ਤੋਮਰ , ਪਿੰਕੀ ਤੇ ਨਿਹੰਗ ਪ੍ਰਮੁੱਖ ਬਾਬਾ ਅਮਨ ਸਿੰਘ ਦੀ ਸਵਾਲਾਂ ਵਿੱਚ ਮੁਲਾਕਾਤ, ਬਾਬਾ ਅਮਨ ਸਿੰਘ ਵਲੋਂ ਵੱਡਾ ਖੁਲਾਸ਼ਾ
ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ , ਬਰਖਾਸਤ ਪੁਲਿਸ ਅਧਿਕਾਰੀ ਅਤੇ ਕਤਲ ਦੇ ਦੋਸ਼ੀ ਗੁਰਮੀਤ ‘ਪਿੰਕੀ’ ਅਤੇ ਭਾਜਪਾ ਕਿਸਾਨ ਮੋਰਚਾ ਦੇ ਸੁਖਮਿੰਦਰਪਾਲ ਸਿੰਘ ਗਰੇਵਾਲ ਵਲੋਂ ਨਿਹੰਗ ਪ੍ਰਮੁੱਖ ਬਾਬਾ ਅਮਨ ਸਿੰਘ ਵਲੋਂ ਜੁਲਾਈ ਦੇ ਅਖੀਰ ਵਿੱਚ ਨਵੀਂ ਦਿੱਲੀ ਵਿੱਚ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਬੰਗਲੇ ‘ਤੇ ਕੀਤੀ ਮੁਲਾਕਾਤ ਦੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ । ਨਿਹੰਗ ਪ੍ਰਮੁੱਖ ਬਾਬਾ ਅਮਨ ਸਿੰਘ ਨੇ ਖੁਦ ਮੰਨਿਆ ਹੈ ਕਿ ਉਨ੍ਹਾਂ ਵਲੋਂ ਤੋਮਰ ਨਾਲ ਮੁਲਾਕਾਤ ਕੀਤੀ ਗਈ ਸੀ । ਮੀਟਿੰਗ ਦੌਰਾਨ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਕਿਸਾਨਾਂ ਦੇ ਸੰਘਰਸ਼ ਵਿੱਚੋ ਤੁਸੀਂ ਘੋੜੇ ਲੈ ਕੇ ਵੱਸ ਚਲੇ ਜਾਓ । ਅਸੀਂ ਤੁਹਾਨੂੰ 10 ਲੱਖ ਰੁਪਏ ਦਵਾਂਗੇ । ਨਿਹੰਗ ਪ੍ਰਮੁੱਖ ਬਾਬਾ ਅਮਨ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ 10 ਦੇਣ ਸੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਮਨਾ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ ਬਾਬਾ ਅਮਨ ਸਿੰਘ ਨੇ ਕਿਹਾ ਕਿ ਜੋ ਇਹ ਮੀਟਿੰਗ ਹੋਈ ਸੀ ਇਸ ਵਾਰੇ ਸਾਡੀ ਫੋਜ ਨੂੰ ਪਤਾ ਸੀ । ਕਿਸਾਨਾਂ ਜਥੇਬੰਦੀਆਂ ਨੂੰ ਗੱਲਬਾਤ ਦੱਸਣ ਬਾਰੇ ਕਿਹਾ ਕਿ ਉਨ੍ਹਾਂ ਨੇ ਕਦੇ ਸਾਡਾ ਹਾਲ ਚਾਲ ਨਹੀਂ ਪੁੱਛਿਆ ਸਾਨੂੰ ਕੀ ਲੋੜ ਹੈ । ਜਿਥੇ ਅਸੀਂ ਰਹਿੰਦੇ ਹਾਂ ਉਥੇ ਸਾਡੀ ਪਰਜਾ ਨੂੰ ਪਤਾ ਹੈ ।
ਬਾਬਾ ਅਮਨ ਸਿੰਘ ਨੇ ਕਿਹਾ ਕਿ ਛੋਟੀਆਂ ਮੋਟੀਆਂ ਫੋਟੋਆਂ ਨਾਲ ਕੁਝ ਨਹੀਂ ਬਣਨਾ ਸਰਕਾਰ ਮੁੱਖ ਮੁੱਦੇ ਤੇ ਆਏ ਅਤੇ ਸਰਕਾਰ ਬਿੱਲ ਰੱਦ ਕਰੇ ਫੇਰ ਉੱਠਣਾ ਹੈ ਨਾ ਤਾਂ 10 ਲੱਖ ਨਾਲ ਉੱਠਣਾ ਹੈ ਸਾਡੀਆਂ ਚਿੱਠੀਆਂ ਦਾ ਜਵਾਬ ਰਾਸ਼ਟਰਪਤੀ ਦੇਵੇ ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਹੈ ਸਰਕਾਰ ਦੰਗੇ ਕਰਵਾਏਗੀ । ਸਾਨੂੰ ਸਾਡੀਆਂ ਚਿੱਠੀਆਂ ਦਾ ਜਵਾਬ ਚਾਹੀਦਾ ਹੈ । ਪਹਿਲਾ ਲੜਾਈ ਪੰਥ ਦੀ ਹੈ , ਫਿਰ ਲੜਾਈ ਕਿਸਾਨੀ ਦੀ ਹੈ ।
ਬਾਬਾ ਅਮਨ ਸਿੰਘ ਨੇ ਕਿਹਾ ਕਿ ਲੱਖ ਰੁਪਏ ਦਾ ਮੱਥਾ ਟੇਕਿਆ ਸੀ । ਉਨ੍ਹਾਂ ਕਿਹਾ ਕਿ ਤੁਸੀਂ ਅਰਦਾਸ ਬੇਨਤੀ ਕਰ ਦਿਓ ਸਾਡੇ ਕੋਲ ਸਭ ਚੱਲ ਕੇ ਆਉਂਦੇ ਹਨ । ਉਨ੍ਹਾਂ ਕਿਹਾ ਕਿ ਅਸੀਂ 10 ਲੱਖ ਨਹੀਂ ਲਏ ਉਨ੍ਹਾਂ ਕਿਹਾ ਕਿ ਸਾਡੇ ਨਾਲ 10 – 15 ਹੋਰ ਨਿਹੰਗ ਸੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਜਦੋ ਸੁਖਮਿੰਦਰਪਾਲ ਸਿੰਘ ਗਰੇਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ ।