28-29 ਦਸਬੰਰ ਨੂੰ ਪੰਜਾਬ ਸਿਵਲ ਸਕੱਤਰੇਤ-1 ਅਤੇ ਸਕੱਤਰੇਤ 2 ਵਿਖੇ ਕਲਮਛੋੜ ਹੜਤਾਲ ਕਰਨ ਦਾ ਫੈਸਲਾ
ਪੰਜਾਬ ਸਰਕਾਰ ਵਲੋਂ ਮੰਨੀਆਂ ਗਈਆਂ ਮੰਗਾਂ ਨੂੰ ਪੂਰਨ ਰੂਪ ਵਿਚ ਲਾਗੂ ਨਾ ਕਰਨ ਅਤੇ ਪੈਂਡਿੰਗ ਮੰਗਾਂ ਨਾ ਮੰਨਣ ਕਰਕੇ ਸਾਂਝਾ ਮੁਲਾਜਮ ਮੰਚ, ਪੰਜਾਬ ਅਤੇ ਯੂ.ਟੀ. ਵਲੋਂ ਸਮੂਹ ਪੰਜਾਬ ਵਿਚ ਮਿਤੀ 28-29 ਦਸਬੰਰ ਨੂੰ ਪੂਰਨ ਹੜਤਾਲ ਦੀ ਕਾਲ ਦਿੱਤੀ ਗਈ ਹੈ। ਇਸ ਦੇ ਸਨਮੁੱਖ ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਸਿਵਲ ਸਕੱਤਰੇਤ ਵਲੋਂ ਵੀ ਇਸ ਨੂੰ ਸਮਰਥਨ ਦਿੰਦੇ ਹੋਏ ਮਿਤੀ 28-29 ਦਸੰਬਰ ਨੂੰ ਪੰਜਾਬ ਸਿਵਲ ਸਕੱਤਰੇਤ-1 ਅਤੇ ਸਕੱਤਰੇਤ 2 (ਮਿਨੀ ਸਕੱਤਰੇਤ) ਵਿਖੇ ਕਲਮਛੋੜ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਲਈ ਮੇਨ ਸਕੱਤਰੇ ਅਤੇ ਮਿੰਨੀ ਸਕੱਤਰੇਤ ਦੇ ਸਮੂਹ ਸਾਥੀਆਂ ਨੂੰ ਬੇਨਤੀ ਹੈ ਕਿ ਮਿਤੀ 28.12.2021 (ਦਿਨ ਮੰਗਲਵਾਰ) ਨੂੰ ਸਵੇਰੇ ਸਕੱਤਰੇਤ -1 ਦੀ ਸਕੂਟਰ ਪਾਰਕਿੰਗ ਵਿਚ ਪਹੁੰਚ ਕੇ ਹੜਤਾਲ ਨੂੰ ਕਾਮਯਾਬ ਕੀਤਾ ਜਾਵੇ। ਜੱਥੇਬੰਦੀ ਆਸ ਕਰਦੀ ਹੈ ਕਿ ਆਪ ਆਪਣੀ ਜਿਮੇਵਾਰੀ ਖੁਦ ਸਮਝੋਗੇ ਅਤੇ ਸ਼ਾਖਾ ਵਿਚ ਜਾ ਕੇ, ਕੰਮ ਕਰਕੇ ਜਾਂ ਛੁੱਟੀ ਲੈ ਕੇ ਮੁਲਾਜਮਾਂ ਦੀ ਏਕਤਾ ਨੂੰ ਕਮਜੋਰ ਨਹੀਂ ਕਰੋਗੇ। ਇਹ ਜਾਣਕਾਰੀ ਜੁਆਇੰਨ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਖਹਿਰਾ ਨੇ ਦਿੱਤੀ ਹੈ ।