ਹਰੀਸ਼ ਰਾਵਤ ਦਾ ਕੈਪਟਨ ਅਮਰਿੰਦਰ ਤੇ ਤਿੱਖਾ ਹਮਲਾ , ਕੈਪਟਨ ਦਾ ਕੱਦ ਭਾਜਪਾ ਦੇ ਮਖੌਟਾ ਬਣਨ ਦਾ ਨਹੀਂ : ਰਾਵਤ
ਪੰਜਾਬ ਕਾਂਗਰਸ ਦੇ ਇੰਚਾਰਚ ਹਰੀਸ਼ ਰਾਵਤ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਵੱਡਾ ਹਮਲਾ ਬੋਲਦਿਆਂ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਕੋਲ ਭਾਰੀ ਬਹੁਮਤ ਹੈ । ਇਸ ਲਈ ਓਹਨਾ ਨੂੰ ਕੋਈ ਖ਼ਤਰਾ ਨਹੀਂ ਹੈ । ਰਾਵਤ ਨੇ ਕਿਹਾ ਕਿ ਕੈਪਟਨ ਵਿਰੋਧਿਆਂ ਦਾ ਮਖੌਟਾ ਬਣ ਰਹੇ ਹੈ । ਇਸ ਸਮੇ ਕੈਪਟਨ ਅਮਰਿੰਦਰ ਦਾ ਕੱਦ ਭਾਜਪਾ ਦਾ ਮਖੌਟਾ ਬਣਨ ਦਾ ਨਹੀਂ ਹੈ । ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ । ਰਾਵਤ ਨੇ ਕਿਹਾ ਕਿ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਜਦੋ ਕੈਪਟਨ ਅਮਰਿੰਦਰ ਨੇ ਹਾਈ ਕਾਂਡ ਵਲੋਂ ਦਿਤੇ 5 ਸੂਤਰੀ ਏਜੰਡੇ ਤੇ ਕੋਈ ਕਾਰਵਾਈ ਨਹੀਂ ਕੀਤੀ । ਜਦੋ ਕਿ ਕੈਪਟਨ ਅਮਰਿੰਦਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਾਰਵਾਈ ਦਾ ਭਰੋਸਾ ਦਿਤਾ ਸੀ ਜਦੋ ਭਰੋਸ਼ਾ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਤਾਂ ਮੈਂ ਖੁਦ ਕੈਪਟਨ ਅਮਰਿੰਦਰ ਨੂੰ ਮਿਲਿਆ ਤੇ ਉਨ੍ਹਾਂ ਦੇ ਘਰ ਜਾ ਕੇ ਗੱਲਬਾਤ ਕੀਤੀ ਅਤੇ 5 ਸੂਤਰੀ ਏਜੰਡੇ ਰੱਖੇ । ਉਨ੍ਹਾਂ ਨੇ ਬੇਅਦਬੀ ਮਾਮਲੇ ਅਤੇ ਡਰੱਗ ਦਾ ਮਾਮਲਾ ਉਨ੍ਹਾਂ ਕੋਲ ਰੱਖਿਆ ਕਿ ਕੋਈ ਕਾਰਵਾਈ ਕਰੋ । ਲੇਕਿਨ ਮੇਰੇ ਮਿਲਣ ਤੋਂ 20 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ।
ਉਨ੍ਹਾਂ ਕਿਹਾ ਕਿ 43 ਵਿਧਾਇਕ ਨੇ ਕਾਂਗਰਸ ਪ੍ਰਧਾਨ ਨੂੰ ਅਪੀਲ ਕੀਤੀ ਕੇ ਮੁੱਖ ਮੰਤਰੀ 5 ਸੂਤਰੀ ਏਜੰਡੇ ਦਾ ਉਲੰਘਣ ਕਰ ਰਹੇ ਹਨ । ਜੋ ਚੋਣਾਂ ਦੇ ਸਮੇ ਵੀ ਅਹਿਮ ਅਤੇ ਜੋ ਸਾਡੇ ਚੋਣ ਵਾਇਦੇ ਵੀ ਸਨ । ਇਸ ਲਈ ਸੀ ਐਲ ਪੀ ਦੀ ਮੀਟਿੰਗ ਬੁਲਾਈ ਗਈ । ਰਾਵਤ ਨੇ ਕਿਹਾ ਕਿ ਵਿਧਾਇਕ ਦੇ ਸਾਫ ਕਹਿ ਦਿੱਤਾ ਕਿ ਜੇਕਰ ਤੁਸੀਂ ਮੀਟਿੰਗ ਨਹੀਂ ਸੱਦੋਗੇ ਤਾਂ ਉਹ ਕੋਈ ਵੀ ਕਦਮ ਉਠਾ ਸਕਦੇ ਹਨ । ਜਿਸ ਤੋਂ ਬਾਅਦ ਸੀ ਐਲ ਪੀ ਮੀਟਿੰਗ ਬੁਲਾਈ ਗਈ ਸੀ । ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਵਾਰ ਮੁੱਖ ਮੰਤਰੀ ਬਣਾਇਆ ਹੈ ।