ਗਵਾਂਢੀ ਰਾਜਾਂ ਨੇ ਤੁਰੰਤ ਘੱਟ ਕੀਤਿਆਂ ਕੀਮਤਾਂ, ਪੰਜਾਬ ਚ ਮਨਪ੍ਰੀਤ ਬਾਦਲ ਤੇ ਅਟਕਿਆ ਫੈਸਲਾ
ਗਵਾਂਢੀ ਰਾਜਾਂ ਨੇ ਤੁਰੰਤ ਘੱਟ ਕੀਤਿਆਂ ਕੀਮਤਾ
ਪੰਜਾਬ ਕੁਝ ਦਿਨ ਹੋਣ ਲਾਭ ਕਮਾਉਣ ਦੇ ਚੱਕਰ ਵਿੱਚ ਨਹੀਂ ਲੈ ਰਿਹਾ ਫੈਸਲਾ
ਪੰਜਾਬ ਦੇ ਗਵਾਂਢੀ ਰਾਜਾਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਕੇ ਜਨਤਾ ਨੂੰ ਵੱਡੀ ਰਾਹਤ ਦਿੱਤਾ ਹੈ ਪਰ ਪੰਜਾਬ ਅੰਦਰ ਹਮੇਸ਼ਾਂ ਖ਼ਜ਼ਾਨਾ ਖ਼ਾਲੀ ਦਾ ਹਵਾਲਾ ਦੇਣ ਵਾਲੇ ਮਨਪ੍ਰੀਤ ਬਾਦਲ ਤੇ ਸੂਈ ਅਟਕ ਗਈ ਹੈ।
ਗਵਾਂਢੀ ਰਾਜਾਂ ਨੇ ਕੋਈ ਮੰਤਰੀ ਮੰਡਲ ਦੀ ਬੈਠਕ ਨਹੀਂ ਬੁਲਾਈ , ਪੈਟਰੋਲ ਡੀਜ਼ਲ ਦੇ ਰੇਂਟ ਘੱਟ ਜਾ ਵੱਧ ਕਰਨ ਲਈ ਮੰਤਰੀ ਮੰਡਲ ਦੀ ਮਨਜ਼ੂਰੀ ਦੀ ਜਰੂਰਤ ਨਹੀਂ ਹੁੰਦੀ।ਪੰਜਾਬ ਨੂੰ ਇਸ ਸਮੇਂ ਪੈਟਰੋਲ ਤੋਂ ਜ਼ਿਆਦਾ ਆਮਦਨ ਹੋ ਰਹੀ ਹੈ। ਇਸ ਲਈ ਸਰਕਾਰ ਸੋਚ ਰਹੀ ਹੈ ਕੁਝ ਦਿਨ ਹੋਰ ਲਾਭ ਕਮਾ ਲਓ। ਸਰਕਾਰ ਇਸ ਥਿਉਰੀ ਤੇ ਚੱਲ ਰਹੀ ਹੈ।ਜਿਨ੍ਹਾਂ ਚਿਰ ਫਾਇਦਾ ਮਿਲਦਾ ਲੈ ਲਾਓ। ਕਰ ਅਤੇ ਆਬਕਾਰੀ ਵਿਭਾਗ ਦੇ ਕਮਿਸਨਰ ਵੇਨੁ ਪ੍ਰਸਾਦ ਨਾਲ਼ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੀ ਦੱਸ ਸਕਦੇ ਹਨ। ਇਸ ਸਮੇ ਕਰ ਵਿਭਾਗ ਵੀ ਮਨਪ੍ਰੀਤ ਬਾਦਲ ਦੇ ਕੋਲ਼ ਹੈ।
ਪੰਜਾਬ ਇਕ ਅਜਿਹਾ ਰਾਜ ਹੈ ਜਿੱਥੇ ਕਿਸਾਨਾਂ ਨੂੰ ਦੇਖਦੇ ਹੋਏ ਹਮੇਸਾ ਡੀਜ਼ਲ ਦੀ ਕੀਮਤ ਗਵਾਂਢੀ ਰਾਜਾਂ ਤੋਂ ਘੱਟ ਰਹੀ ਹੈ । ਇਸ ਸਮੇਂ ਚੰਡੀਗੜ੍ਹ ਨੇ ਡੀਜ਼ਲ ਦੀ ਕੀਮਤ ਵਿੱਚ 17 ਰੁਪਏ, ਹਰਿਆਣਾ ਤੇ ਹਿਮਾਚਲ ਨੇ 12 ਰੁਪਏ ਕਮੀ ਕਰ ਦਿੱਤੀ ਹੈ। ਇਸ ਲਈ ਪੰਜਾਬ ਨੂੰ 12 ਤੋਂ 17 ਰੁਪਏ ਤੱਕ ਡੀਜ਼ਲ ਦੀ ਕੀਮਤ ਘੱਟ ਕਰਨੀ ਪਵੇਗੀ।ਇਸ ਲਈ ਕੀਮਤਾਂ ਘੱਟ ਕਰਨ ਨੂੰ ਲੈ ਫੈਸਲਾ ਨਹੀਂ ਹੋ ਰਿਹਾ ਹੈ।ਸਰਕਾਰ ਨੇ ਹੁਣ ਤੱਕ ਪੈਟਰੋਲ ਡੀਜ਼ਲ ਤੋਂ 4000 ਕਰੋੜ ਤੋਂ ਉਪਰ ਕਮਾ ਲਿਆ ਹੈ। ਉਹ ਵੀ ਪਿਛਲੇ ਸਾਲ ਨਾਲੋਂ 20 ਫੀਸਦੀ ਜ਼ਿਆਦਾ ਕਮਾਏ ਹਨ।