
ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸਾਰੇ ਆਗੂ ਅਤੇ ਵਰਕਰਾਂ ਸਹਿਬਾਨ ਦੀ ਮੰਗ ਅਨੁਸਾਰ ਪਾਰਟੀ ਦੀ ਭਰਤੀ ਵਾਪਸ ਕਰਨ ਦੀਆਂ ਤਰੀਕਾਂ ਵਿੱਚ ਤਿੰਨ ਦਿਨਾਂ ਦਾ ਵਾਧਾ ਕਰਦੇ ਹੋਏ ਇਸ ਨੂੰ 28 ਫਰਵਰੀ ਸ਼ਾਮ 5 ਵਜੇ ਤੱਕ ਕਰਨ ਦਾ ਐਲਾਨ ਕੀਤਾ।
ਸ਼੍ਰੋਮਣੀ ਅਕਾਲੀ ਦਲ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ 27 ਫਰਵਰੀ ਨੂੰ ਹੋਵੇਗੀ: ਡਾ. ਚੀਮਾ।
25 ਫਰਵਰੀ: ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸਾਰੇ ਆਗੂ ਅਤੇ ਵਰਕਰਾਂ ਸਹਿਬਾਨ ਦੀ ਮੰਗ ਅਨੁਸਾਰ ਪਾਰਟੀ ਦੀ ਭਰਤੀ ਵਾਪਸ ਕਰਨ ਦੀਆਂ ਤਰੀਕਾਂ ਵਿੱਚ ਤਿੰਨ ਦਿਨਾਂ ਦਾ ਵਾਧਾ ਕਰਦੇ ਹੋਏ ਇਸ ਨੂੰ 28 ਫਰਵਰੀ ਸ਼ਾਮ 5 ਵਜੇ ਤੱਕ ਕਰਨ ਦਾ ਐਲਾਨ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ, ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੀ ਭਰਤੀ ਨੂੰ ਲੈ ਕੇ ਸਾਰੇ ਪੰਜਾਬ ਅਤੇ ਦੂਜੇ ਸੂਬਿਆ ਵਿੱਚ ਭਾਰੀ ਉਤਸ਼ਾਹ ਹੈ ਅਤੇ ਵਰਕਰ ਇਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਦਿਨ-ਰਾਤ ਜੁਟੇ ਹੋਏ ਹਨ। ਅੱਜ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਲਾਈਨਾਂ ਲਗਾ ਕੇ ਆਪੋ-ਆਪਣੀ ਭਰਤੀ ਸਰਕਲ ਡੈਲੀਗੇਟਾਂ ਦੀਆਂ ਲਿਸਟਾਂ ਅਤੇ ਭਰਤੀ ਫੀਸ ਸਮੇਤ ਜਮਾ ਕਰਵਾਂਉਦੇ ਰਹੇ। ਉਹਨਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਸਹਿਬਾਨਾਂ ਨੇ ਪਾਰਟੀ ਦੇ ਵਰਕਿੰਗ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੂੰ ਬੇਨਤੀ ਕੀਤੀ ਸੀ ਕਿ ਭਰਤੀ ਜਮਾ ਕਰਵਾਉਣ ਦੀ ਆਖਰੀ ਤਰੀਕ ਵਿੱਚ ਵਾਧਾ ਕੀਤਾ ਜਾਵੇ। ਵਰਕਰਾਂ ਦੀ ਮੰਗ ਤੇ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਨੇ ਆਪਸੀ ਵਿਚਾਰ-ਵਟਾਂਦਰਾਂ ਕਰਨ ਤੋਂ ਬਾਅਦ ਉਪਰੋਕਤ ਫੈਸਲਾ ਲਿਆ ਹੈ।
ਡਾ. ਚੀਮਾ ਨੇ ਇਹ ਵੀ ਦੱਸਿਆ ਕਿ ਪੂਰੀ ਭਰਤੀ ਪ੍ਰਕਿਰਿਆ ਦੀ ਵਿਸਥਾਰ ਵਿੱਚ ਸਮੀਖਿਆ ਕਰਨ ਲਈ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਦੀ ਇੱਕ ਜਰੂਰੀ ਮੀਟਿੰਗ 27 ਫਰਵਰੀ, 2025 ਨੂੰ ਬਾਅਦ ਦੁਪਿਹਰ 2 ਵਜੇ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ। ਜਿਸ ਵਿੱਚ ਸਾਰੀ ਸਮੀਖਿਆ ਕਰਨ ਤੋਂ ਬਾਅਦ ਵਿਧੀਵਧ ਅਗਲਾ ਪ੍ਰੋਗਰਾਮ ਉਲਿਕਿਆ ਜਾਵੇਗਾ। ਡਾ. ਚੀਮਾ ਨੇ ਸਾਰੇ ਪਾਰਟੀ ਆਗੂਆਂ, ਵਰਕਰ ਸਹਿਬਾਨ ਅਤੇ ਅਬਜਰਵਰ ਸਹਿਬਾਨ ਦਾ ਭਰਤੀ ਪ੍ਰਕਿਰਿਆ ਵਿੱਚ ਪਾਏ ਜਾ ਰਹੇ ਅਥਾਹ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ।