ਕਿਸਾਨ ਫਸਲ ਬੀਮਾ ਯੋਜਨਾ ਪੰਜਾਬ ਗੁਆਂਡੀ ਸੂਬੇ ਹਰਿਆਣਾ ਵਿੱਚ ਲਾਗੂ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਵਲੋਂ ਵੀ ਚਾਲੂ ਕੀਤੀ ਜਾਵੇ। : ਰਾਜੇਸ਼ ਬਾਘਾ
*ਕਿਸਾਨ ਫਸਲ ਬੀਮਾ ਯੋਜਨਾ ਪੰਜਾਬ ਗੁਆਂਡੀ ਸੂਬੇ ਹਰਿਆਣਾ ਵਿੱਚ ਲਾਗੂ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਵਲੋਂ ਵੀ ਚਾਲੂ ਕੀਤੀ ਜਾਵੇ। : ਰਾਜੇਸ਼ ਬਾਘਾ*
ਚੰਡੀਗੜ੍ਹ : ਅਕਤੂਬਰ 2021 ( ਪ੍ਰਸ਼ਾਂਤ) – ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਨੇ ਮਾਲਵੇ ਵਿੱਚ ਕਿਸਾਨਾਂ ਦੀ ਗੁਲਾਬੀ ਸੁੰਡੀ ਵਲੋਂ ਨੁਕਸਾਨੀਆਂ ਗਈਆਂ ਨਰਮੇ ਦੀਆਂ ਫਸਲਾਂ ‘ ਤੇ ਕਿਹਾ ਕਿ ਇਹ ਸਭ ਕੁਝ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬ ਕਾਂਗਰਸ ਦੀ ਸਰਕਾਰ ਵੱਲੋਂ ਕੀਤੇ ਗਏ ਨਕਲੀ ਬੀਜ ਘੁਟਾਲਿਆਂ , ਖਾਦ ਘੁਟਾਲਿਆਂ , ਨਕਲੀ ਦਵਾਈਆਂ ਦੇ ਘੁਟਾਲਿਆਂ ਅਤੇ ਕਿਸਾਨਾਂ ਨਾਲ ਕੀਤੇ ਧੋਖੇ ਦਾ ਨਤੀਜਾ ਹੈ । ਜਿਸ ਕਾਰਨ ਬਹੁਤ ਸਾਰੇ ਕਿਸਾਨਾਂ ਨੇ ਆਪਣੀ ਫਸਲ ਨੂੰ ਹੋਏ ਨੁਕਸਾਨ ਨੂੰ ਵੇਖਦਿਆਂ ਫਸਲਾਂ ਨੂੰ ਵਾਹ ਦਿੱਤਾ ਹੈ। ਰਾਜੇਸ਼ ਬਾਘਾ ਨੇ ਕਿਹਾ ਕਿ ਕਿਸਾਨਾਂ ਦਾ ਬਹੁਤ ਵਿੱਤੀ ਨੁਕਸਾਨ ਹੋਇਆ ਹੈ ਅਤੇ ਇਸ ਦੀ ਭਰਪਾਈ ਕੌਣ ਕਰੇਗਾ ? ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦਾ ਖਜਾਨਾ ਖਾਲੀ ਹੈ ਅਤੇ ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਮੁਆਵਜਾ ਕੌਣ ਅਤੇ ਕਿਵੇਂ ਦੇਵੇਗਾ ? ਰਾਜੇਸ਼ ਬਾਘਾ ਨੇ ਕੇਂਦਰ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੋਂ ਮੰਗ ਕੀਤੀ ਕਿ ਉਹ ਖੁਦ ਇਸ ਮਾਮਲੇ ਵਿੱਚ ਦਾ ਇਲਾਜ ਲੱਭਣ ਤਾਕਿ ਆਉਣ ਵਾਲੇ ਸੀਜਨ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਕਿਸੇ ਵੀ ਤਰੀਕੇ ਦੀ ਬਰਬਾਦੀ ਤੋਂ ਬਚਾਇਆ ਜਾ ਸਕੇ ਰਾਜੇਸ਼ ਬਾਘਾ ਨੇ ਕਿਹਾ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਅਤੇ ਉਨ੍ਹਾਂ ਦਾ ਵਿਭਾਗ ਆਪਣੀ ਨਾਕਾਮੀ ਲੁਕਾਉਣ ਲਈ ਘੱਟ ਨੁਕਸਾਨ ਦੱਸ ਰਿਹਾ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਦੋਸ਼ ਹੈ ਕਿ ਇਸ ਵਾਰ ਉਨ੍ਹਾਂ ਨੂੰ ਨਕਲੀ ਨਰਮੇ ਦੇ ਬੀਜ ਦਿੱਤੇ ਗਏ ਹਨ , ਜਿਸ ਕਾਰਨ ਫਸਲ ‘ ਤੇ ਹਮਲਾ ਹੋਇਆ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਿਰੁੱਧ ਕਿਸਾਨਾਂ ਨੇ ਫਸਲਾਂ ਦੀ ਬਰਬਾਦੀ ਨੂੰ ਲੈ ਕੇ ਗੁਲਾਬੀ ਕੀੜੇ ਕਾਰਨ ਬਰਬਾਦ ਦੀ 80 