Punjab
ਕਰੋਨਾ ਵਿੱਚ ਕਲਾਸਾਂ ਨਹੀਂ ਲਗਦੀਆਂ ਫੇਰ ਵੀ ਪ੍ਰਾਈਵੇਟ ਸਕੂਲ ਲੈ ਰਹੇ ਫੀਸਾਂ , ਪ੍ਰਾਈਵੇਟ ਸਕੂਲਾਂ ਤੇ ਵੱਡਾ ਐਕਸ਼ਨ ਲੈਣ ਦਾ ਹੁਕਮ
ਬੱਚਿਆਂ ਨੂੰ ਵੱਟਸ ਐਪ ਗਰੁੱਪਾਂ ਚ ਕਰਦੇ ਨੇ ਬੇਇੱਜਤ
ਪ੍ਰਾਈਵੇਟ ਸਕੂਲਾਂ ਦੇ ਮਾਪੇ ਮਿਲੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ , ਕਿਹਾ ਕਰੋਨਾ ਵਿੱਚ ਕਲਾਸਾਂ ਨਹੀਂ ਲਗਦੀਆਂ ਫੇਰ ਵੀ ਪ੍ਰਾਈਵੇਟ ਸਕੂਲ ਲੈ ਰਹੇ ਫੀਸਾਂ ।ਬੱਚਿਆਂ ਨੂੰ ਵੱਟਸ ਐਪ ਗਰੁੱਪਾਂ ਚ ਕਰਦੇ ਨੇ ਬੇਇੱਜਤ ਤੇ ਕਈ ਬੱਚਿਆਂ ਨੂੰ ਸਕੂਲਾਂ ਚੋ ਵੀ ਕੱਢਿਆ।
-ਸਿੱਖਿਆ ਮੰਤਰੀ ਪਰਗਟ ਸਿੰਘ ਨੇ ਮੌਕੇ ਤੇ ਹੀ ਸਕੱਤਰ ਸਿੱਖਿਆ ਨੂੰ ਫੋਨ ਕਰਕੇ ਕੋਵਿਡ ਸਮੇਂ ਦੀ ਫੀਸ ਤੁਰੰਤ ਘਟਾਉਣ ਦੇ ਹੁਕਮ ਦਿੱਤੇ ਅਤੇ ਵਿਸ਼ੇਸ਼ ਹਦਾਇਤ ਕੀਤੀ ਕਿ ਜਿਹੜੇ ਫੀਸ ਲਈ ਬੱਚਿਆਂ ਦੀ ਬੇਇੱਜਤੀ ਕਰਦੇ ਹਨ ਜਾਂ ਸਕੂਲਾਂ ਚੋ ਕੱਢ ਰਹੇ ਹਨ ਉਹਨਾਂ ਬਾਰੇ ਪਤਾ ਕੀਤਾ ਜਾਵੇ। ਉਹਨਾਂ ਤੇ ਸਖਤ ਐਕਸ਼ਨ ਲਿਆ ਜਾਵੇਗਾ। ਕਿਹਾ ਜੇ ਕਿਸੇ ਸਕੂਲ ਨੇ ਬੱਚਿਆਂ ਨੂੰ ਕੁਝ ਕਿਹਾ ਤਾਂ ਇਹ ਸਹਿਣ ਨਹੀਂ ਹੋਵੇਗਾ। ਮਾਪਿਆਂ ਨਾਲ ਗੱਲ ਕਰੋ।
ਨਾਲ ਹੀ ਇੱਕ ਮਾਪੇ ਨੇ ਕਿਹਾ ਕਿ ਸਕੂਲ ਵਾਲਿਆਂ ਨੇ ਉਸਤੇ ਹਮਲਾ ਕਰਵਾਇਆ। ਸਿੱਖਿਆ ਮੰਤਰੀ ਨੇ ਮੌਕੇ ਤੇ ਹੀ SSP ਨੂੰ ਇਸਦੀ ਜਾਂਚ ਕਰਨ ਲਈ ਕਿਹਾ। ਕਿਹਾਂ ਜਾਂਚ ਕਰਕੇ ਜਲਦ ਉਨ੍ਹਾਂ ਨੂੰ ਦੱਸਿਆ ਜਾਵੇ। ਕਿਸੇ ਤਰਾਂ ਦੀ ਗੁੰਡਾ ਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।