ਕਾਰਵਾਈ ਕਰਨ ‘ਤੇ ਕੋਈ ਰੋਕ ਨਹੀਂ ਤਾਂ ਕਿਉਂ ਨਹੀਂ ਸਰਕਾਰ ਨੇ ਕੀਤੀ ਕਾਰਵਾਈ
ਡਰੱਗ ਮਾਮਲੇ ਵਿਚ ਹਾਈਕੋਰਟ ਨੇ ਲਗਾਈ ਪੰਜਾਬ ਸਰਕਾਰ ਨੂੰ ਫਟਕਾਰ
ਹਾਈਕੋਰਟ ਨੇ ਕਿਹਾ, ਕਾਰਵਾਈ ਕਰਨ ‘ਤੇ ਕੋਈ ਰੋਕ ਨਹੀਂ ਤਾਂ ਕਿਉਂ ਨਹੀਂ ਸਰਕਾਰ ਨੇ ਕੀਤੀ ਕਾਰਵਾਈ
ਪੰਜਾਬ ਦੇ ਹਜ਼ਾਰਾਂ ਕਰੋੜਾਂ ਦੇ ਡਰੱਗ ਰੈਕਟ ਮਾਮਲੇ ਦੀ ਅੱਜ ਹਾਈਕੋਰਟ ਸੁਣਾਈ ਦੌਰਾਨ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਹੈ ਸਾਨੂੰ ਹੈਰਾਨੀ ਹੈ ਕਿ ਸਰਕਾਰ ਨੇ ਇਹਨਾਂ ਤੇ ਹੁਣ ਤਕ ਕਾਰਵਾਈ ਕਿਉਂ ਨਹੀਂ ਕੀਤੀ ਹੈ , ਸਰਕਾਰ ਆਪਣੇ ਵਲੋਂ ਕਾਰਵਾਈ ਸਕਦੀ ਸੀ ਉਸ ਉਪਰ ਤਾ ਕੋਈ ਰੋਕ ਨਹੀਂ ਸੀ । ਹਾਈ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਸਟੇਟਸ ਰਿਪੋਰਟ ਉਤੇ ਤਾਂ ਕਾਰਵਾਈ ਕਰ ਸਕਦੀ ਸੀ ।
ਇਸ ਤੋਂ ਇਲਾਵਾ ਇਸ ਮਾਮਲੇ ‘ਚ ਬਿਕਰਮਜੀਤ ਸਿੰਘ ਮਜੀਠੀਆ ਪਾਰਟੀ ਬਣਾਉਣ ਦੀ ਮੰਗ ਦਾ ਪੰਜਾਬ ਸਰਕਾਰ ਨੇ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਸਟੇਜ਼ ‘ਤੇ ਮਜੀਠੀਆ ਨੂੰ ਪਾਰਟੀ ਬਣਾਉਂਣਾ ਸਹੀ ਨਹੀਂ ਹੈ। ਹਾਈਕੋਰਟ ਨੇ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ , ਹੁਣ ਇਸ ਮਾਮਲੇ ਦੀ ਸੁਣਵਾਈ 9 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ ਅਗਲੀ ਸੁਣਵਾਈ ‘ਤੇ ਹਾਈਕੋਰਟ ਤਹਿ ਕਰ ਸਕਦਾ ਹੈ ਕਿ ਇਸ ਮਾਮਲੇ ਦੀ ਹਾਈਕੋਰਟ ਵਿੱਚ ਰੱਖੀ ਸੀਲਬੰਦ ਰਿਪੋਰਟਸ ਓਪਨ ਕੀਤੇ ਜਾਵੇ ਜਾ ਨਹੀਂ ।