ਤੋਂ 90 ਫੀਸਦੀ ਫਸਲ ਨੁਕਸਾਨੀ ਗਈ ਹੈ । ਕਿਸਾਨਾਂ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ , ਪਰ ਹੁਣ ਤੱਕ ਖੋਖਲੇ ਵਾਅਦਿਆਂ ਨੂੰ ਛੱਡ ਕੇ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਰਾਜੇਸ਼ ਬਾਘਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਫਸਲਾਂ ਦੀ ਬਰਬਾਦੀ ਹੋਣ ਦੀ ਸੂਰਤ ਵਿੱਚ ਕਿਸਾਨਾਂ ਦੀ ਭਰਪਾਈ ਲਈ ਕਿਸਾਨ ਫਸਲ ਬੀਮਾ ਯੋਜਨਾ ਸ਼ੁਰੂ ਕੀਤੀ ਸੀ। ਇਹ ਸਕੀਮ ਪੰਜਾਬ ਗੁਆਂਡੀ ਸੂਬੇ ਹਰਿਆਣਾ ਵਿੱਚ ਲਾਗੂ ਕੀਤੀ ਗਈ ਹੈ ਅਤੇ ਉੱਥੋਂ ਦੇ ਕਿਸਾਨ ਇਸ ਦਾ ਲਾਭ ਲੈ ਰਹੇ ਹਨ। ਕਿਸਾਨ ਆਪਣੇ ਮਰਜੀ ਮੁਤਾਬਿਕ ‘ ਫਸਲ ਬੀਮਾ ਯੋਜਨਾ ਦਾ ਲਾਭ ਲੈਣ ਲਈ ਬਹੁਤ ਘੱਟ ਫੀਸ ‘ ਤੇ ਇਹ ਬੀਮਾ ਲੈ ਸਕਦੇ ਹਨ ਇਸ ਦੇ ਲਈ ਉਨ੍ਹਾਂ ‘ ਤੇ ਕੋਈ ਜਬਰਦਸਤੀ ਨਹੀਂ ਹੈ ਪਰ ਇਹ ਪੰਜਾਬ ਦੇ ਕਿਸਾਨਾਂ ਦੀ ਬਦਕਿਸਮਤੀ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ , ਜੋ ਆਪਣੇ ਆਪ ਨੂੰ ਕਿਸਾਨ ਹਿਤੈਸੀ ਦੱਸਦੀ ਹੈ , ਨੇ ਇਸ ‘ ਕਿਸਾਨ ਫਸਲ ਬੀਮਾ ਯੋਜਨਾ ਨੂੰ ਪੰਜਾਬ ਵਿੱਚ ਲਾਗੂ ਨਹੀਂ ਕੀਤਾ।
*किसानों के हितैषी होने का दावा करने वाली पंजाब सरकार को भी हरियाणा की तरह किसानों को फसल बीमा योजना का लाभ देना चाहिए : राजेश बाघा*
चंडीगढ़ : अक्टूबर, 2021 ( प्रशान्त) किसानों के हितैषी होने का दावा करने वाली पंजाब सरकार को भी हरियाणा की तरह किसानों को फसल बीमा योजना का लाभ देना चाहिए। पंजाब भाजपा के प्रदेश महासचिव राजेश बाघा ने मालवा में किसानों की गुलाबी सुंडी से खराब हुई नरमे की फसलों से हुए नुकसान को लेकर केंद्रीय कृषि मंत्री नरेंद्र सिंह तोमर से प्रभावित क्षेत्र में विशेषज्ञों की टीम भेजने की मांग की। उन्होंने कहा कि फसलों को यह सब नुकसान कांग्रेस सरकार के 2 नकली बीज घोटालों , खाद घोटालों , नकली दवा घोटाले व किसानों के साथ किए गए धोखों का नतीजा है। राजेश बाघा ने कहा कि पंजाब के खेतीबाड़ी मंत्री तथा उनका विभाग अपनी नाकामी को छिपाने के लिए कम नुकसान बता रहा है। किसानों का आरोप है कि इस बार उन्हें नरमे का नकली बीज सप्लाई किया गया है, जिस कारण फसल पर हमला हुआ है।