ਚੰਨੀ ਤੋਂ ਨਹੀਂ ਹੁੰਦੇ ਮਸਲੇ ਹੱਲ, ਕੋਈ ਨਹੀਂ ਮੰਨਦਾ ਚੰਨੀ ਦੀ ਗੱਲ , ਮੁਲਾਜ਼ਮਾਂ ਨੇ ਲਾਈ ਮੋਹਰ
ਚੰਨੀ ਸਰਕਾਰ ਦੇ ਕੇਵਲ ਲਾਰੇ, ਮੁਲਾਜ਼ਮਾਂ ਨੇ ਵੀ ਲਾਈ ਮੋਹਰ
ਚੰਡੀਗੜ੍ਹ ਅੱਜ ਚੰਡੀਗੜ੍ਹ ਵਿਖੇ ਸਥਿਤ ਡਾਇਰੈਟੋਰੇਟਜ਼ ਦੇ ਮੁਲਾਜ਼ਮਾਂ ਵੱਲੋਂ ਵੀ ਸੈਕਟਰ-17 ਵਿਖੇ ਰੈਲੀ ਕਰਕੇ ਚੰਨੀ ਵੱਲੋਂ ਕੀਤੇ ਐਲਾਨਾਂ ਕੇਵਲ ਐਲਾਨ ਹੀ ਹਨ ਤੇ ਮੋਹਰ ਲਗਾ ਦਿੱਤੀ ਹੈ। ਜਦਕਿ ਚੰਨੀ ਸਾਬ ਵੱਲੋਂ ਇਸ ਸਬੰਧੀ ਆਪਣੀ ਪ੍ਰੈਸ ਕਾਨਫਰੈਸ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਮਿਤੀ 03-11-2021 ਨੂੰ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਇਸਦੀ ਸਚਾਈ ਜਾਨਣ ਲਈ ਜਦ ਮੁੱਖ ਮੁਲਾਜ਼ਮ ਆਗੂ ਸੁਖਚੈਨ ਖਹਿਰਾ ਜੀ ਤੋਂ ਪੁੱਛਿਆ ਗਿਆ ਤਾਂ ੳਹਨਾਂ ਨੇ ਦੱਸਿਆ ਕਿ ਚੰਨੀ ਸਾਬ ਵੱਲੋਂ ਕੀਤੇ ਐਲਾਨ ਕੇਵਲ ਐਲਾਨ ਹੀ ਹਨ ਉਹਨਾਂ ਨੂੰ ਕੋਈ ਲਾਗੂ ਨਹੀਂ ਕਰ ਰਿਹਾ, ਇਸ ਸਬੰਧੀ ਉਹਨਾ ਚਾਨਣਾ ਪਾਇਆ ਕਿ ਚੰਨੀ ਸਰਕਾਰ ਵੱਲੋਂ ਮੁਲਜ਼ਮਾਂ ਨਾਲ ਮਿਤੀ 01-11-2021 ਨੂੰ ਹੋਈ ਮੀਟਿੰਗ ਵਿੱਚ ਜਿਹੜੀਆਂ ਮੰਨੀਆਂ ਮੰਗਾਂ ਸਬੰਧੀ 03-11-2021 ਨੂੰ ਜੋ ਪੱਤਰ ਜਾਰੀ ਕੀਤਾ ਗਿਆ ਸੀ, ਉਹ ਕੇਵਲ ਮੁਲਾਜ਼ਮ ਜੱਥੇਬੰਦੀਆਂ ਨੂੰ ਮੰਗਾਂ ਮੰਨਣ ਸਬੰਧੀ ਭਰੋਸਾ ਜਤਾਉਣ ਲਈ ਇੱਕ ਪੱਤਰ ਸੀ, ਜਿਸ ਬਾਬਤ ਰੂਲਾਂ ਵਿੱਚ ਲੋੜੀਦੀਆਂ ਸੋਧਾ ਕਰਦੇ ਹੋਏ ਨੋਟੀਫੇਕਸ਼ਨ ਬਾਅਦ ਵਿੱਚ ਜਾਰੀ ਹੋਣਾ ਸੀ, ਜੋ ਖਬਰ ਲਿਖੇ ਜਾਣ ਤੱਕ ਜਾਰੀ ਨਹੀਂ ਹੋਇਆ ਹੈ ।
ਇਸਤੋਂ ਇਲਾਵਾ ਖਹਿਰਾ ਨੇ ਇਹ ਵੀ ਦੱਸਿਆ ਕਿ ਚੰਨੀ ਸਾਬ ਵੱਲੋਂ ਮਿਤੀ 01-11-2021 ਨੂੰ ਇੱਕ ਹੋਰ ਮੰਗ ਵੀ ਮੰਨੀ ਸੀ ਜਿਸ ਅਨੁਸਾਰ ਮੁਲਾਜ਼ਮਾਂ ਨੂੰ ਦਿੱਤਾ ਜਾਣ ਵਾਲਾ 11% ਡੀ.ਏ. ਮਿਤੀ 01-07-2021 ਤੋਂ ਦੇਣ ਸਬੰਧੀ ਉਹਨਾਂ ਵੱਲੋਂ ਆਪਣੀ ਪ੍ਰੈਸ ਕਾਨਫਰੈਸ ਵਿੱਚ ਵੀ ਘੋਸ਼ਿਤ ਕੀਤਾ ਸੀ, ਪ੍ਰੰਤੂ ਉਸਨੂੰ ਵੀ ਮਿਤੀ 01-07-2021 ਦੀ ਵਜਾਏ ਮਿਤੀ 01-11-2021 ਤੋਂ ਲਾਗੂ ਕਰ ਦਿੱਤਾ ਗਿਆ। ਇਸਤੋਂ ਇਲਾਵਾ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਰਾਜ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਵੀ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ ਵਾਧਾ ਨਾ ਦਿੰਦੇ ਹੋਏ ਬਹੁਤ ਥੋੜਾ ਵਾਧਾ ਦਿੱਤਾ ਗਿਆ ਹੈ। ਇਸ ਮੌਕੇ ਹਾਜ਼ਰ ਰੰਜੀਵ ਸ਼ਰਮਾਂ, ਅਮਰਜੀਤ ਸਿੰਘ, ਮਨਦੀਪ ਸਿੰਘ ਸਿੱਧੂ, ਸੁਖਚੈਨ ਸਿੰਘ, ਸੁਖਵਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੰਨੀ ਸਰਕਾਰ ਵੱਲੋਂ ਕੀਤੇ ਜਾ ਰਹੇ ਐਲਾਨਾਂ ਨੂੰ ਕੌਣ ਲਾਗੂ ਨਹੀਂ ਕਰ ਰਿਹਾ ਅਤੇ ਉਹ ਕੌਣ ਲੋਕ ਹਨ ਜਿਹੜੇ ਸਰਕਾਰ ਵਿੱਚ ਬੈਠਕੇ ਸਰਕਾਰ ਨੂੰ ਹੀ ਡੋਬਣ ਦੀ ਤਿਆਰੀ ਕਰ ਰਹੇ ਹਨ, ਸੋਚਣ ਵਾਲਾ ਵਿਸ਼ਾ ਹੈ। ਇਸਤੋਂ ਇਲਾਵਾ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਰਾਜ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਵੀ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ ਵਾਧਾ ਨਾ ਦਿੰਦੇ ਹੋਏ ਬਹੁਤ ਥੋੜਾ ਵਾਧਾ ਦਿੱਤਾ ਗਿਆ ਹੈ। ਇਹਨਾਂ ਆਗੂਆ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਜੇਕਰ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਜਿਵੇਂ ਕਿ 01-01-2016 ਤੋਂ ਬਾਅਦ ਭਰਤੀ/ਤਰੱਕੀ ਵਾਲੇ ਮੁਲਾਜ਼ਮਾਂ ਨੂੰ 15% ਦਾ ਵਾਧਾ, ਰਹਿੰਦਾ ਡੀ.ਏ. ਅਤੇ 11% ਡੀ.ਏ. ਮਿਤੀ 01-07-2021 ਤੋਂ, 200/-ਰੁ. ਜਜੀਆ ਟੈਕਸ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਪਰਖਕਾਲ ਸਮੇਂ ਦੌਰਾਨ ਪੂਰੀ ਤਨਖਾਹ ਅਤੇ ਇਹ ਸਮਾਂ ਘੱਟ ਕਰਨ ਸਬੰਧੀ ਫੈਸਲੇ ਜਲਦ ਨਾ ਲਏ ਗਏ ਅਤੇ ਪੈਨਸ਼ਨਰਾਂ ਨੂੰ ਤਨਖਾਹ ਕਮਿਸ਼ਨ ਮੁਤਾਬਿਕ 2.59 ਦਾ ਵਾਧਾ ਜਲਦ ਨਹੀਂ ਕੀਤੀ ਤਾਂ ਆਉਣ ਵਾਲੇ ਥੋੜੇ ਸਮੇਂ ਵਿੱਚ ਹੀ ਸਰਕਾਰੀ ਤੰਤਰ ਜਾਮ ਹੋ ਸਕਦਾ ਹੈ । ਇਸਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਵੀ ਕਾਂਗਰਸ ਸਰਕਾਰ ਨੂੰ ਇਸਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਰੈਲੀ ਦੌਰਾਨ ਕੰਵਲਜੀਤ ਕੌਰ, ਬਲਵਿੰਦਰ ਕੌਰ, ਰਾਮ ਸਿੰਘ, ਜਜਿੰਦਰ ਸਿੰਘ, ਰੋਬਟ ਮਸੀਹ, ਜਸਪਾਲ ਸਿੰਘ ਕਪਿਲ ਆਦਿ ਪ੍ਰਮੁੱਖ ਆਗੂ ਹਾਜ਼ਰ ਰਹੇ।