ਕਾਂਗਰਸ ਦੀ ਟਿਕਟ ਦਾ ਫਾਰਮੂਲਾ: ਜਿੱਤਣ ਦੇ ਚਾਂਸ, ਸਰਵੇ,ਹਾਈਕਮਾਂਡ ,ਕਈ ਵਿਧਾਇਕਾਂ ਨੂੰ ਨਹੀਂ ਮਿਲੇਗੀ ਟਿਕਟ
ਕਾਂਗਰਸ ਦੀ ਟਿਕਟ ਦਾ ਫਾਰਮੂਲਾ: ਜਿੱਤਣ ਦੇ ਚਾਂਸ, ਸਰਵੇ,ਹਾਈਕਮਾਂਡ ,ਕਈ ਵਿਧਾਇਕਾਂ ਨੂੰ ਨਹੀਂ ਮਿਲੇਗੀ ਟਿਕਟ
2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਨੇ ਟਿਕਟਾਂ ਦੀ ਵੰਡ ਲਈ ਫਾਰਮੂਲਾ ਤਿਆਰ ਕਰ ਲਿਆ ਹੈ। ਕਾਂਗਰਸ ਵਲੋਂ ਹੁਣ ਤੱਕ 2 ਸਰਵੇ ਵੀ ਕਰਵਾਏ ਗਏ ਹਨ। ਤੀਜਾ ਸਰਵੇ ਚੱਲ ਰਿਹਾ ਹੈ। ਜਿਸ ਤੋਂ ਸਾਫ ਹੈ ਕਿ ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਜਾਣਗੀਆਂ। ਜਿਸ ਸਮੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਉਸ ਸਮੇ ਜੋ ਸਰਵੇ ਹੋਇਆ ਸੀ ਉਸ ਅਨੁਸਾਰ ਸਾਹਮਣੇ ਆਇਆ ਸੀ ਕਿ 30 ਦੇ ਕਰੀਬ ਵਿਧਾਇਕਾਂ ਨੂੰ ਇਸ ਵਾਰ ਟਿਕਟ ਨਹੀਂ ਮਿਲੇਗੀ। ਨਵਜੋਤ ਸਿੰਘ ਸਿੱਧੂ ਵਲੋਂ ਟਿਕਟਾਂ ਦੀ ਵੰਡ ਲਈ ਜੋ ਫਾਰਮੂਲਾ ਤਿਆਰ ਕੀਤਾ ਗਿਆ ਉਸ ਅਨੁਸਾਰ ਤਿਨ ਸ਼ਰਤਾਂ ਰੱਖੀਆਂ ਗਈਆਂ ਹਨ ਜਿਸ ਅਨੁਸਾਰ ਜਿੱਤਣ ਦਾ ਚਾਂਸ ਜ਼ਿਆਦਾ ਹੋਵੇ, ਦੂਜਾ ਸਰਵੇ ਅਤੇ ਤੀਜਾ ਹਾਈਕਮਾਂਡ ।
ਨਵਜੋਤ ਸਿੰਘ ਸਿੱਧੂ ਨੇ ਅੱਜ ਸਾਫ਼ ਕਰ ਦਿੱਤਾ ਹੈ ਕਿ ਇਹ ਸ਼ਰਤਾਂ ਦੇ ਤਹਿਤ ਟਿਕਟ ਦਿੱਤੀ ਜਵੇਗੀ। ਸਿੱਧੂ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਕੋਈ ਇਸ ਵਾਰ ਵਿਧਾਇਕ ਬਣ ਗਿਆ ਤੇ ਅਗਲੀ ਵਾਰ ਵੀ ਉਸਨੂੰ ਟਿਕਟ ਦਿੱਤੀ ਜਵੇਗੀ। ਨਵਜੋਤ ਸਿੱਧੂ ਸਾਫ ਕਰ ਦਿੱਤਾ ਹੈ ਕਿ ਸਾਰੇ ਵਿਧਾਇਕਾਂ ਨੂੰ ਟਿਕਟ ਨਹੀਂ ਮਿਲੇਗੀ।