ਇਸ ਦਾ ਖਜਾਨੇ ਨੂੰ ਕਾਫ਼ੀ ਸਹਾਰਾ ਮਿਲਿਆ ਹੈ। ਇਸ ਸਮੇਂ ਵਿਧਾਨ ਸਭਾ ਚੋਣਾਂ ਸਿਰ ਤੇ ਹਨ। ਭਾਜਪਾ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦਾ ਨਜ਼ਾਰਾ ਕਈ ਰਾਜਾਂ ਵਿੱਚ ਹੋਈ ਉਪ ਚੋਣ ਵਿੱਚ ਦੇਖ ਲਿਆ ਹੈ। ਭਾਜਪਾ ਬੁਰੀ ਤਰ੍ਹਾਂ ਹਾਰ ਗਈ ਹੈ। ਇਸ ਲਈ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਗਵਾਂਢੀ ਰਾਜਾਂ ਤੋਂ ਜ਼ਿਆਦਾ ਘੱਟ ਕਰਨ ਦਾ ਅਸਰ ਪੰਜਾਬ ਤੇ ਨਾ ਹੋ ਜਾਵੇ।
ਇਸ ਸਮੇਂ ਗਵਾਂਢੀ ਰਾਜਾਂ ਵਿੱਚ ਕੀਮਤਾਂ ਘੱਟ ਹਨ। ਬਾਰਡਰ ਦੇ ਲੋਕ ਇਹਨਾਂ ਰਾਜਾਂ ਵਿੱਚ ਪੈਟਰੋਲ ਲੈਣ ਨੂੰ ਤਰਜ਼ੀਹ ਦੇਣਗੇ। ਪੰਜਾਬ ਅੰਦਰ ਪੈਟਰੋਲ ਤੇ ਡੀਜ਼ਲ ਦੀ ਸੇਲ ਘੱਟ ਜਵੇਗੀ ਅਤੇ ਇਸ ਨਾਲ਼ ਸਰਕਾਰ ਤੇ ਡੀਲਰਾਂ ਨੂੰ ਨੁਕਸਾਨ ਹੋ ਜਾਵੇਗਾ। ਪੰਜਾਬ ਦਾ ਪੈਸੇ ਗਵਾਂਢੀ ਰਾਜਾਂ ਵਿੱਚ ਜਾਵੇਗਾ। ਇਸ ਨਾਲ਼ ਪੰਜਾਬ ਦੇ ਖ਼ਜ਼ਾਨੇ ਨੂੰ ਨੁਕਸਾਨ ਹੋਵੇਗਾ, ਉਹ ਬਾਦਲ ਹੋਣ ਨਹੀਂ ਦੇਣਗੇ।ਸੂਤਰਾਂ ਦਾ ਕਹਿਣਾ ਹੈ ਇਸ ਲਈ ਲੰਬੀ ਸੋਚ ਵਿਚਾਰ ਹੋ ਰਹੀ ਹੈ।ਇਸ ਲਈ ਫੈਸਲੇ ਵਿੱਚ ਦੇਰੀ ਹੋ ਰਹੀ ਹੈ। ਪੰਜਾਬ ਸਰਕਾਰ ਨੇ 2019 ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ 5 ਰੁਪਏ ਪੈਟਰੋਲ ਅਤੇ 1 ਰੁਪਏ ਡੀਜ਼ਲ ਸਸਤਾ ਕੀਤਾ ਸੀ । ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਨੇ 2020 ਮਈ ਵਿੱਚ 2 ਰੁਪਏ ਪੈਟਰੋਲ ਅਤੇ ਡੀਜ਼ਲ ਵਿੱਚ 35 ਪੈਸੇ ਦਾ ਵਾਧਾ ਕਰ ਦਿੱਤਾ ਸੀ।ਫਿਰ ਜੂਨ 2020 ਵਿੱਚ ਫ਼ਿਰ ਕੀਮਤ ਵਧਾ ਦਿੱਤੀ ਸੀ। ਸਰਕਾਰ ਦਾ ਕਹਿਣਾ ਸੀ ਕੀਮਤਾਂ ਘੱਟ ਕਰਨ ਨਾਲ ਸਰਕਾਰ ਨੂੰ 200 ਕਰੋੜ ਦਾ ਨੁਕਸਾਨ ਹੋਇਆ ਸੀ। ਜਿਵੇ ਜਿਵੇ ਪੈਟਰੋਲ ਦੀਆਂ ਕੀਮਤਾਂ ਵਧਦੀਆਂ ਸਨ ਤਾਂ ਵਿੱਤ ਮੰਤਰੀ ਅੰਦਰੋਂ ਮੁਸਕਰਾਉਂਦੇ ਸਨ।ਚਲੋ ਸਰਕਾਰ ਨੂੰ ਫਾਇਦਾ ਹੋ ਜਾਵੇਗਾ। ਪੈਟਰੋਲ ਦੀਆਂ ਕੀਮਤਾਂ ਘੱਟ ਹੋਣ ਕਾਰਨ ਥੋੜਾ ਸਰਕਾਰ ਸਦਮਾ ਲਗਦਾ ਹੈ।ਪਰ ਚੱਲੋ ਹੁਣ ਚੋਣਾਂ ਨੇੜੇ ਹਨ ,ਕੁਝ ਤਾਂ ਕਰਨਾ ਪੈਣਾ ਤੇ ਨੁਕਸਾਨ ਤਾਂ ਝੱਲਣਾ ਪੈਣਾ ਹੀ ਹੈ।