ਜਿਲਿਆਂਵਾਲਾ ਸਮਾਗਮ ਨੂੰ ਲੈ ਕੇ ਰਾਹੁਲ ਗਾਂਧੀ ਦੇ ਬਿਆਨ ਨੂੰ ਗ਼ਲਤ ਦੱਸਣ ਤੇ ਗਈ ਕੈਪਟਨ ਦੀ ਕੁਰਸੀ, ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਉਤੇ ਸਾਧਿਆ ਸੀ ਨਿਸ਼ਾਨਾ
ਜਿਲਿਆਂਵਾਲਾ ਸਮਾਗਮ ਨੂੰ ਲੈ ਕੇ ਰਾਹੁਲ ਗਾਂਧੀ ਦੇ ਬਿਆਨ ਨੂੰ ਗ਼ਲਤ ਦੱਸਣ ਤੇ ਗਈ ਕੈਪਟਨ ਦੀ ਕੁਰਸੀ, ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਉਤੇ ਸਾਧਿਆ ਸੀ ਨਿਸ਼ਾਨਾ
ਪੰਜਾਬ ਦੇ ਕਾਰਜ਼ਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਹੁਲ ਗਾਂਧੀ ਦੇ ਉਸ ਬਿਆਨ ਨੂੰ ਗ਼ਲਤ ਦੱਸਣਾ ਮਹਿੰਗਾ ਪੈ ਗਿਆ ,ਜਿਸ ਦੇ ਜਰੀਏ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ਤੇ ਲਿਆ ਸੀ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਜਿਲਿਆਂਵਾਲਾ ਵਿਖੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਅਜਿਹਾ ਕੁਝ ਨਹੀਂ ਹੋਇਆ ਹੈ। ਜਿਸ ਨਾਲ ਰਾਹੁਲ ਗਾਂਧੀ ਦੇ ਕਾਫ਼ੀ ਫਜੀਹਤ ਹੋ ਗਈ। ਉਸ ਤੋਂ ਬਾਅਦ ਇਕੋ ਦਮ ਪੰਜਾਬ ਦੀ ਸਿਆਸਤ ਦਾ ਰੰਗ ਬਦਲ ਗਿਆ ਅਤੇ ਸੋਨੀਆ ਗਾਂਧੀ ਨੇ ਬੀਤੀ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਸੋਰੀ ਕੈਪਟਨ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਦੇ ਦਿੱਤਾ । ਸਭ ਕੁੱਝ ਠੀਕ ਚੱਲ ਰਿਹਾ ਸੀ ਪਰ ਕੈਪਟਨ ਨੇ ਜਿਸ ਤਰ੍ਹਾਂ ਨਾਲ਼ ਕਿਹਾ ਕਿ ਜਿਲਿਆਂ ਵਾਲਾ ਬਾਗ ਵਿੱਚ ਹੋਏ ਸਮਾਗਮ ਤੇ ਨਰਿੰਦਰ ਮੋਦੀ ਦਾ ਪੱਖ ਲਿਆ ਉਹ ਕਾਂਗਰਸ ਲਈ ਜ਼ਿਆਦਾ ਘਾਤਕ ਸੀ। ਦੂਜਾ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੇ ਦੇਖ ਲਿਆ ਸੀ। ਕਿ ਕਿਸ ਤਰ੍ਹਾਂ ਸਰਕਾਰ ਚਲੀ ਗਈ। 78 ਵਿਧਾਇਕ ਨੇ ਵਿਧਾਇਕ ਦਲ ਦੀ ਬੈਠਕ ਵਿੱਚ ਹਿੱਸਾ ਲਿਆ ਹੈ।ਕੈਪਟਨ ਦੇ ਕਰੀਬੀ ਸਾਰੇ ਛੱਡ ਕੇ ਚਲੇ ਗਏ।