Punjab

80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ, ਦਿਵਿਆਂਗ ਵਿਅਕਤੀਆਂ, ਕੋਵਿਡ ਮਰੀਜਾਂ ਨੂੰ ਵੋਟ ਪਾਉਣ ਲਈ ਉਤਸਾਹਿਤ ਕਰਨ ਲਈ ਦਿੱਤੀ ਜਾਵੇਗੀ ਪੋਸਟਲ ਬੈਲਟ ਸਹੂਲਤ

80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ, ਦਿਵਿਆਂਗ ਵਿਅਕਤੀਆਂ, ਕੋਵਿਡ ਮਰੀਜਾਂ ਨੂੰ ਵੋਟ ਪਾਉਣ ਲਈ ਉਤਸਾਹਿਤ ਕਰਨ ਲਈ ਦਿੱਤੀ ਜਾਵੇਗੀ ਪੋਸਟਲ ਬੈਲਟ ਸਹੂਲਤ

 

ਪੰਜਾਬ ਦੇ ਸੀਈਓ ਨੇ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ 30 ਵੋਟਰ ਜਾਗਰੂਕਤਾ ਵੈਨਾਂ ਕੀਤੀਆਂ ਲਾਂਚ

 

ਚੰਡੀਗੜ, 6 ਦਸੰਬਰ:

 

ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਪਾਉਣ ਲਈ ਉਤਸਾਹਿਤ ਕਰਨ ਲਈ, ਭਾਰਤੀ ਚੋਣ ਕਮਿਸਨ (ਈਸੀਆਈ) ਵੱਲੋਂ 80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ, ਦਿਵਿਆਂਗਾਂ (40 ਫ਼ੀਸਦੀ ਤੋਂ ਵੱਧ) ਅਤੇ ਕੋਵਿਡ-19 ਪਾਜੇਟਿਵ ਮਰੀਜਾਂ ਨੂੰ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਦੱਸਿਆ ਕਿ ਸੂਬੇ ਦੇ ਕੁੱਲ 2.09 ਕਰੋੜ ਵੋਟਰਾਂ ਵਿੱਚੋਂ 5.33 ਲੱਖ ਤੋਂ ਵੱਧ ਲੋਕ 80 ਸਾਲ ਤੋਂ ਵੱਧ ਉਮਰ ਵਾਲੇ ਹਨ ਜਦਕਿ 1.34 ਲੱਖ ਤੋਂ ਵੱਧ ਲੋਕ ਦਿਵਿਆਂਗ ਵਿਅਕਤੀਆਂ ਦੀ ਸ੍ਰੇਣੀ ਵਿੱਚ ਆਉਂਦੇ ਹਨ।

 

ਉਹਨਾਂ ਕਿਹਾ, “ਅਸੀਂ ਦਿਵਿਆਂਗ ਵਿਅਕਤੀਆਂ ਅਤੇ 80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਨੂੰ ਪੋਲਿੰਗ ਸਟੇਸਨਾਂ ‘ਤੇ ਆ ਕੇ ਆਪਣੀ ਵੋਟ ਪਾਉਣ ਲਈ ਉਤਸਾਹਿਤ ਕਰਦੇ ਹਾਂ ਪਰ ਜੇਕਰ ਉਹ ਆਪਣੀ ਸਿਹਤ ਸਥਿਤੀ ਕਾਰਨ ਪੋਲਿੰਗ ਸਟੇਸਨ ‘ਤੇ ਆ ਕੇ ਵੋਟ ਪਾਉਣ ਤੋਂ ਅਸੱਮਰਥ ਹਨ ਤਾਂ ਈਸੀਆਈ ਨੇ ਇਹਨਾਂ ਲਈ ਪੋਸਟਲ ਬੈਲਟ ਦੀ ਸਹੂਲਤ ਪ੍ਰਦਾਨ ਕੀਤੀ ਹੈ।“ ਉਹਨਾਂ ਅੱਗੇ ਕਿਹਾ ਕਿ ਦਿਵਿਆਂਗ ਵਿਅਕਤੀ ਪੋਲਿੰਗ ਬੂਥਾਂ ‘ਤੇ ਪਹੁੰਚਣ ਲਈ ਪਿਕ ਐਂਡ ਡਰਾਪ ਸਹੂਲਤ ਵੀ ਪ੍ਰਾਪਤ ਕਰ ਸਕਦੇ ਹਨ।

