Punjab
ਕਲਾਸ ਡੀ ਦੇ ਕਰਮਚਾਰੀਆ ਦੀ ਹੋਵੇਗੀ ਰੈਗੂਲਰ ਭਰਤੀ : ਚਰਨਜੀਤ ਚੰਨੀ , 4 ਮਹੀਨੇ ਵਿਚ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ
1 ਲੱਖ ਨਵੀਆਂ ਸਰਕਾਰੀ ਪੋਸਟਾਂ ਭਰਨ ਦੇ ਆਦੇਸ਼
ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕੀਤਾ ਹੈ ਕਿ ਕਲਾਸ ਡੀ ਦੇ ਕਰਮਚਾਰੀ ਰੈਗੂਲਰ ਭਰਤੀ ਕੀਤੇ ਜਾਣਗੇ ਚੰਨੀ ਨੇ ਕਿਹਾ ਹੈ ਕਿ ਪਹਿਲਾ ਮੈਂ ਮੰਤਰੀ ਸੀ ਉਣ ਸਮੇ ਮੰਤਰੀਮੰਡਲ ਦੀ ਬੈਠਕ ਵਿਚ ਕਲਾਸ ਡੀ ਕਰਮਚਾਰੀਆਂ ਨੂੰ ਆਊਟ ਸੌਰਸ ਦੇ ਭਰਤੀ ਕਰਨ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਅਗਰ ਕਲਾਸ ਡੀ ਦੀ ਭਰਤੀ ਆਊਟ ਸੌਰਸ ਤੇ ਹੋ ਸਕਦੀ ਹੈ ਤਾਂ ਕਲਾਸ ਏ ਦੀ ਭਰਤੀ ਆਊਟ ਸੌਰਸ ਤੇ ਕਿਉਂ ਨਹੀਂ ਹੋ ਸਕਦੀ ਹੈ ਚੰਨੀ ਨੇ ਕਿਹਾ ਕਿ ਉਸ ਸਮੇ ਮੈਂ ਮੰਤਰੀ ਸੀ ਇਸ ਲਈ ਕੁਝ ਨਹੀਂ ਕਰ ਸਕਿਆ ਹੁਣ ਮੈਂ ਤੁਹਾਡਾ ਸੇਵਾਦਾਰ ਬਣਿਆ ਹਾਂ ਇਸ ਲਈ ਹੁਣ ਕਲਾਸ ਡੀ ਦੀ ਭਰਤੀ ਰੈਗੂਲਰ ਤੋਰ ਤੇ ਹੋਵੇਗੀ ਚੰਨੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨ ਲਈ ਕਿਹਾ ਅਤੇ ਮੁਖ ਮੰਤਰੀ ਨੇ ਕਿਹਾ ਕਿ ਮੇਰਾ ਫੋਨ ਹਰ ਸਮੇ ਖੁਲਾ ਹੈ ਜਦੋ ਮਰਜੀ ਫੋਨ ਕਰ ਸਕਦੇ ਹੋ , ਜੇ ਲੋੜ ਪਈ ਤਾਂ ਮੈਂ ਖੁਦ ਆ ਜਾਵਾਂਗਾ