Punjab

ਸੋਨੀ ਵਲੋਂ  ਪੰਜਾਬ ਦੀ ਫੂਡ ਇੰਡਸਟਰੀ ਦੇ 22 ਹੋਰ ਰੈਸਤਰਾਂ /  ਫੂਡ ਜਾਇੰਟ ਦਾ ਸਨਮਾਨ

ਸੋਨੀ ਵਲੋਂ  ਪੰਜਾਬ ਦੀ ਫੂਡ ਇੰਡਸਟਰੀ ਦੇ 22 ਹੋਰ ਰੈਸਤਰਾਂ /  ਫੂਡ ਜਾਇੰਟ ਦਾ ਸਨਮਾਨ

ਚੰਡੀਗੜ੍ਹ, 21 ਦਸੰਬਰ:

ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਵਲੋਂ ਪੰਜਾਬ ਰਾਜ ਦੀਆਂ ਫੂਡ ਇੰਡਸਟਰੀ ਨਾਲ ਜੁੜੇ 22 ਰੈਸਤਰਾਂ ਅਤੇ ਫੂਡ ਜਾਇੰਟਸ ਦੇ ਮਾਲਕਾਂ ਦਾ ਸਨਮਾਨ ਕੀਤਾ ਗਿਆ ।

ਐਸ.ਆਰ.ਐਸ.ਫਾਉਂਡੇਸ਼ਨ  ਵਲੋਂ ਕਰਵਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਰਾਜ ਦੀ ਸੈਰ ਸਪਾਟਾ ਸਨਅਤ ਨੂੰ ਪ੍ਰਫੁੱਲਿਤ ਕਰਨ ਵਿੱਚ ਸੂਬੇ ਦੇ ਰੈਸਤਰਾਂ ਅਤੇ ਫੂਡ ਜਾਇੰਟਸ ਦਾ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਸੈਰ ਸਪਾਟਾ ਅਤੇ ਫੂਡ ਨਾਲ ਸਬੰਧਤ ਇੰਡਸਟਰੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ।

ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਮਸ਼ਹੂਰ ਸ਼ੈਫ ਪਦਮ ਸ੍ਰੀ ਸੰਜੀਵ ਕਪੂਰ ਨੇ  ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀ ਫੂਡ ਪੂਰੀ ਦੁਨੀਆਂ ਵਿੱਚ ਦਿਨੋ-ਦਿਨ ਮਸ਼ਹੂਰ ਹੁੰਦਾ ਜਾ ਰਿਹਾ ਹੈ ਅਤੇ ਪੰਜਾਬ ਦੇ ਰੈਸਤਰਾਂ ਅਤੇ ਫੂਡ ਜਾਇੰਟਸ ਦੇ ਮਾਲਕਾਂ ਨੂੰ ਖਾਣੇ ਦੇ ਪੌਸ਼ਟਿਕ ਤੱਤਾਂ ਨੂੰ ਬਰਕਰਾਰ ਰੱਖਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ।