ਡਾ. ਰਾਜੂ ਨੇ ਦੱਸਿਆ ਕਿ ਭਾਰਤੀ ਪਾਸਪੋਰਟ ਰੱਖਣ ਵਾਲੇ ਐਨ.ਆਰ.ਆਈ. ਵੋਟਰਾਂ ਨੂੰ ਉਤਸਾਹਿਤ ਕਰਨ ਲਈ ਵੋਟਿੰਗ ਤਰਜੀਹ ਆਦਿ ਸਮੇਤ ਵਿਸੇਸ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਉਹ ਬਿਨਾਂ ਕਿਸੇ ਮੁਸਕਲ ਦੇ ਆਪਣੀ ਵੋਟ ਪਾ ਸਕਣ। ਉਨਾਂ ਕਿਹਾ ਕਿ ਵੋਟਰਾਂ ਦੀ ਸਹੂਲਤ ਲਈ ਐਨਐਸਐਸ, ਐਨਸੀਸੀ ਅਤੇ ਭਾਰਤ ਸਕਾਊਟਸ ਐਂਡ ਗਾਈਡਾਂ ਦੇ ਲਗਭਗ 1.5 ਲੱਖ ਵਲੰਟੀਅਰਾਂ ਨੂੰ ਲਗਾਇਆ ਗਿਆ ਹੈ।

 

ਉਨਾਂ ਕਿਹਾ ਕਿ ਟਰਾਂਸਜੈਂਡਰ ਦੇ ਵੋਟਰਾਂ ਨੂੰ ਵੋਟ ਪਾਉਣ ਲਈ ਉਤਸਾਹਿਤ ਕਰਨ ਲਈ “ਮਹਿਲਾ, ਪੁਰਸ ਅਤੇ ਟਰਾਂਸਜੈਂਡਰ, ਲੋਕਤੰਤਰ ਵਿੱਚ ਸਭ ਬਰਾਬਰ” ਦੇ ਨਾਅਰੇ ਤਹਿਤ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।

 

ਉਨਾਂ ਅੱਗੇ ਕਿਹਾ ਕਿ ਸਰਵਿਸ ਵੋਟਰ, ਦਿਵਿਆਂਗ ਵਿਅਕਤੀ, ਟਰਾਂਸਜੈਂਡਰ ਅਤੇ ਨੌਜਵਾਨ ਵੋਟਰਾਂ ਦੀਆਂ ਸ੍ਰੇਣੀਆਂ ਦੇ ਵੋਟਰ ਸੂਚੀ ਵਿੱਚ ਸ਼ਾਮਲ ਨਾ ਕੀਤੇ ਗਏ ਯੋਗ ਵੋਟਰਾਂ ਨੂੰ ਸਾਮਲ ਕਰਨ ਲਈ ਵਿਸੇਸ ਸੋਧ ਮੁਹਿੰਮ ਚਲਾਈ ਜਾ ਰਹੀ ਹੈ।

 

