ਵਿਧਾਨ ਸਭਾ ਚੋਣਾਂ 2022- ‘ਆਪ’ ਨੇ ਐਲਾਨੇ 18 ਹੋਰ ਉਮੀਦਵਾਰਾਂ
ਤੀਸਰੀ ਸੂਚੀ ਨਾਲ 58 ਹੋਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਗਿਣਤੀ
-ਭਗਵੰਤ ਮਾਨ ਅਤੇ ਜਰਨੈਲ ਸਿੰਘ ਨੇ ਜਾਰੀ ਕੀਤੀ ਤੀਜੀ ਸੂਚੀ
ਚੰਡੀਗੜ੍ਹ, 24 ਦਸੰਬਰ
ਆਮ ਆਦਮੀ ਪਾਰਟੀ (ਆਪ) ਨੇ 2022 ਦੀਆਂ ਆਮ ਵਿਧਾਨ ਸਭਾ ਚੋਣਾਂ ਲਈ 18 ਹੋਰ ਉਮੀਦਵਾਰਾਂ ਦੀ ਤੀਸਰੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਨਾਲ ‘ਆਪ’ ਵੱਲੋਂ ਹੁਣ ਤੱਕ ਐਲਾਨੇ ਗਏ ਉਮੀਦਵਾਰਾਂ ਦੀ ਕੁੱਲ ਗਿਣਤੀ 58 ਹੋ ਗਈ ਹੈ।
ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਵਿਧਾਇਕ) ਦੇ ਦਸਤਖਤਾਂ ਹੇਠ ਜਾਰੀ ਸੂਚੀ ਅਨੁਸਾਰ ਸੁਲਤਾਨਪੁਰ ਲੋਧੀ ਤੋਂ ਸੱਜਣ ਸਿੰਘ ਚੀਮਾ, ਫਿਲੌਰ ਤੋਂ ਪ੍ਰਿੰਸੀਪਲ ਪ੍ਰੇਮ ਕੁਮਾਰ, ਹੁਸ਼ਿਆਰਪੁਰ ਤੋਂ ਪੰਡਿਤ ਬ੍ਰਹਮ ਸ਼ੰਕਰ ਝਿੰਪਾ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਅਟਾਰੀ ਤੋਂ ਏ.ਡੀ.ਸੀ.ਜਸਵਿੰਦਰ ਸਿੰਘ, ਬਾਬਾ ਬਕਾਲਾ ਤੋਂ ਦਲਬੀਰ ਸਿੰਘ, ਸ੍ਰੀ ਅਨੰਦਪੁਰ ਸਾਹਿਬ ਤੋਂ ਹਰਜੋਤ ਬੈਂਸ, ਜਲਾਲਾਬਾਦ ਤੋਂ ਜਗਦੀਪ ਗੋਲਡੀ ਕੰਬੋਜ, ਖੇਮਕਰਨ ਤੋਂ ਸਰਵਣ ਸਿੰਘ, ਲੁਧਿਆਣਾ ਕੇਂਦਰੀ ਤੋਂ ਅਸ਼ੋਕ ਪੱਪੀ ਪਰਾਸਰ, ਸਰਦੂਲਗੜ ਤੋਂ ਗੁਰਪ੍ਰੀਤ ਬਣਾਂਵਾਲੀ, ਸੁਤਰਾਣਾ ਤੋਂ ਕੁਲਵੰਤ ਸਿੰਘ ਬਾਜੀਗਰ, ਚੱਬੇਵਾਲ ਤੋਂ ਹਰਮਿੰਦਰ ਸਿੰਘ ਸੰਧੂ, ਬਲਾਚੌਰ ਤੋਂ ਸੰਤੋਸ਼ ਕਟਾਰੀਆ, ਬਾਘਾਪੁਰਾਣਾ ਤੋਂ ਅੰਮ੍ਰਿਤਪਾਲ ਸਿੰਘ ਸੁਖਾਨੰਦ, ਭੁੱਚੋ ਮੰਡੀ ਤੋਂ ਮਾਸਟਰ ਜਗਸੀਰ ਸਿੰਘ, ਜੈਤੋ ਤੋਂ ਅਮੋਲਕ ਸਿੰਘ ਅਤੇ ਪਟਿਆਲਾ ਦੇਹਾਤੀ ਤੋਂ ਡਾ. ਬਲਬੀਰ ਸਿੰਘ ਦੇ ਨਾਮ ਸ਼ਾਮਿਲ ਹਨ।