PUNJAB GOVERNOR EXPRESSES DEEP CONDOLENCES OVER THE DEMISE OF GURMEET BAWA
Chandigarh November 21: The Punjab Governor and Administrator, UT, Chandigarh, Shri Banwarilal Purohit expressed deep condolences over the demise of world renowned Punjabi folk singer Gurmeet Bawa .
“The death of the Nightingale of Punjab is a great loss to Punjab and Punjabi folk lovers worldwide’, said Governor and added that Presidential Citation holder, winner of many national and international accolades, Mrs. Bawa will always be remembered for her contribution to folk singing.
Sharing his heartfelt sympathies with the bereaved family, relatives, friends and the artiste fraternity, Governor prayed to the Almighty to grant them courage to bear the immense loss and eternal peace to the departed soul.
ਜਾਬ ਦੇ ਰਾਜਪਾਲ ਵਲੋਂ ਮਸ਼ਹੂਰ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ, 21 ਨਵੰਬਰ: ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਦੁਨੀਆਂ ਭਰ ਵਿੱਚ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ।
ਰਾਜਪਾਲ ਨੇ ਕਿਹਾ ,“ ਬੁੰਲਦ ਆਵਾਜ਼ ਦੀ ਮਲਿਕਾ ਅਤੇ ਲੰਬੀ ਹੇਕ ਵਾਲੀ ਲੋਕ ਗਾਇਕਾ ਦਾ ਦੇਹਾਂਤ ਪੰਜਾਬ ਅਤੇ ਦੁਨੀਆਂ ਭਰ ’ਚ ਵਸਦੇ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।” ਉਨਾਂ ਕਿਹਾ ਕਿ ਰਾਸ਼ਟਰਪਤੀ ਪ੍ਰਸ਼ੰਸਾ ਪੱਤਰ ਧਾਰਕ, ਕਈ ਕੌਮੀ ਅਤੇ ਕੌਮਾਂਤਰੀ ਸਨਮਾਨਾਂ ਨਾਲ ਨਵਾਜ਼ੀ ਜਾਣ ਵਾਲੀ ਸ੍ਰੀਮਤੀ ਬਾਵਾ ਨੂੰ ਲੋਕ ਗਾਇਕੀ ਦੇ ਖੇਤਰ ਵਿੱਚ ਪਾਏ ਪੂਰਨਿਆਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਰਾਜਪਾਲ ਨੇ ਦੁਖੀ ਪਰਿਵਾਰ, ਰਿਸ਼ਤੇਦਾਰਾਂ, ਸਾਕ-ਸਨੇਹੀਆਂ ਅਤੇ ਕਲਾਕਾਰ ਭਾਈਚਾਰੇ ਨਾਲ ਦਿਲੀ ਹਮਦਰਦੀ ਸਾਂਝੀ ਕਰਦਿਆਂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।