ਸੀਈਓ ਪੰਜਾਬ ਨੇ ਇਸ ਦੌਰਾਨ ਐਲਈਡੀ ਅਤੇ ਆਡੀਓ ਸਿਸਟਮ ਨਾਲ ਲੈਸ 30 ਮੋਬਾਈਲ ਵੈਨਾਂ ਵੀ ਲਾਂਚ ਕੀਤੀਆਂ ਹਨ, ਜੋ ਵੋਟਰਾਂ ਨੂੰ ਜਾਗਰੂਕ ਕਰਨ, ਵੋਟਰ ਰਜਿਸਟ੍ਰੇਸਨ ਅਤੇ ਵੋਟਾਂ ਵਾਲੇ ਦਿਨ ਵੋਟ ਪਾਉਣ ਦਾ ਸੁਨੇਹਾ ਦੇਣ ਲਈ ਸੂਬੇ ਭਰ ਵਿੱਚ ਚੱਲਣਗੀਆਂ। ਉਨਾਂ ਕਿਹਾ ਕਿ ਛੋਟੇ ਜਿਿਲਆਂ ਨੂੰ ਇੱਕ-ਇੱਕ ਵੈਨ ਜਦਕਿ ਵੱਡੇ ਜਿਿਲਆਂ ਨੂੰ ਦੋ ਵੈਨਾਂ ਦਿੱਤੀਆਂ ਜਾਣਗੀਆਂ ਅਤੇ ਇਹ ਵੈਨਾਂ ਵਿੱਚ ਲੋਕਾਂ ਨੂੰ ਉਹਨਾਂ ਦੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਤਹਿਤ ਆਡੀਓ-ਵਿਜੂਅਲ ਸੰਦੇਸ, ਵੀਡੀਓ ਕਲਿੱਪ ਅਤੇ ਜਿੰਗਲ ਚਲਾਏ ਜਾਣਗੇ।

 

ਚੋਣਾਂ ਦੌਰਾਨ ਸੁਰੱਖਿਆ ਬਲਾਂ ਦੀ ਲੋੜ ਬਾਰੇ ਦੱਸਦਿਆਂ, ਡਾ. ਰਾਜੂ ਨੇ ਕਿਹਾ ਕਿ ਉਨਾਂ ਨੂੰ ਜ਼ਿਲਾ ਮੁਖੀਆਂ ਤੋਂ 700 ਕੰਪਨੀਆਂ ਦੀ ਮੰਗ ਪ੍ਰਾਪਤ ਹੋਈ ਹੈ ਅਤੇ ਸਮੀਖਿਆ ਤੋਂ ਬਾਅਦ ਅੰਤਿਮ ਮੰਗ ਭੇਜ ਦਿੱਤੀ ਜਾਵੇਗੀ।

 

ਉਨਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਸੂਬਾ ਸਰਕਾਰ ਨੇ 340 ਕਰੋੜ ਰੁਪਏ ਦਾ ਢੁੱਕਵਾਂ ਬਜਟ ਅਲਾਟ ਕੀਤਾ ਹੈ।

 

ਜਿਕਰਯੋਗ ਹੈ ਕਿ, ਡਿਪਟੀ ਚੋਣ ਕਮਿਸ਼ਨਰ (ਡੀਈਸੀ) ਈਸੀਆਈ ਨਿਤੇਸ਼ ਕੁਮਾਰ ਵਿਆਸ ਨੇ ਸ਼ਨੀਵਾਰ ਨੂੰ ਰਾਜ ਵਿੱਚ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜਿਲਾ ਚੋਣ ਅਫਸਰਾਂ (ਡੀਈਓਜ) ਅਤੇ ਸੀਪੀਜ/ਐਸਐਸਪੀਜ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ ਸੀ।

ਡੱਬੀ:

ਕੁੱਲ ਵੋਟਰ: 20918499

 

ਪੁਰਸ਼: 11015475

 

ਔਰਤਾਂ: 9902354

 

ਹੋਰ: 670

 

80 ਸਾਲ ਤੋਂ ਵੱਧ ਉਮਰ ਵਾਲੇ ਵੋਟਰ: 533111

 

ਪ੍ਰਵਾਸੀ ਭਾਰਤੀ: 1606

 

ਸੇਵਾ ਚੋਣਕਾਰ: 111614

ਕੁੱਲ ਪੋਲਿੰਗ ਸਟੇਸਨ: 24689

 

ਕੁੱਲ ਪੋਲਿੰਗ ਸਟੇਸਨ ਸਥਾਨ: 14751

Related Articles

Leave a Reply

Your email address will not be published. Required fields are marked *

Back to top button
error: Sorry Content is protected !!