Punjab

ਕੇਜਰੀਵਾਲ ਪੰਜਾਬ ਦੇ ਦੌਰੇ ਤੇ ਰਾਜਾ ਵੜਿੰਗ ਦਿੱਲੀ ‘ਚ ਕੇਜਰੀਵਾਲ ਦੇ ਘਰ ਬਾਹਰ ਲਾਇਆ ਡੇਰਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਹਨ ਉਧਰ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਰਕਾਰੀ ਬੱਸਾਂ ਨੂੰ ਏਅਰਪੋਰਟ ਤੇ ਜਾਣ ਦੀ ਇਜਾਜਤ ਦੀ ਮੰਗ ਨੂੰ ਲੈ ਕੇ ਕੇਜਰੀਵਾਲ ਦੇ ਘਰ ਦੇ ਬਾਹਰ ਬੈਠ ਗਏ ਹਨ ।  ਰਾਜਾ ਵੜਿੰਗ ਨੇ ਕਿਹਾ ਕਿ ਬਾਦਲ ਦੀਆਂ ਬੱਸਾਂ ਏਅਰਪੋਰਟ ਤੇ ਜਾ ਸਕਦੀਆਂ ਹਨ ਦੂਜੇ ਪਾਸੇ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਇਜਾਜਤ ਨਹੀਂ ਦਿੱਤੀ ਜਾ ਰਹੀ ਹੈ । ਰਾਜਾ ਵੜਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮੁੱਦੇ ਤੇ ਕੇਜਰੀਵਾਲ ਨੂੰ ਕਈ ਚਿੱਠੀਆਂ ਵੀ ਲਿਖਿਆ ਹਨ ਪਰ ਉਹਨਾਂ ਵਲੋਂ ਕੋਈ ਜਵਾਬ ਨਹੀਂ ਆਇਆ ਹੈ ।
ਦਿੱਲੀ ‘ਚ ਕੇਜਰੀਵਾਲ ਦੇ ਘਰ ਬਾਹਰ ਜ਼ਬਰਦਸਤ ਹੰਗਾਮਾ ਹੋਇਆ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਕਾਂਗਰਸ ਵਰਕਰਾਂ ਨੂੰ ਲੈ ਕੇ ਪਹੁੰਚੇ ਦਿੱਲੀ ਸੀਐੱਮ ਦੇ ਘਰ ਪਹੁੰਚੇ ਸਨ। ਦਰਅਸਲ ਰਾਜਾ ਵੜਿੰਗ ਕੇਜਰੀਵਾਲ ਨੂੰ ਮਿਲਣਾ ਚਾਹੁੰਦੇ ਸਨ। ਪੰਜਾਬ ਦੀਆਂ ਬੱਸਾਂ ਨੂੰ ਏਅਰਪੋਰਟ ਤੱਕ ਜਾਣ ਦੀ ਇਜਾਜ਼ਤ ਦੀ ਮੰਗ ਕਰ ਸਨ। ਵੜਿੰਗ ਕੇਜਰੀਵਾਲ ਤੋਂ ਕਾਫ਼ੀ ਸਮੇਂ ਤੋਂ ਮੁਲਾਕਾਤ ਦਾ ਸਮਾਂ ਮੰਗ ਰਹੇ ਸਨ। ਇਸ ਦੌਰਾਨ ਰਾਜਾ ਵੜਿੰਗ ਦੀ ਸੁਰੱਖਿਆਕਰਮੀਆਂ ਨਾਲ ਬਹਿਸ ਹੋਈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!