ਡਰੱਗ ਮਾਫੀਆ ‘ਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਦੋਸ਼ੀ ਪਾਏ ਗਏ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਲਈ ਹਾਈ ਕੋਰਟ ਪਹੁੰਚੇ ਨਵਕਿਰਨ ਸਿੰਘ
ਪੰਜਾਬ ਅੰਦਰ ਡਰੱਗ ਮਾਮਲੇ ਵਿੱਚ ਜੁੜੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਐਡਵੋਕੇਟ ਨਵਕਿਰਨ ਸਿੰਘ ਹਾਈ ਕੋਰਟ ਪਹੁੰਚ ਗਏ ਹੈ ਨਵਕਿਰਨ ਸਿੰਘ ਨੇ ਕਿਹਾ ਹੈ ਡਰੱਗ ਮਾਮਲੇ ਵਿੱਚ ਜੁੜੇ ਪੁਲਿਸ ਅਧਿਕਾਰੀਆਂ ਖਿਲਾਫ ਪੰਜਾਬ ਦੇ ਮੌਜੂਦਾ ਡੀ ਜੀ ਪੀ ਐਸ ਚਟੋਪਾਧਿਆ ਨੇ ਹਾਈ ਕੋਰਟ ਵਿੱਚ ਇਕ ਸੀਲਬੰਦ ਰਿਪੋਰਟ ਦਿੱਤੀ ਸੀ ਐਡਵੋਕੇਟ ਨਵਕਿਰਨ ਸਿੰਘ ਦਾ ਕਹਿਣਾ ਹੈ ਪੰਜਾਬ ਸਰਕਾਰ ਡਰੱਗ ਮਾਫੀਆ ‘ਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਦੋਸ਼ੀ ਪਾਏ ਗਏ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ‘ਚ ਕੋਈ ਦਿਲਚਸਪੀ ਕਿਉਂ ਨਹੀਂ ਦਿਖਾ ਰਹੀ, ਜਦਕਿ ਪੰਜਾਬ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਤਾਂ ਏ ਜੀ ਪੰਜਾਬ ਨੇ ਪੰਜਾਬ ਰਾਜ ਦੀ ਮਾਨਯੋਗ ਅਦਾਲਤ ਨੂੰ ਇਹ ਭਰੋਸਾ ਦਿੱਤਾ ਹੈ ਕਿ ਰਾਜ ਨੇ ਰਿਪੋਰਟਾਂ ‘ਤੇ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ, ਤਾਂ ਫਿਰ ਰਾਜ ਆਪਣੀ SIT ਦੀਆਂ ਰਿਪੋਰਟਾਂ ਦੇ ਅਧਾਰ ‘ਤੇ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਦਿਲਚਸਪੀ ਕਿਉਂ ਨਹੀਂ ਦਿਖਾ ਰਿਹਾ।
Why Punjab Government is not showing any interest in taking action against Police officials allegedly found accused of being involved in Drug mafia, while the Punjab government registered an FIR against Bikram Singh Majithia. When A G Punjab gave assurance to the Honble court of the state of Punjab that the State has decided to take actions on the reports, then why the State is not showing interest to take action against police officials on basis of its own SIT reports. Navkiran Singh Advocate