ਨਵਜੋਤ ਸਿੱਧੂ ਦਾ ਕੈਪਟਨ ਅਮਰਿੰਦਰ ਤੇ ਤੰਜ : NDPS ਅਪਰਾਧ ਦਰ ਵਿਚ ਪੰਜਾਬ ਨੇ 4 ਸਾਲ ਦੌਰਾਨ ਚੋਟੀ ਦਾ ਸਥਾਨ ਰੱਖਿਆ ਬਰਕਰਾਰ
ਸਰਕਾਰ ਕੋਲ STF ਰਿਪੋਰਟ ਦੇ ਆਧਾਰ ‘ਤੇ ਅੱਗੇ ਵਧਣ ਦੀਆਂ ਸਾਰੀਆਂ ਸ਼ਕਤੀਆਂ ਹਨ,ਐਸ ਟੀ ਐਫ ਰਿਪੋਰਟ ਦੇ ਅਧਾਰ ਤੇ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ :ਨਵਜੋਤ ਸਿੱਧੂ
ਨਾਰਕੋ -ਅੱਤਵਾਦ ਲਈ ਜ਼ਿੰਮੇਵਾਰ ਵੱਡੀਆਂ ਮੱਛੀਆਂ ਨੂੰ ਫੜਨ ਲਈ ਸਮਾਂਬੱਧ ਜਾਂਚ ਸ਼ੁਰੂ ਕੀਤੀ ਜਾਣੀ ਚਾਹੀਦੀ : ਨਵਜੋਤ ਸਿੱਧੂ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤੰਜ ਕਸਦਿਆਂ ਕਿਹਾ ਹੈ ਕਿ 2017 ਵਿੱਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਅਸੀਂ 4 ਹਫ਼ਤਿਆਂ ਵਿੱਚ ਨਸ਼ਿਆਂ ਦਾ ਲੱਕ ਤੋੜ ਦੇਵਾਂਗੇ ਪਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀਆਂ 2017 ਤੋਂ 2020 ਦੀਆਂ ਰਿਪੋਰਟਾਂ ਅਨੁਸਾਰ ਪਿਛਲੇ ਸਮੇਂ ਤੋਂ ਲਗਾਤਾਰ 4 ਸਾਲ ਦੌਰਾਨ ਪੰਜਾਬ ਨੇ NDPS ਵਿੱਚ ਅਪਰਾਧ ਦਰ ਵਿੱਚ ਲਗਾਤਾਰ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਮਾਨਯੋਗ ਹਾਈਕੋਰਟ ਨੇ ਨਸ਼ਿਆਂ ‘ਤੇ STF ਦੀ ਰਿਪੋਰਟ ਦੀ ਕਾਪੀ ਸਰਕਾਰ ਨੂੰ ਦਿੱਤੀ ਪਰ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਬਜਾਏ ਫਰਵਰੀ, 2018 ਤੋਂ STF ਦੀ ਰਿਪੋਰਟ ‘ਤੇ ਬੈਠੇ ਹਾਂ। ਇੱਥੋਂ ਤੱਕ ਕਿ ਅਸੀਂ ਇਸ ਬਹੁ-ਕਰੋੜੀ ਡਰੱਗ ਕੇਸ ਦੇ ਦੂਜੇ ਦੋਸ਼ੀਆਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਉਣ ‘ਚ ਵੀ ਅਸਫਲ ਰਹੇ ਹਾਂ। . ਹੱਲ : ਵੱਡੀ ਮੱਛੀ ਨੂੰ ਫੜਨਾ ਅਤੇ ਸਜ਼ਾ ਦੇਣਾ ਹੈ।
ਸਿੱਧੂ ਨੇ ਕਿਹਾ ਹੈ ਕਿ ਕਾਨੂੰਨ ਦੇ ਅਨੁਸਾਰ, ਸਰਕਾਰ ਕੋਲ STF ਰਿਪੋਰਟ ਦੇ ਆਧਾਰ ‘ਤੇ ਅੱਗੇ ਵਧਣ ਦੀਆਂ ਸਾਰੀਆਂ ਸ਼ਕਤੀਆਂ ਹਨ। ਇਸ ਲਈ ਇਸ ਨੂੰ ਤੁਰੰਤ ਜਨਤਕ ਕੀਤਾ ਜਾਣਾ ਚਾਹੀਦਾ ਹੈ, ਇਸਦੇ ਆਧਾਰ ‘ਤੇ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਅਤੇ ਨਸ਼ਾ-ਅੱਤਵਾਦ ਲਈ ਜ਼ਿੰਮੇਵਾਰ ਵੱਡੀਆਂ ਮੱਛੀਆਂ ਨੂੰ ਫੜਨ ਲਈ ਸਮਾਂਬੱਧ ਜਾਂਚ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਸਿੱਧੂ ਨੇ ਕਿਹਾ ਕਿ ਸਾਡੇ ‘ਤੇ ਨਸ਼ਿਆਂ ਵਿਰੁੱਧ ਝੂਠੀ ਜੰਗ ਛੇੜ ਕੇ ਅਕਾਲੀਆਂ ਦੀ ਲਾਸਾਨੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਦੋਸ਼ ਲਾਇਆ ਗਿਆ ਹੈ। P&H HC ਦੀਆਂ ਟਿੱਪਣੀਆਂ ਇਸਦੀ ਗਵਾਹੀ ਹਨ, CRM (M) ਨੰਬਰ 20630/2021 ਵਿੱਚ, HC ਨੇ ਕਿਹਾ ਕਿ “ਨਸ਼ਾ ਸਪਲਾਇਰ ਸਜਾ ਤੋਂ ਬਚਣ ਲਈ ਸਿਆਸੀ ਸਰਪ੍ਰਸਤੀ ਦਾ ਆਨੰਦ ਲੈਂਦੇ ਹਨ, ਸਿਰਫ਼ ਸਮਾਲ ਟਾਈਮ ਕੈਰੀਅਰ ਹੀ ਫੜੇ ਜਾਂਦੇ ਹਨ”।