ਪੰਜਾਬੀ ਗਾਇਕ ਗਿੱਪੀ ਗਰੇਵਾਲ ਦਾ ਯੂ-ਟਿਊਬ ਚੈਨਲ ‘ਹੰਬਲ ਮਿਊਜ਼ਿਕ ਆਫੀਸ਼ੀਅਲ’ ਹੋਇਆ ਹੈਕ!
23 ਦਸੰਬਰ 2021 | ਬੀਤੇ ਦਿਨ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਆਪਣੇ ਫੈਨਸ ਨਾਲ ਇਹ ਖਬਰ ਸਾਂਝੀ ਕੀਤੀ ਕਿ ਉਨ੍ਹਾਂ ਦੇ ਓਫਾਫਿਸ਼ਲ ਚੈਨਲ ‘ਹੰਬਲ ਮਿਊਜ਼ਿਕ ਓਫਾਫਿਸ਼ਲ’ ਦਾ ਯੂਟਿਊਬ ਅਕਾਊਂਟ ਕ੍ਰਿਪਟੋਕਰੰਸੀ ਹੈਕਰਾਂ ਨੇ ਹੈਕ ਕਰ ਲਿਆ ਹੈ।
ਗਿੱਪੀ ਗਰੇਵਾਲ ਨੇ ਦੱਸਿਆ ਕਿ ਹਾਲ ਹੀ ਵਿੱਚ ਉਨ੍ਹਾਂ ਨੂੰ ਆਪਣੇ ਸ਼ੁਭਚਿੰਤਕਾਂ ਦੇ ਦੱਸਣ ਤੇ ਆਪਣੇ ਯੂਟਿਊਬ ਚੈਨਲ ਦੇ ਹੈਕ ਹੋਣ ਬਾਰੇ ਪਤਾ ਲੱਗਾ। ਹੰਬਲ ਮਿਊਜ਼ਿਕ ਆਪਣੇ ਯੂਟਿਊਬ ਚੈਨਲ ਲਈ ਡਿਸਪਲੇ ਪ੍ਰੋਫਾਈਲ ਤਸਵੀਰ ਦੇ ਤੌਰ ‘ਤੇ ਆਪਣੇ ਅਧਿਕਾਰਤ ਲੋਗੋ ਦੀ ਵਰਤੋਂ ਕਰਦਾ ਹੈ, ਪਰ ਚੈਨਲ ਦੇ ਹੈਕ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਇੱਕ ਰਹੱਸਮਈ ਤਸਵੀਰ ਦੇਖੀ। ਵਾਸਤਵ ਵਿੱਚ, ਚੈਨਲ ‘ਤੇ ਪਾਇਆ ਗਿਆ ਅਜੀਬ ਲੋਗੋ ਆਮ ਤੌਰ ‘ਤੇ ਕ੍ਰਿਪਟੋਕਰੰਸੀ ਦਾ ਹਵਾਲਾ ਦੇਣ ਲਈ ਵਰਤਿਆ ਜਾਂਦਾ ਹੈ। ਨਤੀਜੇ ਵਜੋਂ, ਦਰਸ਼ਕਾਂ ਨੂੰ ਸ਼ੱਕ ਹੈ ਕਿ ਇਸ ਹੈਕਿੰਗ ਦੇ ਪਿੱਛੇ ਕ੍ਰਿਪਟੋਕੁਰੰਸੀ ਹੈਕਰ ਹਨ।
ਹੈਕਰਸ ਨੇ ਚੈਨਲ ਤੋਂ ਸਾਰੇ ਗਾਣੇ ਹਟਾ ਦਿੱਤੇ ਹਨ ਅਤੇ ਗਾਇਕ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਸ ਗੱਲ ਦੇ ਬਾਰੇ ਵਿੱਚ ਆਪਣੇ ਫੈਨਜ਼ ਨਾਲ ਚਰਚਾ ਵੀ ਕੀਤੀ ਹੈ। ਗਿੱਪੀ ਨੇ ਫੈਨਸ ਨਾਲ ਗੱਲ ਕਰਦਿਆਂ ‘ਤੇ ਦੱਸਿਆ ਕਿ ਮਸਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਸੀਂ ਜਲਦੀ ਹੀ ਅਸਲੀ ਹੈਕਰ ਫੜ ਲਾਵਾਂਗੇ, ਪਰ ਫੈਨਸ ਦਾ ਅਹਿ ਮੰਨਣਾ ਹੈ ਕਿ ਇਸਦੇ ਪਿੱਛੇ ਕ੍ਰਿਪਟੋਕੁਰੇਂਸੀ ਹੈਕਰਸ ਦਾ ਹੀ ਹੱਥ ਹੈ।
ਗਿਪੀ ਗਰੇਵਾਲ ਦਾ ਯੂਟਿਊਬ ਚੈਨਲ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਹੈ ਅਤੇ ਬਿਨਾਂ ਕਿਸੇ ਸ਼ੱਕ ਦੇ ਪੰਜਾਬੀ ਇੰਡਸਟਰੀ ਦਾ ਇੱਕ ਪ੍ਰਮੁੱਖ ਸੰਗੀਤ ਚੈਨਲ ਹੈ ਜਿੱਥੇ ਗਾਇਕ ਆਪਨੇ ਜ਼ਿਆਦਾਤਰ ਗੀਤ ਅਤੇ ਫਿਲਮਾਂ ਨੂੰ ਆਪਣੇ ਫੈਨਸ ਨਾਲ ਸਾਂਝਾ ਕਰਦਾ ਹੈ। ਹਾਲਾਂਕਿ ਅਜੇ ਇਹ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਅਸਲ ਹੈਕਰ ਕੌਣ ਹੈ, ਚੈਨਲ ਨੂੰ ਕੋਈ ਗੰਭੀਰ ਨੁਕਸਾਨ ਨਹੀਂ ਹੋਇਆ ਹੈ।ਫੈਂਸ ਅਜੇ ਵੀ ਕੁਝ ਗਾਣਿਆਂ ਦਾ ਲੁਤਫ ਚੁੱਕ ਸਕਦਾ ਹੈ।