ਇਸ ਮੌਕੇ ਅਨਮੋਲ ਕਵਾਤਰਾ , ਅਨੀਸ਼ ਸਲਾਥ,ਵਾਈ ਪੀ ਸਿੱਕਾ, ਅਭੀਸ਼ੇਕ ਦੱਤ,ਪਾਇਲਟ ਅਰੁਣ ਹੂਡਾ ,ਡਾ ਕਨੁਪ੍ਰੀਤ ਅਰੋੜਾ,ਮੂਰਤੀ ਫੂਡਸ,ਭੈਣਾ  ਦਾ ਢਾਬਾ,ਬਰਿਸਤਾ ਖੰਨਾ,ਓਵਨ ਐਕਸਪ੍ਰੇਸ,ਲਾਇਫਸਟਾਇਲ ਹੋਟਲ ਅਤੇ ਰਿਜ਼ਾਰਟਸ,ਡਿਮਸਮ ਬਾਕਸ,ਹਵੇਲੀ ਜਲੰਧਰ,ਅੰਕਲ ਜੈਕ,ਕਲਾਉਡ ਕਿਚਨ(ਗੌਰਮੇਟ),ਰਿਸ਼ਿਕਾ ਫੂਡਸ  -ਸਤਨਾਮਿਆ ਜੰਕਸ਼ਨ,ਗੌਰਵ ਨਾਗਪਾਲ,ਅਨਿਰੁੱਧ ਠਾਕੁਰ,ਬੈਕ  ਟੂ ਸੋਰਸ-ਕੈਫੇ ਵੇਲਬੀਇੰਗ,ਸਪਾਰਟਨ ,ਪਾਲ ਢਾਬਾ,ਓਰਿਕਾ,ਢਾਬਾ 7,ਬਾਬਾ ਡੇਅਰੀ, ਸਿੰਧੀ ਸਵੀਟਸ ,ਕਟਾਨੀ 35,ਕਿੰਗ ਹਿਲਸ ਟਰੇਵਲਸ,ਕਰਤਾਰ ਬੇਕਰੀ ਦਾ ਸਨਮਾਨ ਕੀਤਾ ਗਿਆ।

ਐਸਆਰਐਸ ਫਾਊਂਡੇਸ਼ਨ ਦੇ ਡਾਇਰੈਕਟਰ ਡਾ. ਸਾਜਨ ਸ਼ਰਮਾਂ ਨੇ ਕਿਹਾ ਕਿ ਸਾਡੀ ਸੰਸਥਾ ਪੰਜਾਬ ਰਾਜ ਦੇ ਰੈਸਤਰਾਂ ਤੇ ਫੂਡ ਜਾਇੰਟਸ ਨੂੰ ਸੰਸਾਰ ਪੱਧਰ ‘ਤੇ ਪ੍ਰਸਿੱਧ ਕਰਨ ਲਈ ਯਤਨਸ਼ੀਲ ਹੈ।ਇਸੇ ਮੰਤਵ ਲਈ ਸਾਡੀ ਸੰਸਥਾ ਵਲੋਂ ਇਹ ਸਮਾਗਾਮ ਕਰਵਾਇਆ ਗਿਆ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕਾਰਜ ਜਾਰੀ ਰਹਿਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਸੀ ਪਠਾਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਤੇ ਮੋਗੇ ਤੋਂ ਵਿਧਾਇਕ ਹਰਜੋਤ ਕਮਲ ਸਿੰਘ ਅਤੇ ਐਸਐਸਪੀ ਚੰਡੀਗੜ੍ਹ ਹਾਜ਼ਰ ਸਨ।

 

Deputy CM Soni confers awards upon 22 entrepreneurs of food industry

 

  • Called them the harbingers of change

 

Chandigarh, December 21

 

Calling the entrepreneurs of the food industry as heralds of transformation, Deputy Chief Minister O.P. Soni on Tuesday conferred upon 22 owners of Restaurants and Food Joints here in a function organized by RS Foundation.

 

Addressing the gathering. Mr. Soni said that these restaurants and food joints have played a vanguard role to bolster the tourism sector in the state. He said that the Punjab government was committed to further developing the tourism and food-related industry in the state.

 

Specially attended the function, Renowned Chef Padam Shree Sanjeev Kapoor said that Punjabi food is becoming more and more popular all over the world but the owners of the restaurants of Punjab should pay special attention to the nutritional value of the food.

 

On this occasion, Anmol Kwatra, Anish Slath, YP Sikka, Abhishek Dutt, Pilot Arun Hooda, Dr. Kanupreet Arora and Owners of Murthy Foods, Bhaina Da Dhaba, Barista Khanna, Oven Express, Lifestyle Hotels & Resorts, Dimsum Box, Haveli Jalandhar, Uncle Jack, Cloud Kitchen (Gourmet), Rishika Foods, Satnamia Junction, Gaurav Nagpali, Anirudh Thakur, Back to Source-Cafe Wellbeing, Spartan, Pal Dhaba, Orika, Dhaba 7, Baba Dairy, Sindhi Sweets, Katani 35, King Hills Travels and Kartar Bakery, have got the awards.

