Punjab

ਰਾਜਨੀਤਿਕ ਕਾਰਨਾਂ ਕਰਕੇ ਰਾਜਪਾਲ ਨੇ 36000 ਕਰਮਚਾਰੀਆਂ ਨੂੰ ਪੱਕੇ ਕਰਨ ਦੀ ਫਾਇਲ ਰੋਕੀ: ਮੁੱਖ ਮੰਤਰੀ ਨੇ ਕਿਹਾ ਭਾਜਪਾ ਨੇ ਫਾਇਲ ਰੁਕਵਾਈ

ਰਾਜਨੀਤਿਕ ਕਾਰਨਾਂ ਕਰਕੇ ਰਾਜਪਾਲ ਨੇ 36000 ਕਰਮਚਾਰੀਆਂ ਨੂੰ ਪੱਕੇ ਕਰਨ ਦੀ ਫਾਇਲ ਰੋਕੀ: ਮੁੱਖ ਮੰਤਰੀ ਨੇ ਕਿਹਾ ਭਾਜਪਾ ਨੇ ਫਾਇਲ ਰੁਕਵਾਈ
ਲੋੜ ਪਈ ਤਾਂ ਰਾਜਪਾਲ ਖ਼ਿਲਾਫ਼ ਧਰਨਾ ਦਵਾਗੇ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਕਾਰ ਨੇ 36000 ਕਰਮਚਾਰੀਆਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਹੈ ਪਰ ਪੰਜਾਬ ਦੇ ਰਾਜਪਾਲ ਨੇ ਰਾਜਨੀਤਕ ਕਾਰਨਾਂ ਕਰਕੇ ਫਾਇਲ ਰੋਕੀ ਹੈ। ਚੰਨੀ ਨੇ ਕਿਹਾ ਕਿ ਸੋਮਵਾਰ ਨੇ ਮੰਤਰੀ ਮੰਡਲ ਰਾਜਪਾਲ ਨੂੰ ਮਿਲੇਗਾ।ਜੇਕਰ ਫ਼ਿਰ ਵੀ ਮਾਮਲਾ ਹੱਲ ਨਹੀਂ ਹੋਇਆ ਤਾਂ ਅਸੀਂ ਰਾਜਪਾਲ ਦੇ ਖ਼ਿਲਾਫ਼ ਧਰਨਾ ਦਵਾਗੇ। ਚੰਨੀ ਨੇ ਕਿਹਾ ਭਾਜਪਾ ਦੇ ਕਹਿਣ ਤੇ ਰਾਜਪਾਲ ਨੇ ਫਾਇਲ ਰੋਕੀ ਹੋਈ ਹੈ। ਮੁੱਖ ਸਕੱਤਰ ਕਈ ਵਾਰ ਰਾਜਪਾਲ ਨੂੰ ਮਿਲ ਚੁੱਕੇ ਹਨ। ਪਰ ਓਹ ਫਾਇਲ ਕਲੀਅਰ ਨਹੀ ਕਰ ਰਹੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਤੋਂ ਭਾਜਪਾ ਨੇ ਫਾਇਲ ਰੁਕਵਾਈ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!