Punjab

ਸੋਨੀ ਵਲੋ ਵੀਡੀਓ ਕਾਨਫਰੰਸ ਰਾਹੀਂ ਜਿਲ੍ਹਾ ਹਸਪਤਾਲ ਪਟਿਆਲਾ, ਸੰਗਰੂਰ ਅਤੇ ਬਰਨਾਲਾ ਵਿਖੇ ਰੇਡੀਓ ਡਾਇਗਨੋਸੋਟਿਕ ਅਤੇ ਲੈਬੋਰੋਟਰੀ ਸੈਂਟਰਾਂ ਦਾ ਉਦਘਟਨ 

ਚੰਡੀਗੜ੍ਹ, 7 ਜਨਵਰੀ:
 ਸ੍ਰੀ ਓ,ਪੀ. ਸੋਨੀ,  ਉਪ – ਮੁੱਖ ਮੰਤਰੀ, ਪੰਜਾਬ  ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਜਿਲ੍ਹਾ ਹਸਪਤਾਲ ਪਟਿਆਲਾ, ਸੰਗਰੂਰ ਅਤੇ ਬਰਨਾਲਾ ਦੇ ਰੇਡੀਓ ਡਾਇਗਨੋਸੋਟਿਕ ਅਤੇ ਲੈਬੋਰੋਟਰੀ ਸੈਂਟਰਾਂ ਦਾ ਉਦਘਟਨ    ਕੀਤਾ।
ਇਸ ਮੌਕੇ ਬੋਲਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਇਸ ਪੰਜਾਬ ਸਰਕਾਰ ਦੇ  ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਉਪਰਾਲੇ ਸਦਕਾ ਕ੍ਰਿਸ਼ਨਾ ਡਾਇਗਨੋਸਟਿਕ ਨਾਲ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅਧੀਨ ਇਹ ਕੰਮ ਸ਼ੁਰੂ ਕੀਤਾ ਗਿਆ ਹੈ।
 ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਰੇਡੀਓਲਜੀ ਅਤੇ ਲੈਬੋਰਟਰੀ ਦੀਆਂ ਸਸਤੀਆਂ ਸਹੂਲਤਾਂ ਦੇਣ ਦਾ  ਇੱਕ ਚੰਗਾ ਉਪਰਾਲਾ ਕੀਤਾ ਗਿਆ ਹੈ। ਇਹ ਸਾਰੇ ਪੰਜਾਬ ਦੇ ਵਿੱਚ ਹਰ ਵਰਗ ਦੇ ਲੋਕਾਂ ਲਈ ਉਪਲਬੱਧ ਹੋਣਗੀਆਂ । ਆਮ ਲੋਕਾਂ ਨੂੰ ਚੰਗੇ ਡਾਇਗਨੋਸਟਿਕ ਟੈਸਟ ਕਰਵਾਉਣ ਲਈ ਵੱਡਿਆ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਅਤੇ ਕਾਫੀ ਖਰਚਾ ਆਉਂਦਾ ਅਤੇ ਸਮਾਂ ਵੀ ਬਰਬਾਦ ਹੁੰਦਾ ਸੀ । ਕੋਵਿਡ-19 ਮਹਾਂਮਾਰੀ ਦੌਰਾਨ ਅਜਿਹੀਆਂ ਸੇਵਾਵਾਂ ਦੀ  ਜ਼ਿਆਦਾ ਜ਼ਰੂਰਤ ਮਹਿਸੂਸ ਹੋਈ ਸੀ ।
ਡਿਪਟੀ ਮੁੱਖ ਮੰਤਰੀ ਨੇ ਦੱਸਿਆ ਕਿ ਅੱਜ ਸ਼ੁਰੂ ਕੀਤੀਆਂ ਗਈਆਂ ਸੇਵਾਵਾਂ ਵਿਚ ਰੇਡਿਓਲਜੀ ਡਾਇਗਨੋਸਟਿਕ ਪ੍ਰੋਜੈਕਟਸ ਪੰਜਾਬ ਦੇ ਸਾਰੇ 22 ਜਿਲ੍ਹਿਆਂ ਅਤੇ 3 ਸਬ ਡਵੀਜਨਲ ਹਸਪਤਾਲ ਖੰਨਾ, ਫਗਵਾੜਾ ਅਤੇ ਰਾਜਪੁਰਾ ਵਿੱਚ  ਖੋਲ੍ਹੇ ਜਾ ਰਹੇ ਹਨ ।ਇਸ ਪ੍ਰੋਜੈਕਟ ਵਿੱਚ 25 ਸੀ ਟੀ ਸਕੈਨ ਅਤੇ 6 ਐੱਮ.ਆਰ.ਆਈ ਮਸ਼ੀਨਾਂ ਲਗਾਈਆਂ ਜਾਣਗੀਆਂ।ਰੇਡੀਓ ਡਾਇਗਨੋਸੋਟਿਕ ਸੈਂਟਰਾਂ ਦੀ ਉਸਾਰੀ ਦੀ ਲਾਗਤ 100 ਕਰੋੜ ਰੁਪਏ ਹੈ ।
ਉਨ੍ਹਾਂ ਦੱਸਿਆ ਕਿ ਇਹ ਹਿੰਦੋਸਤਾਨ ਦਾ ਸਭ ਤੋਂ ਵੱਡਾ ਪੀ.ਪੀ.ਪੀ ਆਧਾਰ ਦਾ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਅਧੀਨ ਹੋਣ ਵਾਲੇ ਟੈਸਟ ਮਾਰਕਿਟ ਰੇਟ  ਤੋਂ 65 ਤੋਂ 70 ਪ੍ਰਤੀਸ਼ਤ ਤੱਕ ਘੱਟ ਰੇਟਾਂ ਤੇ ਕੀਤੇ ਜਾਣਗੇ ਅਤੇ ਗਰੀਬ ਅਤੇ ਕਮਜੋਰ ਮਰੀਜਾਂ ਦਾ ਟੈਸਟ ਫ੍ਰੀ ਕੀਤਾ ਜਾਵੇਗਾ।
ਇਸੇ ਤਰ੍ਹਾਂ ਲੈਬੋਰਟਰੀ ਡੈਗਨੋਸਟਿਕ ਪ੍ਰੋਜੈਕਟਸ ਅਧੀਨ ਪੂਰੇ ਪੰਜਾਬ ਰਾਜ ਵਿੱਚ 30  ਅਤਿ – ਆਧੁਨਿਕ ਲੈਬੋਰਟਰੀਜ਼ ਅਤੇ ਇੱਕ ਸਟੇਟ ਰੈਫਰੈਂਸ ਲੋਬੋਰਟਰੀ  ਅਤੇ 95 ਕਲੈਕਸ਼ਨ ਸੈਂਟਰਾਂ ਦੀ ਸਥਾਪਨਾ ਕੀਤੀ ਰਹੀ।
ਇਹਨਾ ਲੈਬੋਰਟਰੀ ਡਾਇਗਨੋਸੋਟਿਕ ਸੈਂਟਰਾਂ ਦੀ ਉਸਾਰੀ ਦੀ ਲਾਗਤ 25 ਕਰੋੜ ਰੁਪਏ ਹੈ ।ਇਹਨਾਂ ਲੈਬੋਰਟਰੀਆਂ ਵਿੱਚ 5% ਗਰੀਬ ਅਤੇ ਕਮਜੋਰ ਮਰੀਜਾਂ ਦਾ ਟੈਸਟ ਫ੍ਰੀ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੇ ਰੇਡਿਓ ਡਾਇਗਨੋਸਟਿਕ ਸੈਂਟਰ – ਮੋਹਾਲੀ, ਰੋਪੜ, ਸ੍ਰੀ ਫਤਿਹਗੜ ਸਾਹਿਬ, ਰਾਜਪੁਰਾ ਅਤੇ ਅੰਮ੍ਰਿਤਸਰ ਵਿਖੇ ਪਹਿਲਾਂ ਹੀ ਲੋਕਾਂ ਦੀ ਸਹੂਲਤ ਲਈ ਖੋਲੇ ਜਾ ਚੁੱਕੇ ਹਨ, ਪਟਿਆਲਾ (ਸੀ ਟੀ ਸਕੈਨ /ਐਮ ਆਰ ਆਈ/ਲੈਬੋਰਟਰੀ) ਸੰਗਰੂਰ (ਸੀ ਟੀ ਸਕੈਨ) ਅਤੇ ਬਰਨਾਲਾ (ਸੀ ਟੀ ਸਕੈਨ) ਸੈੰਟਰਾਂ ਦਾ ਉਦਘਾਟਨ ਅੱਜ ਕੀਤਾ ਗਿਆ  ਹੈ ਅਤੇ ਬਾਕੀ ਰਹਿੰਦੇ ਸਾਰੇ ਸੈਂਟਰ 31 ਮਾਰਚ 2022 ਤੱਕ ਖੋਲ ਦਿੱਤੇ ਜਾਣਗੇ।
ਲੈਬੋਰਟਰੀ ਡਾਇਗਨੋਸਟਿਕ ਸੈਂਟਰ – ਮੋਹਾਲੀ, ਬਟਾਲਾ ਅਤੇ ਅੰਮ੍ਰਿਤਸਰ ਵਿਖੇ ਪਹਿਲਾਂ ਹੀ ਲੋਕਾਂ ਦੀ ਸਹੂਲਤ ਲਈ ਖੋਲੇ ਜਾ ਚੁੱਕੇ ਹਨ, ਪਟਿਆਲਾ ਸੈਂਟਰ ਦਾ ਉਦਘਾਟਨ ਅੱਜ ਕੀਤਾ ਜਾ ਰਿਹਾ ਹੈ ਅਤੇ ਬਾਕੀ ਰਹਿੰਦੇ ਸਾਰੇ ਸੈਂਟਰ 31 ਮਾਰਚ 2022 ਤੱਕ ਖੋਲ ਦਿੱਤੇ ਜਾਣਗੇ।
ਸ਼੍ਰੀ ਸੋਨੀ ਨੇ ਦੱਸਿਆ ਕਿ ਕਾਰਡਿਅਕ ਕੇਅਰ ਸੈਂਟਰ ਪ੍ਰੋਜੈਕਟ ਅਧੀਨ ਰਾਜ ਦੇ 4 ਜਿਲ੍ਹਿਆਂ ਦੇ ਸਿਵਲ ਹਸਪਤਾਲਾਂ ਜਲੰਧਰ, ਲੁਧਿਆਣਾ, ਸੰਗਰੂਰ ਅਤੇ ਬਠਿੰਡਾ ਵਿਖੇ ਪੀ.ਪੀ.ਪੀ ਅਧਾਰ ਤੇ ਕਾਰਡਿਅਕ ਕੇਅਰ ਸੈਂਟਰਾਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੀ ਲਾਗਤ ਪ੍ਰਤੀ ਸੈਂਟਰ ਲਾਗਤ 15 ਕਰੋੜ ਰੁਪਏ ਹੋਵੇਗੀ । ਇਹਨਾਂ ਸੈਂਟਰਾਂ ਨੂੰ ਬਣਾਉਣ ਦੀ ਪ੍ਰਕਿਰਿਆ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ।