 

Director SRS Foundation, Dr. Sajan Sharma said that our organization is striving hard to make the restaurants and Food Joints of the state of Punjab, famous all over the world. Among others present on the occasion included MLA Gurpreet Singh GP from Bassi Pathana and MLA Harjot Kamal Singh from Moga and SSP Chandigarh Kuldeep Singh Chahal.


सोनी द्वारा पंजाब की फूड इंडस्ट्री के 22  रेस्तरां/ फूड जाइंट का सम्मान


चंडीगढ़, 21 दिसंबरः


पंजाब के उप मुख्यमंत्री श्री ओम प्रकाश सोनी द्वारा पंजाब राज्य की फूड इंडस्ट्री से जुड़े 22 रेस्तरां और फूड जाइंटस के मालिकों का सम्मान किया गया।


एस.आर.एस.फाउंडेशन की तरफ से करवाए गए इस समागम को संबोधन करते हुये श्री सोनी ने कहा कि पंजाब राज्य के पर्यटन उद्योग को प्रफुलित करने में राज्य के रेस्तरां और फूड जाइंटस का अहम रोल है। उन्होंने कहा कि पंजाब सरकार राज्य में पर्यटन और फूड से सम्बन्धित इंडस्ट्री को और प्रफुल्लित करने के लिए वचनबद्ध है।


समागम में विशेष तौर पर उपस्थित मशहूर सेफ पद्म श्री संजीव कपूर ने इस मौके पर बोलते हुये कहा कि पंजाबी फूड पूरी दुनिया में दिनों-दिन मशहूर होता जा रहा है और पंजाब के रेस्तरां और फूड जाइंटस के मालिकों को खाने के पौष्टिक तत्वों को बरकरार रखने की तरफ विशेष ध्यान देना चाहिए।


इस मौके पर अनमोल कवात्रा, अनीश स्लाथ, वाई.पी. सिक्का, अभिषेक दत्त, पायलट अरुण हुडा, डा कनुप्रीत अरोड़ा, मूर्ति फूडस, भैनां का ढाबा, बरिसता खन्ना, ओवन ऐक्सप्रैस, लाइफस्टाइल होटल और रिज़ॉर्टस, डिमसम बॉक्स, हवेली जालंधर, अंकल जैक, क्लाउड किचन(गौरमेट), रिशिका फूडस -सतनामिया जंकशन, गौरव नागपाल, अनिरुद्ध ठाकुर, बैक टू सोर्स-केफे वेलबीइंग,स्पार्टन, पाल ढाबा, ओरिका, ढाबा 7, बाबा डेयरी, सिंधी स्वीट्स, कटानी 35, किंग हिल्स ट्रैवल्स, करतार बेकरी का सम्मान किया गया।


एसआरएस फाऊंडेशन के डायरैक्टर डा. साजन शर्मा ने कहा कि हमारी संस्था पंजाब राज्य के रेस्तरां और फूड जाइंटस को संसार स्तर पर प्रसिद्ध करने के लिए यत्नशील है। इसी मंतव्य के लिए हमारी संस्था की तरफ से यह समागाम करवाया गया है और भविष्य में भी इस तरह के कार्य जारी रहेंगे।


इस मौके पर दूसरों के इलावा बसी पठाना से विधायक गुरप्रीत सिंह जीपी और मोगा से विधायक हरजोत कमल सिंह और एसएसपी चंडीगढ़ उपस्थित थे
——

Related Articles

Leave a Reply

Your email address will not be published. Required fields are marked *

Back to top button
error: Sorry Content is protected !!