿਰਧਾਰਤ ਕੀਤੀ ਗਈ ਹੈ ਇਸ ਤੋਂ ਇਲਾਵਾ ਹੋਰ ਵਸਤਾਂ ਦੀ ਕੀਮਤ ਵੀ ਨਿਰਧਾਰਿਤ ਕੀਤੀ ਗਈ ਹੈ