सोनी द्वारा वीडियो कान्फ़्रेंस के द्वारा ज़िला अस्पताल पटियाला, संगरूर और बरनाला में रेडियो डायग्नोसोटिक और लैबोरोटरी सेंटरों का उदघाटन
चंडीगढ़, 7 जनवरीः
श्री ओ,पी. सोनी, उप-मुख्यमंत्री, पंजाब ने आज वीडियो कान्फ़्रेंस के द्वारा ज़िला अस्पताल पटियाला, संगरूर और बरनाला के रेडियो डायग्नोसोटिक और लैबोरोटरी सैंटरों का उदघाटन  किया।
इस मौके पर बोलते हुये श्री सोनी ने कहा कि इस पंजाब सरकार के स्वास्थ्य एवं परिवार कल्याण विभाग के प्रयास स्वरूप कृष्णा डायग्नोस्टिक के साथ पब्लिक प्राईवेट पार्टनर्शिप के अधीन यह काम शुरू किया गया है।
पंजाब सरकार द्वारा राज्य के लोगों को रेडियोलोजी और लैबोरटरी की सस्ते सहूलतें देने का एक अच्छा प्रयास किया गया है। यह सभी पंजाब के हर वर्ग के लोगों के लिए उपलब्ध होंगी। आम लोगों को अच्छे डायग्नोस्टिक टैस्ट करवाने के लिए बढ़े शहरों में जाना पड़ता था और काफ़ी खर्चा आता और समय भी बर्बाद होता था। कोविड-19 महामारी के दौरान ऐसी सेवाओं की ज़्यादा ज़रूरत महसूस हुई थी।
उप मुख्यमंत्री ने बताया कि आज शुरू की गई सेवाओं में रेडियोलोजी डायग्नोस्टिक प्रोजेक्टस पंजाब के सभी 22 जिलों और 3सब डिविज़नल अस्पताल खन्ना, फगवाड़ा और राजपुरा में खोले जा रहे हैं।इस प्रोजैक्ट में 25 सी.टी. स्कैन और 6एम.आर.आई मशीनें लगाई जाएंगी। रेडियो डायग्नोसोटिक सेंटरों के निर्माण की लागत 100 करोड़ रुपए है। उन्होंने बताया कि यह हिन्दोस्तान का सबसे बढ़ा पी.पी.पी आधार का प्रोजैक्ट है।
इस प्रोजैक्ट के अधीन होने वाले टैस्ट मार्केट रेट से 65 से 70 प्रतिशत तक कम रेटों पर किये जाएंगे और गरीब और कमज़ोर मरीजों का टैस्ट फ्री किया जायेगा।
इसी तरह लैबोरटरी डायग्नोस्टिक प्रोजेक्टस के अधीन पूरे पंजाब राज्य में 30 अत्याधुनिक लैबोरटरीज़ और एक स्टेट रैफरैंस लोबोरटरी और 95 कलेक्शन सेंटरों की स्थापना की जा रही है। इन लैबोरटरी डायगनोसोटिक सेंटरों के निर्माण की लागत 25 करोड़ रुपए है। इन लैबोरटरियों में 5प्रतिशत गरीब और कमज़ोर मरीजों का टैस्ट फ्री किया जायेगा।
उन्होंने बताया कि इसी तरह के रेडियो डायग्नोस्टिक सैंटर-मोहाली, रोपड़, श्री फतेहगढ़ साहिब, राजपुरा और अमृतसर में पहले ही लोगों की सुविधा के लिए खोले जा चुके हैं, पटियाला (सीटी स्कैन /एमआरआई /लैबोरटरी) संगरूर (सीटी स्कैन) और बरनाला (सीटी स्कैन) सैंटरों का उद्घाटन आज किया गया है और बाकी रहते सभी सैंटर 31 मार्च, 2022 तक खोल दिए जाएंगे।
लैबोरटरी डायग्नोस्टिक सैंटर – मोहाली, बटाला और अमृतसर में पहले ही लोगों की सुविधा के लिए खोले जा चुके हैं, पटियाला सैंटर का उद्घाटन आज किया जा रहा है और बाकी रहते सभी सैंटर 31 मार्च 2022 तक खोल दिए जाएंगे।
श्री सोनी ने बताया कि कार्डियक केयर सैंटर प्रोजैक्ट के अधीन राज्य के 4जिलों के सिवल अस्पतालों जालंधर, लुधियाना, संगरूर और बठिंडा में पी.पी.पी आधार पर कार्डियक केयर सेंटरों की स्थापना की जायेगी। इस प्रोजैक्ट की लागत प्रति सैंटर लागत 15 करोड़ रुपए होगी। इन सैंटरों को बनाने की प्रक्रिया जल्द ही शुरू कर दी जायेगी।

Related Articles

Leave a Reply

Your email address will not be published. Required fields are marked *

Back to top button
error: Sorry Content is protected !!